PPF, NSC, ਸੁਕੰਨਿਆ ਸਮ੍ਰਿਧੀ ਵਰਗੀਆਂ ਛੋਟੀਆਂ ਬੱਚਤ ਸਕੀਮਾਂ ''ਤੇ ਸਰਕਾਰ ਦਾ ਨਵਾਂ ਫੈਸਲਾ
Monday, Jun 30, 2025 - 06:36 PM (IST)

ਬਿਜ਼ਨਸ ਡੈਸਕ : ਸਰਕਾਰ ਨੇ ਵਿੱਤੀ ਸਾਲ 2025-26 (1 ਜੁਲਾਈ ਤੋਂ 30 ਸਤੰਬਰ 2025) ਦੀ ਦੂਜੀ ਤਿਮਾਹੀ ਲਈ ਛੋਟੀਆਂ ਬੱਚਤ ਸਕੀਮਾਂ 'ਤੇ ਵਿਆਜ ਦਰਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ। ਵਿੱਤ ਮੰਤਰਾਲੇ ਵੱਲੋਂ ਜਾਰੀ ਅਧਿਕਾਰਤ ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਪੀਪੀਐਫ, ਸੁਕੰਨਿਆ ਸਮ੍ਰਿਧੀ ਯੋਜਨਾ, ਐਨਐਸਸੀ, ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ ਅਤੇ ਰਿਕਰਿੰਗ ਡਿਪਾਜ਼ਿਟ ਵਰਗੀਆਂ ਸਾਰੀਆਂ ਪ੍ਰਮੁੱਖ ਸਕੀਮਾਂ 'ਤੇ ਉਹੀ ਦਰਾਂ ਲਾਗੂ ਰਹਿਣਗੀਆਂ। ਇਹ ਲਗਾਤਾਰ ਛੇਵੀਂ ਤਿਮਾਹੀ ਹੈ ਜਦੋਂ ਸਰਕਾਰ ਨੇ ਇਨ੍ਹਾਂ ਸਕੀਮਾਂ ਦੀਆਂ ਵਿਆਜ ਦਰਾਂ ਨੂੰ ਬਿਨਾਂ ਕਿਸੇ ਬਦਲਾਅ ਦੇ ਬਰਕਰਾਰ ਰੱਖਿਆ ਹੈ।
ਇਹ ਵੀ ਪੜ੍ਹੋ : ਦੁਨੀਆ ਭਰ 'ਚ ਵਧਿਆ Mystery Doll ਦਾ ਕ੍ਰੇਜ਼, ਇਕ ਗੁੱਡੀ ਦੀ ਕੀਮਤ ਜਾਣ ਉੱਡਣਗੇ ਹੋਸ਼
ਵਿੱਤ ਮੰਤਰਾਲੇ ਵੱਲੋਂ ਸੋਮਵਾਰ ਨੂੰ ਜਾਰੀ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਪਹਿਲੀ ਤਿਮਾਹੀ (ਅਪ੍ਰੈਲ-ਜੂਨ 2025) ਵਾਂਗ ਦੂਜੀ ਤਿਮਾਹੀ ਲਈ ਸਾਰੀਆਂ ਪ੍ਰਮੁੱਖ ਸਕੀਮਾਂ 'ਤੇ ਉਹੀ ਵਿਆਜ ਦਰਾਂ ਲਾਗੂ ਹੋਣਗੀਆਂ।
ਇਹ ਵੀ ਪੜ੍ਹੋ : ਸੋਨੇ ਦੀਆਂ ਕੀਮਤਾਂ ਦਾ ਸ਼ੁਰੂ ਹੋਇਆ Downfall, ਜਾਣੋ ਇਕ ਹਫ਼ਤੇ 'ਚ ਕਿੰਨੇ ਘਟੇ Gold-Silver ਦੇ ਭਾਅ
ਜੁਲਾਈ ਮਹੀਨੇ ਤੋਂ ਬਚਤ ਯੋਜਨਾਵਾਂ 'ਤੇ ਮਿਲਣ ਵਾਲੀਆਂ ਵਿਆਜ ਦਰਾਂ
ਸੁਕੰਨਿਆ ਸਮ੍ਰਿਧੀ ਯੋਜਨਾ: 8.2%
3-ਸਾਲ ਦੀ ਫਿਕਸਡ ਡਿਪਾਜ਼ਿਟ: 7.1%
ਪਬਲਿਕ ਪ੍ਰੋਵੀਡੈਂਟ ਫੰਡ (PPF): 7.1%
ਡਾਕਘਰ ਬਚਤ ਖਾਤਾ: 4%
ਕਿਸਾਨ ਵਿਕਾਸ ਪੱਤਰ (KVP): 7.5% (ਪਰਿਪੱਕਤਾ ਦੀ ਮਿਆਦ: 115 ਮਹੀਨੇ)
ਰਾਸ਼ਟਰੀ ਬਚਤ ਸਰਟੀਫਿਕੇਟ (NSC): 7.7%
ਮਾਸਿਕ ਆਮਦਨ ਯੋਜਨਾ (MIS): 7.4%
ਇਹ ਵੀ ਪੜ੍ਹੋ : 24 IPOs ਨਾਲ ਸ਼ੇਅਰ ਬਾਜ਼ਾਰ ਰਿਹਾ ਗੁਲਜ਼ਾਰ, ਜੁਲਾਈ ਮਹੀਨੇ 26 ਕੰਪਨੀਆਂ ਦੀ ਤਿਆਰ ਹੋਈ ਸੂਚੀ
ਹਰ ਤਿੰਨ ਮਹੀਨਿਆਂ ਬਾਅਦ ਸਮੀਖਿਆ ਕੀਤੀ ਜਾਂਦੀ ਹੈ ਵਿਆਜ ਦਰਾਂ ਦੀ
ਸਰਕਾਰ ਹਰ ਤਿਮਾਹੀ ਵਿੱਚ ਛੋਟੀਆਂ ਬਚਤ ਯੋਜਨਾਵਾਂ ਦੀਆਂ ਵਿਆਜ ਦਰਾਂ ਦੀ ਸਮੀਖਿਆ ਕਰਦੀ ਹੈ। ਆਖਰੀ ਵਾਰ ਵਿਆਜ ਦਰਾਂ ਵਿੱਚ ਬਦਲਾਅ ਵਿੱਤੀ ਸਾਲ 2023-24 ਦੀ ਚੌਥੀ ਤਿਮਾਹੀ ਵਿੱਚ ਕੀਤਾ ਗਿਆ ਸੀ। ਇਹ ਯੋਜਨਾਵਾਂ ਮੁੱਖ ਤੌਰ 'ਤੇ ਡਾਕਘਰਾਂ ਅਤੇ ਸਰਕਾਰੀ ਬੈਂਕਾਂ ਰਾਹੀਂ ਚਲਾਈਆਂ ਜਾਂਦੀਆਂ ਹਨ ਅਤੇ ਆਮ ਨਿਵੇਸ਼ਕਾਂ ਵਿੱਚ ਕਾਫ਼ੀ ਮਸ਼ਹੂਰ ਹਨ।
ਇਹ ਵੀ ਪੜ੍ਹੋ : ਭਾਰਤੀ ਕਾਰੀਗਰਾਂ ਨੇ Itlay ਦੀ ਕੰਪਨੀ 'ਤੇ ਲਗਾਏ ਗੰਭੀਰ ਦੋਸ਼, 2 ਲੱਖ 'ਚ ਵੇਚ ਰਹੇ 400 ਰੁਪਏ ਦਾ ਉਤਪਾਦ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8