ਸਟਾਕ ਮਾਰਕੀਟ 'ਚ ਸਥਿਰ ਕਾਰੋਬਾਰ : ਸੈਂਸੈਕਸ 78,500 ਅੰਕ ਤੇ ਨਿਫਟੀ 23,800 ਤੋਂ ਹੇਠਾਂ ਹੋਇਆ ਬੰਦ
Tuesday, Dec 24, 2024 - 03:56 PM (IST)
ਮੁੰਬਈ - ਉੱਚ ਪੱਧਰਾਂ ਤੋਂ ਮੁਨਾਫਾ ਬੁੱਕ ਕਰਨ ਤੋਂ ਬਾਅਦ ਮੰਗਲਵਾਰ (24 ਦਸੰਬਰ) ਨੂੰ ਭਾਰਤੀ ਸ਼ੇਅਰ ਬਾਜ਼ਾਰ ਗਿਰਾਵਟ 'ਤੇ ਬੰਦ ਹੋਏ। ਨਿਫਟੀ 25 ਅੰਕ ਡਿੱਗ ਕੇ 23,727 'ਤੇ ਬੰਦ ਹੋਇਆ। ਸੈਂਸੈਕਸ 67 ਅੰਕ ਡਿੱਗ ਕੇ 78,472 'ਤੇ ਬੰਦ ਹੋਇਆ ਅਤੇ ਮਾਸਿਕ ਮਿਆਦ ਦੇ ਦਿਨ, ਨਿਫਟੀ ਬੈਂਕ 84 ਅੰਕ ਡਿੱਗ ਕੇ 51,233 'ਤੇ ਬੰਦ ਹੋਇਆ।
ਜੇਐਸਡਬਲਯੂ ਸਟੀਲ, ਟਾਟਾ ਸਟੀਲ, ਇੰਡਸਇੰਡ ਬੈਂਕ ਅਤੇ ਵਿਪਰੋ 'ਚ ਨਿਫਟੀ 'ਚ ਸਭ ਤੋਂ ਜ਼ਿਆਦਾ ਗਿਰਾਵਟ ਦਰਜ ਕੀਤੀ ਗਈ। ਡੇਢ ਤੋਂ ਦੋ ਫੀਸਦੀ ਦੀ ਗਿਰਾਵਟ ਦੇ ਨਾਲ, ਇੰਡੋ ਕਾਉਂਟ -4.3%, ਮੈਨਕਾਈਂਡ ਫਾਰਮਾ -3.6%, ਗੋ ਡਿਜਿਟ -3.6% ਅਤੇ ਗਲੇਨਮਾਰਕ ਲਾਈਫ -3.5% ਦੀ ਗਿਰਾਵਟ ਨਾਲ ਬੰਦ ਹੋਏ। ਇਸ ਤੋਂ ਇਲਾਵਾ ਟਾਟਾ ਮੋਟਰਜ਼, ਅਡਾਨੀ ਐਂਟ, ਆਈ.ਟੀ.ਸੀ., ਅਤੇ ਬ੍ਰਿਟਾਨਿਆ 1-1.8% ਦੇ ਵਾਧੇ ਨਾਲ ਬੰਦ ਹੋਏ। ਇੰਡੈਕਸ ਵਿੱਚ, ਬੀਐਸਈ ਆਇਲ ਐਂਡ ਗੈਸ 1.1%, ਨਿਫਟੀ ਆਟੋ 0.8%, ਨਿਫਟੀ ਐਫਐਮਸੀਜੀ 0.6%, ਅਤੇ ਨਿਫਟੀ ਮਾਈਕ੍ਰੋਕੈਪ 250 0.6% ਦੇ ਵਾਧੇ ਨਾਲ ਬੰਦ ਹੋਏ।
ਇਸ ਦੀ ਸ਼ੁਰੂਆਤ ਹਲਕੀ ਤੇਜ਼ੀ ਨਾਲ ਹੋਈ, ਜਿਸ ਤੋਂ ਬਾਅਦ ਬਾਜ਼ਾਰ ਖੁੱਲ੍ਹਦੇ ਹੀ ਹੌਲੀ-ਹੌਲੀ ਹੇਠਾਂ ਆਉਣਾ ਸ਼ੁਰੂ ਹੋ ਗਿਆ। ਬੈਂਚਮਾਰਕ ਸੂਚਕਾਂਕ ਪੂਰੀ ਤਰ੍ਹਾਂ ਸੁਸਤ ਨਜ਼ਰ ਆਏ। ਸੈਂਸੈਕਸ 78,550 ਦੇ ਆਸਪਾਸ ਦਿਖਾਈ ਦਿੱਤਾ ਜਦੋਂ ਕਿ ਨਿਫਟੀ 23,750 ਦੇ ਉੱਪਰ ਦਿਖਾਈ ਦਿੱਤਾ। ਬੈਂਕ ਨਿਫਟੀ ਵੀ ਸ਼ਾਂਤ ਨਜ਼ਰ ਆਇਆ। ਮਿਡਕੈਪ ਅਤੇ ਸਮਾਲਕੈਪ ਸੂਚਕਾਂਕ ਵੀ ਮਾਮੂਲੀ ਗਿਰਾਵਟ 'ਚ ਰਹੇ।
ਏਸ਼ੀਆਈ ਬਾਜ਼ਾਰ 'ਚ ਮਿਸ਼ਰਤ ਕਾਰੋਬਾਰ
ਏਸ਼ੀਆਈ ਬਾਜ਼ਾਰ 'ਚ ਜਾਪਾਨ ਦਾ ਨਿੱਕੇਈ 0.27 ਫੀਸਦੀ ਅਤੇ ਕੋਰੀਆ ਦਾ ਕੋਸਪੀ 0.17 ਫੀਸਦੀ ਹੇਠਾਂ ਹੈ। ਇਸ ਦੇ ਨਾਲ ਹੀ ਚੀਨ ਦਾ ਸ਼ੰਘਾਈ ਕੰਪੋਜ਼ਿਟ ਇੰਡੈਕਸ 0.68 ਫੀਸਦੀ ਵਧਿਆ ਹੈ।
ਐਨਐਸਈ ਦੇ ਅੰਕੜਿਆਂ ਅਨੁਸਾਰ, 20 ਦਸੰਬਰ ਨੂੰ ਵਿਦੇਸ਼ੀ ਨਿਵੇਸ਼ਕਾਂ (ਐਫਆਈਆਈ) ਦੁਆਰਾ ਸ਼ੁੱਧ ਵਿਕਰੀ 168 ਕਰੋੜ ਰੁਪਏ ਰਹੀ। ਇਸ ਮਿਆਦ ਦੇ ਦੌਰਾਨ, ਘਰੇਲੂ ਨਿਵੇਸ਼ਕਾਂ (DIIs) ਨੇ 2,227 ਕਰੋੜ ਰੁਪਏ ਦੇ ਸ਼ੇਅਰ ਖਰੀਦੇ।
23 ਦਸੰਬਰ ਨੂੰ ਅਮਰੀਕਾ ਦਾ ਡਾਓ ਜੋਂਸ 0.16 ਫੀਸਦੀ ਦੇ ਵਾਧੇ ਨਾਲ 42,906 'ਤੇ ਬੰਦ ਹੋਇਆ ਸੀ। S&P 500 ਇੰਡੈਕਸ 0.73% ਵਧ ਕੇ 5,974 'ਤੇ ਅਤੇ Nasdaq 0.98% ਦੇ ਵਾਧੇ ਨਾਲ 19,764 'ਤੇ ਬੰਦ ਹੋਇਆ।
23 ਦਸੰਬਰ ਨੂੰ ਸੈਂਸੈਕਸ 498 ਅੰਕਾਂ ਦੇ ਵਾਧੇ ਨਾਲ ਬੰਦ ਹੋਇਆ ਸੀ।
ਹਫਤੇ ਦੇ ਪਹਿਲੇ ਕਾਰੋਬਾਰੀ ਦਿਨ 23 ਦਸੰਬਰ ਨੂੰ ਸੈਂਸੈਕਸ 498 ਅੰਕਾਂ ਦੇ ਵਾਧੇ ਨਾਲ 78,540 'ਤੇ ਬੰਦ ਹੋਇਆ ਸੀ। ਨਿਫਟੀ ਵੀ 165 ਅੰਕ ਵਧ ਕੇ 23,753 ਦੇ ਪੱਧਰ 'ਤੇ ਬੰਦ ਹੋਇਆ। ਇਸ ਦੇ ਨਾਲ ਹੀ ਬੀਐਸਈ ਸਮਾਲਕੈਪ 331 ਅੰਕ ਡਿੱਗ ਕੇ 54,817 ਦੇ ਪੱਧਰ 'ਤੇ ਬੰਦ ਹੋਇਆ।
ਸੈਂਸੈਕਸ ਦੇ 30 ਸ਼ੇਅਰਾਂ 'ਚੋਂ 20 ਵਧੇ ਅਤੇ 10 'ਚ ਗਿਰਾਵਟ ਦਰਜ ਕੀਤੀ ਗਈ। ਨਿਫਟੀ ਦੇ 50 ਸ਼ੇਅਰਾਂ 'ਚੋਂ 32 'ਚ ਤੇਜ਼ੀ ਅਤੇ 18 'ਚ ਗਿਰਾਵਟ ਦਰਜ ਕੀਤੀ ਗਈ। ਰਿਐਲਟੀ ਸੈਕਟਰ ਸਭ ਤੋਂ ਵੱਧ 1.47% ਦੇ ਵਾਧੇ ਨਾਲ ਬੰਦ ਹੋਇਆ।