ਡਾਕਘਰ ਦੀ FD, PPF-NSC ਸਕੀਮਾਂ ਨੂੰ ਲੈ ਕੇ ਗੁੱਡ ਨਿਊਜ਼, ਮਿਲੀ ਇਹ ਰਾਹਤ

Tuesday, Oct 01, 2019 - 03:43 PM (IST)

ਡਾਕਘਰ ਦੀ FD, PPF-NSC ਸਕੀਮਾਂ ਨੂੰ ਲੈ ਕੇ ਗੁੱਡ ਨਿਊਜ਼, ਮਿਲੀ ਇਹ ਰਾਹਤ

ਨਵੀਂ ਦਿੱਲੀ— ਨਿੱਜੀ ਤੇ ਸਰਕਾਰੀ ਬੈਂਕਾਂ ਵੱਲੋਂ ਫਿਕਸਡ ਡਿਪਾਜ਼ਿਟ ਦਰਾਂ 'ਚ ਕੀਤੀ ਜਾ ਰਹੀ ਕਟੌਤੀ ਵਿਚਕਾਰ ਨਿਵੇਸ਼ਕਾਂ ਲਈ ਛੋਟੀਆਂ ਬੱਚਤ ਸਕੀਮਾਂ ਨੂੰ ਲੈ ਕੇ ਗੁੱਡ ਨਿਊਜ਼ ਹੈ।

ਸਰਕਾਰ ਨੇ ਦਸੰਬਰ ਤਿਮਾਹੀ ਲਈ ਪਬਲਿਕ ਪ੍ਰੋਵੀਡੈਂਟ ਫੰਡ (ਪੀ. ਪੀ. ਐੱਫ.), ਰਾਸ਼ਟਰੀ ਬਚਤ ਸਰਟੀਫਿਕੇਟ (ਐੱਨ. ਐੱਸ. ਸੀ.), ਕਿਸਾਨ ਵਿਕਾਸ ਪੱਤਰ (ਕੇ. ਵੀ. ਪੀ.), ਡਾਕਘਰ ਦੀ ਟਾਈਮ ਡਿਪਾਜ਼ਿਟ (ਟੀ. ਡੀ.) ਤੇ ਸੁਕੰਨਿਆ ਸਮਰਿਧੀ ਵਰਗੀਆਂ ਛੋਟੀਆਂ ਬਚਤ ਸਕੀਮਾਂ ਲਈ ਵਿਆਜ ਦਰਾਂ 'ਚ ਕੋਈ ਬਦਲਾਵ ਨਾ ਕਰਦੇ ਹੋਏ ਇਨ੍ਹਾਂ ਨੂੰ ਬਰਕਰਾਰ ਰਹਿਣ ਦਿੱਤਾ ਹੈ, ਜਦੋਂ ਕਿ ਵਿਆਜ ਦਰਾਂ ਘਟਣ ਦੀ ਸੰਭਾਵਨਾ ਜਤਾਈ ਜਾ ਰਹੀ ਸੀ।

 

 

ਪਿਛਲੀ ਵਾਰ ਸਰਕਾਰ ਨੇ ਜੁਲਾਈ-ਸਤੰਬਰ ਲਈ ਇਨ੍ਹਾਂ ਸਕੀਮਾਂ ਦੀਆਂ ਵਿਆਜ ਦਰਾਂ 'ਚ 0.10 ਫੀਸਦੀ ਦੀ ਕਟੌਤੀ ਕੀਤੀ ਸੀ। ਹੁਣ ਦਸੰਬਰ ਤਿਮਾਹੀ ਲਈ ਵੀ ਪੀ. ਪੀ. ਐੱਫ. ਯਾਨੀ ਪਬਲਿਕ ਪ੍ਰੋਵੀਡੈਂਟ ਫੰਡ ਅਤੇ ਪੰਜ ਸਾਲਾ ਐੱਨ. ਐੱਸ. ਸੀ. ਯਾਨੀ ਰਾਸ਼ਟਰੀ ਬਚਤ ਸਰਟੀਫਿਕੇਟ 'ਤੇ 7.9 ਫੀਸਦੀ ਦੀ ਦਰ ਨਾਲ ਵਿਆਜ ਮਿਲੇਗਾ। ਕਿਸਾਨ ਵਿਕਾਸ ਪੱਤਰ 'ਤੇ ਵਿਆਜ ਦਰ 7.6 ਫੀਸਦੀ ਹੈ। ਉੱਥੇ ਹੀ, ਸੁਕੰਨਿਆ ਸਮਰਿਧੀ ਯੋਜਨਾ 'ਤੇ ਵਿਆਜ ਦਰ 8.4 ਫੀਸਦੀ ਹੈ। ਡਾਕਖਾਨੇ ਦੀ ਪੰਜ ਸਾਲਾ ਟਾਈਮ ਡਿਪਾਜ਼ਿਟ ਯੋਜਨਾ 'ਤੇ ਵਿਆਜ ਦਰ 7.7 ਫੀਸਦੀ ਹੈ।ਡਾਕਘਰ ਦੀ ਟਾਈਮ ਡਿਪਾਜ਼ਿਟ ਸਕੀਮ ਲੈਣਾ ਚਾਹੁੰਦੇ ਹੋ ਤਾਂ ਇਹ ਤੁਹਾਡੇ ਲਈ ਬਿਹਤਰ ਮੌਕਾ ਹੈ। ਇਸ ਸਮੇਂ ਬੈਂਕਾਂ ਨਾਲੋਂ ਵੱਧ ਦਰ ਨਾਲ ਇਸ 'ਤੇ ਵਿਆਜ ਮਿਲ ਰਿਹਾ ਹੈ। ਇਸ ਨੂੰ ਡਾਕਘਰ ਦੀ ਐੱਫ. ਡੀ. ਸਕੀਮ ਵੀ ਕਿਹਾ ਜਾਂਦਾ ਹੈ।


Related News