ਸਾਬਕਾ ਸੇਬੀ ਮੁਖੀ ਤੇ 5 ਹੋਰਾਂ ਵਿਰੁੱਧ FIR ’ਤੇ ਰੋਕ 4 ਹਫ਼ਤਿਆਂ ਲਈ ਵਧੀ
Wednesday, Mar 05, 2025 - 11:11 AM (IST)

ਮੁੰਬਈ (ਭਾਸ਼ਾ) - ਬੰਬੇ ਹਾਈ ਕੋਰਟ ਨੇ ਮੰਗਲਵਾਰ ਨੂੰ ਵਿਸ਼ੇਸ਼ ਅਦਾਲਤ ਦੇ ਉਸ ਹੁਕਮ ’ਤੇ ਰੋਕ 4 ਹਫਤਿਆਂ ਲਈ ਵਧਾ ਦਿੱਤੀ, ਜਿਸ ਵਿਚ ਸ਼ੇਅਰ ਬਾਜ਼ਾਰ ਰੈਗੂਲੇਟਰ ਸੇਬੀ ਦੀ ਸਾਬਕਾ ਚੇਅਰਪਰਸਨ ਮਾਧਬੀ ਪੁਰੀ ਬੁਚ ਅਤੇ 5 ਹੋਰ ਅਧਿਕਾਰੀਆਂ ਵਿਰੁੱਧ ਕਥਿਤ ਸ਼ੇਅਰ ਬਾਜ਼ਾਰ ਧੋਖਾਦੇਹੀ ਅਤੇ ਰੈਗੂਲੇਟਰੀ ਉਲੰਘਣਾ ਲਈ ਐੱਫ. ਆਈ. ਆਰ. ਦਰਜ ਕਰਨ ਦਾ ਨਿਰਦੇਸ਼ ਦਿੱਤਾ ਗਿਆ ਸੀ। ਅਦਾਲਤ ਨੇ ਕਿਹਾ ਕਿ ਇਹ ਹੁਕਮ ਮਕੈਨੀਕਲੀ ਪਾਸ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਜਾਣੋ 15 ਸਾਲ ਪੁਰਾਣੇ ਵਾਹਨਾਂ ਲਈ ਕੀ ਹੈ ਪਾਲਸੀ ਤੇ ਕੀ ਕਰਨਾ ਚਾਹੀਦੈ ਵਾਹਨਾਂ ਦੇ ਮਾਲਕਾਂ ਨੂੰ
ਜਸਟਿਸ ਸ਼ਿਵਕੁਮਾਰ ਡਿਗੇ ਦੀ ਸਿੰਗਲ ਬੈਂਚ ਨੇ ਕਿਹਾ ਕਿ ਵਿਸ਼ੇਸ਼ ਅਦਾਲਤ ਦਾ 1 ਮਾਰਚ ਦਾ ਹੁਕਮ ਬਿਨਾਂ ਵੇਰਵਿਆਂ ਦੇ ਅਤੇ ਮੁਲਜ਼ਮ ਨੂੰ ਕੋਈ ਖਾਸ ਭੂਮਿਕਾ ਦਿੱਤੇ ਬਿਨਾਂ ਪਾਸ ਕੀਤਾ ਗਿਆ ਸੀ। ਹਾਈ ਕੋਰਟ ਨੇ ਕਿਹਾ ਕਿ ਇਸ ਲਈ ਹੁਕਮ ’ਤੇ ਅਗਲੀ ਤਰੀਕ ਤੱਕ ਰੋਕ ਲਗਾਈ ਗਈ ਹੈ। ਮਾਮਲੇ ’ਚ ਸ਼ਿਕਾਇਤਕਰਤਾ (ਸਪਨ ਸ਼੍ਰੀਵਾਸਤਵ) ਨੂੰ ਪਟੀਸ਼ਨਾਂ ਦੇ ਜਵਾਬ ਵਿਚ ਹਲਫ਼ਨਾਮਾ ਦਾਇਰ ਕਰਨ ਲਈ 4 ਹਫ਼ਤਿਆਂ ਦਾ ਸਮਾਂ ਦਿੱਤਾ ਜਾਂਦਾ ਹੈ।
ਇਹ ਵੀ ਪੜ੍ਹੋ : ਖੁਸ਼ਖ਼ਬਰੀ! UPI Lite ਨੇ ਵਧਾਈ Transactions ਦੀ ਸੀਮਾ, ਮਿਲਣਗੇ ਇਹ ਲਾਭ
ਹਾਈ ਕੋਰਟ ਦਾ ਇਹ ਫੈਸਲਾ ਬੁਚ, ਸੇਬੀ ਦੇ ਤਿੰਨ ਮੌਜੂਦਾ ਪੂਰਨਕਾਲ ਦੇ ਨਿਰਦੇਸ਼ਕਾਂ-ਅਸ਼ਵਨੀ ਭਾਟੀਆ, ਅਨੰਤ ਨਾਰਾਇਣ ਜੀ ਅਤੇ ਕਮਲੇਸ਼ ਚੰਦਰ ਵਾਰਸ਼ਨੇ ਅਤੇ ਬੀ. ਐੱਸ. ਈ. ਦੇ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਰਾਮਮੂਰਤੀ ਅਤੇ ਇਸਦੇ ਸਾਬਕਾ ਚੇਅਰਮੈਨ ਅਤੇ ਜਨਹਿੱਤ ਨਿਰਦੇਸ਼ਕ ਪ੍ਰਮੋਦ ਅਗਰਵਾਲ ਵੱਲੋਂ ਦਾਇਰ ਪਟੀਸ਼ਨਾਂ ’ਤੇ ਆਇਆ।
ਇਹ ਵੀ ਪੜ੍ਹੋ : ਜ਼ਬਰਦਸਤ ਵਾਧਾ ! 24 ਕੈਰੇਟ ਸੋਨਾ 1112 ਰੁਪਏ ਹੋ ਗਿਆ ਮਹਿੰਗਾ, ਜਾਣੋ ਵੱਡੇ ਕਾਰਨ
ਇਹ ਵੀ ਪੜ੍ਹੋ : ਜਾਣੋ EPF ਬੈਲੇਂਸ ਚੈੱਕ ਕਰਨ ਦੇ ਆਸਾਨ ਤਰੀਕੇ, ਨਹੀਂ ਹੋਵੇਗੀ ਕਿਸੇ ਤਰ੍ਹਾਂ ਦੀ ਪਰੇਸ਼ਾਨੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8