SK ਫਾਈਨਾਂਸ, ਬੇਲਸਟਾਰ, ਟ੍ਰਾਂਸਰੇਲ ਨੂੰ IPO ਲਿਆਉਣ ਦੀ ਮਨਜ਼ੂਰੀ ਮਿਲੀ

Tuesday, Sep 03, 2024 - 12:46 PM (IST)

ਨਵੀਂ ਦਿੱਲੀ (ਭਾਸ਼ਾ) - ਵਾਹਨ ਵਿੱਤ ਅਤੇ ਕਮਰਸ਼ੀਅਲ ਕਰਜ਼ਾ ਪ੍ਰਦਾਤਾ ਐੱਸ. ਕੇ. ਫਾਈਨਾਂਸ, ਮੁਥੂਟ ਫਾਈਨਾਂਸ ਦੀ ਸੂਖਮ ਵਿੱਤ ਇਕਾਈ ਬੇਲਸਟਾਰ ਮਾਈਕ੍ਰੋਫਾਈਨਾਂਸ ਅਤੇ ਟ੍ਰਾਂਸਰੇਲ ਲਾਈਟਿੰਗ ਨੂੰ ਬਾਜ਼ਾਰ ਰੇਗੂਲੇਟਰੀ ਸੇਬੀ ਤੋਂ ਆਈ. ਪੀ. ਓ. ਲਿਆਉਣ ਦੀ ਮਨਜ਼ੂਰੀ ਮਿਲ ਗਈ ਹੈ। ਆਈ. ਪੀ. ਓ. ਸਬੰਧੀ ਦਸਤਾਵੇਜ਼ਾਂ ਦੇ ਖਰੜੇ ਅਨੁਸਾਰ ਐੱਸ. ਕੇ. ਫਾਈਨਾਂਸ ਦੀ ਪ੍ਰਸਤਾਵਿਤ ਪੇਸ਼ਕਸ਼ 500 ਕਰੋੜ ਰੁਪਏ ਦੇ ਨਵੇਂ ਸ਼ੇਅਰਾਂ ਅਤੇ ਡਾਇਰੈਕਟਰਾਂ ਤੇ ਨਿਵੇਸ਼ਕਾਂ ਕੋਲ ਮੌਜੂਦ 1700 ਕਰੋੜ ਰੁਪਏ ਤੱਕ ਦੇ ਸ਼ੇਅਰਾਂ ਦੀ ਵਿਕਰੀ ਪੇਸ਼ਕਸ਼ ਦਾ ਮੇਲ ਹੈ। ਉਧਰ ਬੇਲਸਟਾਰ ਮਾਈਕ੍ਰੋਫਾਈਨਾਂਸ ਦਾ ਆਈ. ਪੀ. ਓ. 1000 ਕਰੋੜ ਰੁਪਏ ਦੇ ਨਵੇਂ ਸ਼ੇਅਰਾਂ ਅਤੇ ਮੌਜੂਦਾ ਸ਼ੇਅਰਧਾਰਕਾਂ ਵੱਲੋਂ 300 ਕਰੋੜ ਰੁਪਏ ਦੀ ਵਿਕਰੀ ਪੇਸ਼ਕਸ਼ ਦਾ ਮੇਲ ਹੋਵੇਗਾ।

ਟ੍ਰਾਂਸਰੇਲ ਲਾਈਟਿੰਗ ਦੀ ਜਨਤਕ ਪੇਸ਼ਕਸ਼ ’ਚ 450 ਕਰੋੜ ਦੇ ਇਕਵਿਟੀ ਸ਼ੇਅਰਾਂ ਦੀ ਤਾਜ਼ਾ ਪੇਸ਼ਕਸ਼ ਅਤੇ ਡਾਇਰੈਕਟਰ ਅਜਮਾ ਹੋਲਡਿੰਗਜ਼ ਪ੍ਰਾਈਵੇਟ ਲਿਮਟਿਡ ਵੱਲੋਂ 1 ਕਰੋੜ ਤੋਂ ਵੱਧ ਇਕਵਿਟੀ ਸ਼ੇਅਰਾਂ ਦੀ ਵਿਕਰੀ ਪੇਸ਼ਕਸ਼ ਸ਼ਾਮਲ ਹੈ।


Harinder Kaur

Content Editor

Related News