ਸਪਾਈਸਜੈੱਟ ਨੇ ਪੇਸ਼ ਕੀਤਾ ਖਾਸ ਆਫਰ, ਸਿਰਫ 999 ਰੁਪਏ 'ਚ ਕਰੋ ਹਵਾਈ ਸਫਰ

Wednesday, Jul 04, 2018 - 04:20 PM (IST)

ਸਪਾਈਸਜੈੱਟ ਨੇ ਪੇਸ਼ ਕੀਤਾ ਖਾਸ ਆਫਰ, ਸਿਰਫ 999 ਰੁਪਏ 'ਚ ਕਰੋ ਹਵਾਈ ਸਫਰ

ਬਿਜ਼ਨੈੱਸ ਡੈਕਸ—ਜੇਕਰ ਤੁਸੀਂ ਮਾਨਸੂਨ ਦੇ ਇਸ ਮੌਸਮ 'ਚ ਕਿਤੇ ਘੁੰਮਣ ਦਾ ਪਲਾਨ ਬਣਾ ਰਹੇ ਹੋ ਤਾਂ ਤੁਹਾਡੇ ਲਈ ਇਕ ਵਧੀਆ ਆਫਰ ਪੇਸ਼ ਕੀਤਾ ਗਿਆ ਹੈ। ਨਿੱਜੀ ਖੇਤਰ ਦੀ ਕਿਫਾਇਤੀ ਏਅਰਲਾਈਨ ਕੰਪਨੀ ਸਪਾਈਸਜੈੱਟ ਨੇ ਅੱਜ ਮੈਗਾ ਮਾਨਸੂਨ ਸੇਲ ਆਫਰ ਦਾ ਐਲਾਨ ਕੀਤਾ ਹੈ। ਇਸ ਆਫਰ ਦੇ ਤਹਿਤ ਯਾਤਰੀ 999 ਰੁਪਏ 'ਚ ਟਿਕਟ ਨੂੰ ਬੁੱਕ ਕਰਵਾ ਸਕਦੇ ਹਨ। 

PunjabKesari
ਟਿਕਟ ਬੁਕਿੰਗ—ਆਫਰ ਦੇ ਤਹਿਤ 4 ਜੁਲਾਈ ਦੇ ਵਿਚਕਾਰ ਟਿਕਟ ਬੁੱਕ ਕਰਵਾਉਣੀ ਹੋਵੇਗੀ। ਯਾਤਰੀ 8 ਅਕਤੂਬਰ ਤੱਕ ਯਾਤਰਾ ਕਰ ਸਕਦੇ ਹਨ। ਯਾਤਰੀਆਂ ਨੂੰ ਕੰਪਨੀ ਦੀ ਵੈੱਬਸਾਈਟ 'ਤੇ ਜਾ ਕੇ ਟਿਕਟ ਦੀ ਬੁਕਿੰਗ ਕਰਨੀ ਹੋਵੇਗੀ। ਇਸ ਤੋਂ ਇਲਾਵਾ ਸਪਾਈਸਜੈੱਟ ਮੈਗਾ ਮਾਨਸੂਨ ਸੇਲ ਦੇ ਤਹਿਤ ਸੀਟ, ਮੀਲ, ਸਪਾਈਸਮੈਕਸ ਅਤੇ ਹੋਰ ਚੀਜ਼ਾਂ 'ਤੇ 20 ਫੀਸਦੀ ਡਿਸਕਾਊਂਟ ਵੀ ਆਫਰ ਕਰ ਰਹੀ ਹੈ। ਇਸ ਦਾ ਲਾਭ ਲੈਣ ਲਈ ਯਾਤਰੀਆਂ ਨੂੰ  ADDON20 ਪ੍ਰੋਮੋ ਕੋਡ ਦੀ ਵਰਤੋਂ ਕਰਨੀ ਹੋਵੇਗੀ।

PunjabKesari
ਆਫਰ ਦੇ ਨਿਯਮ ਅਤੇ ਸ਼ਰਤ
ਸੇਲ ਆਫਰ ਸਿਰਫ ਇਕ ਪਾਸੇ ਦੀ ਯਾਤਰਾ 'ਤੇ ਲਾਗੂ ਹੋਵੇਗਾ। ਗਰੁੱਪ ਬੁਕਿੰਗ ਕਰਵਾਉਣ 'ਤੇ ਆਫਰ ਦਾ ਲਾਭ ਨਹੀਂ ਮਿਲੇਗਾ। ਕੈਂਸਿਲ ਕਰਵਾਉਣ 'ਤੇ ਪੈਸਾ ਵਾਪਸ ਮਿਲੇਗਾ, ਹਾਲਾਂਕਿ ਥੋੜ੍ਹਾ ਪੈਸਾ ਕੱਟਿਆ ਜਾਵੇਗਾ। ਯਾਤਰੀ ਆਪਣੇ ਯਾਤਰਾ ਦੀ ਤਾਰੀਕ, ਉਡਾਣ ਦਾ ਸਮਾਂ ਬਦਲਵਾ ਸਕਦੇ ਹਨ ਪਰ ਇਸ ਦੇ ਲਈ ਪੈਸਾ ਦੇਣਾ ਹੋਵੇਗਾ। ਪਹਿਲਾਂ ਆਓ, ਪਹਿਲਾਂ ਪਾਓ ਦੇ ਆਧਾਰ 'ਤੇ ਟਿਕਟ ਦੀ ਬੁਕਿੰਗ ਹੋਵੇਗੀ। 


Related News