ਕਾਉਟਡਾਊਨ ਸ਼ੁਰੂ, ਬਜਟ ਤੋਂ ਪਹਿਲਾਂ ਅੱਜ ਹਲਵਾ ਸਮਾਰੋਹ, 31 ਜਨਵਰੀ ਤੋਂ ਬਜਟ ਸੈਸ਼ਨ ਸ਼ੁਰੂ

Friday, Jan 24, 2025 - 04:55 PM (IST)

ਕਾਉਟਡਾਊਨ ਸ਼ੁਰੂ, ਬਜਟ ਤੋਂ ਪਹਿਲਾਂ ਅੱਜ ਹਲਵਾ ਸਮਾਰੋਹ, 31 ਜਨਵਰੀ ਤੋਂ ਬਜਟ ਸੈਸ਼ਨ ਸ਼ੁਰੂ

ਨਵੀਂ ਦਿੱਲੀ - ਕੇਂਦਰੀ ਬਜਟ 2025-26 ਫਰਵਰੀ ਦੀ ਪਹਿਲੀ ਤਾਰੀਖ਼ ਨੂੰ ਪੇਸ਼ ਕੀਤਾ ਜਾਣਾ ਹੈ। ਇਸ ਤੋਂ ਪਹਿਲਾਂ ਰਵਾਇਤੀ ਹਲਵਾ ਰਸਮ ਦਾ ਸਮਾਂ ਨਿਸ਼ਚਿਤ ਕੀਤਾ ਗਿਆ ਹੈ। ਇਹ ਸਮਾਰੋਹ 24 ਜਨਵਰੀ ਦਿਨ ਸ਼ੁੱਕਰਵਾਰ ਨੂੰ ਸ਼ਾਮ 5 ਵਜੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਮੌਜੂਦਗੀ ਵਿੱਚ ਨੌਰਥ ਬਲਾਕ ਵਿੱਚ ਆਯੋਜਿਤ ਕੀਤਾ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਬਜਟ ਦੀ ਤਿਆਰੀ 'ਚ ਲੱਗੇ ਅਧਿਕਾਰੀਆਂ ਦੀ 'ਲਾਕ-ਇਨ' ਪ੍ਰਕਿਰਿਆ ਸ਼ੁਰੂ ਹੋਣ ਤੋਂ ਪਹਿਲਾਂ ਹਰ ਸਾਲ ਰਵਾਇਤੀ ਹਲਵਾ ਸਮਾਰੋਹ ਦਾ ਆਯੋਜਨ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ :     ਪਤੰਗ ਉਡਾਉਣ 'ਤੇ ਵੀ ਲੱਗੀ ਪਾਬੰਦੀ! ਲੱਗੇਗਾ 50 ਹਜ਼ਾਰ ਤੋਂ ਇਕ ਲੱਖ ਤਕ ਦਾ ਜੁਰਮਾਨਾ

ਪ੍ਰੀ ਬਜਟ ਸਮਾਰੋਹ

ਹਲਵਾ ਸਮਾਰੋਹ ਦੀ ਗੱਲ ਕਰੀਏ ਤਾਂ ਇਹ ਸੰਸਦ ਵਿੱਚ ਕੇਂਦਰੀ ਬਜਟ ਪੇਸ਼ ਕਰਨ ਤੋਂ ਪੰਜ ਦਿਨ ਪਹਿਲਾਂ ਮਨਾਇਆ ਜਾਂਦਾ ਹੈ। ਇਸ ਵਿੱਚ ਬਜਟ ਦੀ ਤਿਆਰੀ ਵਿੱਚ ਸ਼ਾਮਲ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ "ਹਲਵਾ" ਤਿਆਰ ਕਰਨਾ ਅਤੇ ਪਰੋਸਣਾ ਸ਼ਾਮਲ ਹੈ। ਹਲਵਾ ਸਮਾਰੋਹ ਤੋਂ ਬਾਅਦ, ਬਜਟ ਦਾ ਖਰੜਾ ਤਿਆਰ ਕਰਨ ਵਾਲੇ ਅਧਿਕਾਰੀ 'ਲਾਕ-ਇਨ' ਪੀਰੀਅਡ ਵਿੱਚ ਦਾਖਲ ਹੁੰਦੇ ਹਨ। ਉਹ ਨਾਰਥ ਬਲਾਕ ਦੇ ਕੰਪਲੈਕਸ਼ਨ ਦੇ ਅੰਦਰ ਹੀ ਰਹਿੰਦੇ ਹਨ।

ਇਹ ਵੀ ਪੜ੍ਹੋ :     Maruti ਨੇ ਦਿੱਤਾ ਗਾਹਕਾਂ ਨੂੰ ਝਟਕਾ! ਵਾਹਨਾਂ ਦੀਆਂ ਕੀਮਤਾਂ 'ਚ ਵਾਧੇ ਦਾ ਕੀਤਾ ਐਲਾਨ

ਦੱਸ ਦਈਏ ਕਿ ਇਸ ਦੌਰਾਨ ਅਧਿਕਾਰੀਆਂ ਦਾ ਬਾਹਰੀ ਸੰਚਾਰ ਬੰਦ ਹੋ ਜਾਂਦਾ ਹੈ ਅਤੇ ਉਨ੍ਹਾਂ ਨੂੰ ਮੋਬਾਈਲ ਫੋਨ ਦੀ ਵਰਤੋਂ ਕਰਨ ਦੀ ਮਨਾਹੀ ਹੁੰਦੀ ਹੈ। ਇਹ ਯਕੀਨੀ ਬਣਾਉਣ ਲਈ ਹੈ ਕਿ ਸੰਸਦ ਵਿੱਚ ਅਧਿਕਾਰਤ ਪੇਸ਼ਕਾਰੀ ਤੋਂ ਪਹਿਲਾਂ ਬਜਟ ਦੇ ਵੇਰਵੇ ਲੀਕ ਨਾ ਹੋਣ। ਹਲਵਾ ਸਮਾਰੋਹ ਤੋਂ ਬਾਅਦ ਬਜਟ ਦੇ ਦਸਤਾਵੇਜ਼ ਛਪਾਈ ਲਈ ਭੇਜੇ ਜਾਂਦੇ ਹਨ।

ਆਖਰੀ ਰਸਮ ਕਦੋਂ 

ਕੇਂਦਰੀ ਬਜਟ 2024-25 ਨੂੰ ਤਿਆਰ ਕਰਨ ਦੀ ਪ੍ਰਕਿਰਿਆ ਦੇ ਅੰਤਿਮ ਪੜਾਅ ਨੂੰ ਦਰਸਾਉਂਦਾ ਹਲਵਾ ਸਮਾਰੋਹ ਪਿਛਲੇ ਸਾਲ 16 ਜੁਲਾਈ ਨੂੰ ਆਯੋਜਿਤ ਕੀਤਾ ਗਿਆ ਸੀ। ਇਸ ਤੋਂ ਬਾਅਦ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 23 ਜੁਲਾਈ 2024 ਨੂੰ ਬਜਟ ਪੇਸ਼ ਕੀਤਾ ਸੀ।

ਇਹ ਵੀ ਪੜ੍ਹੋ :     ਸਸਤੇ 'ਚ ਮਿਲੇਗਾ ਘਰ ਤੇ ਦਫ਼ਤਰ, ਇਹ ਸਰਕਾਰੀ ਬੈਂਕ ਵੇਚ ਰਿਹੈ ਪ੍ਰਾਪਰਟੀ

31 ਜਨਵਰੀ ਤੋਂ ਬਜਟ ਸੈਸ਼ਨ

ਸੰਸਦ ਦਾ ਬਜਟ ਸੈਸ਼ਨ 31 ਜਨਵਰੀ ਤੋਂ ਸ਼ੁਰੂ ਹੋਵੇਗਾ ਅਤੇ 4 ਅਪ੍ਰੈਲ ਤੱਕ ਚੱਲਣ ਦਾ ਪ੍ਰਸਤਾਵ ਹੈ। ਪਰੰਪਰਾ ਅਨੁਸਾਰ ਸੈਸ਼ਨ ਦੀ ਸ਼ੁਰੂਆਤ 31 ਜਨਵਰੀ ਨੂੰ ਸੰਸਦ ਦੇ ਦੋਵਾਂ ਸਦਨਾਂ ਦੀ ਸਾਂਝੀ ਬੈਠਕ ਨਾਲ ਹੋਵੇਗੀ, ਜਿਸ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਸੰਬੋਧਨ ਕਰਨਗੇ। ਇਸ ਤੋਂ ਬਾਅਦ ਆਰਥਿਕ ਸਰਵੇਖਣ ਪੇਸ਼ ਕੀਤਾ ਜਾਵੇਗਾ।

ਇਹ ਵੀ ਪੜ੍ਹੋ :      Oracle CEO ਦਾ ਵੱਡਾ ਦਾਅਵਾ: 48 ਘੰਟਿਆਂ 'ਚ ਹੋਵੇਗੀ ਕੈਂਸਰ ਦੀ ਪਛਾਣ ਅਤੇ ਟੀਕਾਕਰਨ 

ਇਸ ਦੇ ਨਾਲ ਹੀ, 1 ਫਰਵਰੀ ਨੂੰ ਨਿਰਮਲਾ ਸੀਤਾਰਮਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਤੀਜੇ ਕਾਰਜਕਾਲ ਦਾ ਪਹਿਲਾ ਪੂਰਾ ਬਜਟ ਅਤੇ ਵਿੱਤ ਮੰਤਰੀ ਵਜੋਂ ਉਨ੍ਹਾਂ ਦਾ ਲਗਾਤਾਰ ਅੱਠਵਾਂ ਬਜਟ ਪੇਸ਼ ਕਰੇਗੀ। ਸੈਸ਼ਨ ਦਾ ਦੂਜਾ ਪੜਾਅ 10 ਮਾਰਚ ਨੂੰ ਸ਼ੁਰੂ ਹੋਵੇਗਾ ਅਤੇ 4 ਅਪ੍ਰੈਲ ਤੱਕ ਚੱਲੇਗਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News