ਸਕੋਡਾ ਆਟੋ ਇੰਡੀਆ ਨੇ ਪੇਸ਼ ਕੀਤੀ ਨਵੀਂ ਲਗਜ਼ਰੀ SUV ਕੋਡਿਆਕ
Saturday, Apr 19, 2025 - 04:19 AM (IST)

ਨਵੀਂ ਦਿੱਲੀ : ਸਕੋਡਾ ਆਟੋ ਇੰਡੀਆ ਨੇ ਕਾਇਲੈਕ ਰੇਂਜ ਦੀ ਸਫਲ ਸ਼ੁਰੂਆਤ ਤੋਂ ਬਾਅਦ, ਹੁਣ ਆਪਣੀ ਲਗਜ਼ਰੀ 4 ਬਾਈ 4 ਐੱਸ. ਯੂ. ਵੀ. ਕੋਡੀਆਕ ਦੀ ਨਵੀਂ ਪੀੜ੍ਹੀ ਦੀ ਸ਼ੁਰੂਆਤ ਦਾ ਐਲਾਨ ਕੀਤਾ ਹੈ। ਭਾਰਤ ਵਿਚ ਇਹ ਕਾਰ ਆਲੀਸ਼ਾਨ ਲੁੱਕ, ਬਿਹਤਰ ਆਰਾਮ, ਆਫ-ਰੋਡ ਸਮਰੱਥਾ, ਸ਼ਾਨਦਾਰ ਸੜਕ ਪ੍ਰਦਰਸ਼ਨ ਅਤੇ ਸੱਤ-ਸੀਟਰ ਸਹੂਲਤ ਦੇ ਨਾਲ ਆ ਰਹੀ ਹੈ।
ਸਕੋਡਾ ਆਟੋ ਇੰਡੀਆ ਦੇ ਬ੍ਰਾਂਡ ਡਾਇਰੈਕਟਰ, ਪੇਟ੍ਰ ਜਨੇਬਾ ਨੇ ਕਿਹਾ ਕਿ ਮਾਰਚ ਵਿਚ ਕਾਇਲੈਕ ਦੀ ਸ਼ੁਰੂਆਤ ਅਤੇ ਕੁਸ਼ਾਕ ਅਤੇ ਸਲਾਵੀਆ ਦੇ ਸਮਰਥਨ ਵੱਲੋਂ ਅਸੀਂ ਭਾਰਤ ਵਿਚ ਆਪਣੀ ਹੁਣ ਤੱਕ ਦੀ ਸਭ ਤੋਂ ਵੱਧ ਮਾਸਿਕ ਵਿਕਰੀ ਪ੍ਰਾਪਤ ਕੀਤੀ। ਇਹ ਇਸ ਸਾਲ ਸਾਡੇ ਕੋਲ ਬਣੇ ਕਈ ਨਵੇਂ ਰਿਕਾਰਡਾਂ ’ਚੋਂ ਇਕ ਹੈ।
ਕੋਡਿਆਕ ਹੁਣ ਸਾਡੇ ਲਈ ਔਕਟਾਵੀਆ ਅਤੇ ਸੁਪਰਬ ਵਾਂਗ ਇਕ ਖਾਸ ਅਤੇ ਮਹੱਤਵਪੂਰਨ ਨਾਮ ਬਣ ਗਿਆ ਹੈ। ਇਹ ਐੱਸ. ਯੂ. ਵੀ. ਸ਼ਹਿਰ ਦੀਆਂ ਸੜਕਾਂ ’ਤੇ ਸ਼ਾਨਦਾਰ ਲਗਜ਼ਰੀ ਅਤੇ ਵਧੀਆ ਡਰਾਈਵਿੰਗ ਅਨੁਭਵ ਦੀ ਪੇਸ਼ਕਸ਼ ਕਰਦੀ ਹੈ, ਅਤੇ ਇਸ ਵਿਚ ਸ਼ਾਨਦਾਰ ਆਫ-ਰੋਡ ਸਮਰੱਥਾ ਵੀ ਹੈ।
ਕੋਡੀਆਕ ਦੀ ਨਵੀਂ ਪੀੜ੍ਹੀ ਆਪਣੀ ਪਿਛਲੀ ਪੀੜ੍ਹੀ ਨਾਲੋਂ 59 ਮਿਲੀਮੀਟਰ ਲੰਬੀ ਹੈ। ਇਸ ਦੀ ਲੰਬਾਈ 4,758 ਮਿਲੀਮੀਟਰ ਅਤੇ ਉਚਾਈ 1,679 ਮਿਲੀਮੀਟਰ ਹੈ। ਇਹ 1,864 ਮਿਲੀਮੀਟਰ ਚੌੜੀ ਹੈ ਅਤੇ ਇਸ ਦਾ ਵ੍ਹੀਲਬੇਸ 2,791 ਮਿਲੀਮੀਟਰ ਹੈ।