ਸੀਤਾਰਮਨ ਨੇ ਵਿਸ਼ਵ ਬੈਂਕ, IMF ਮੁਖੀਆਂ ਨਾਲ ਕਰਜ਼ੇ ਦੇ ਪੁਨਰ ਗਠਨ ’ਤੇ ਕੀਤੀ ਚਰਚਾ
Sunday, Feb 26, 2023 - 05:50 PM (IST)
ਬੇਂਗਲੁਰੂ (ਭਾਸ਼ਾ) – ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ਨੀਵਾਰ ਨੂੰ ਵਿਸ਼ਵ ਬੈਂਕ ਅਤੇ ਕੌਮਾਂਤਰੀ ਮੁਦਰਾ ਫੰਡ (ਆਈ. ਐੱਮ. ਐੱਫ.) ਦੇ ਮੁਖੀਆਂ ਨਾਲ ਗੋਲਮੇਜ਼ ਬੈਠਕ ਕੀਤੀ ਅਤੇ ਕੁੱਝ ਦੇਸ਼ਾਂ ਦੇ ਸਾਹਮਣੇ ਮੌਜੂਦ ਕਰਜ਼ਾ ਪੁਨਰ ਗਠਨ ਦੀ ਸਮੱਸਿਆ ’ਤੇ ਚਰਚਾ ਕੀਤੀ। ਵਿਸ਼ਵ ਬੈਂਕ ਦੇ ਮੁਖੀ ਡੇਵਿਡ ਮਾਲਪਾਸ ਅਤੇ ਆਈ. ਐੱਮ. ਐੱਫ. ਦੀ ਮੈਨੇਜਿੰਗ ਡਾਇਰੈਕਟਰ (ਐੱਮ. ਡੀ.) ਕ੍ਰਿਸਟਲੀਨਾ ਜਾਰਜੀਵਾ ਨਾਲ ਸੀਤਾਰਮਣ ਦੀ ਗੋਲਮੇਜ਼ ਬੈਠਕ ਇੱਥੇ ਜੀ-20 ਵਿੱਤ ਮੰਤਰੀਆਂ ਅਤੇ ਕੇਂਦਰੀ ਬੈਂਕ ਗਵਰਨਰਾਂ ਦੀ ਪਹਿਲੀ ਬੈਠਕ ਤੋਂ ਪਹਿਲਾਂ ਆਯੋਜਿਤ ਕੀਤੀ ਗਈ। ਇਸ ਬੈਠਕ ’ਚ ਕਰਜ਼ਾ ਪੁਨਰ ਗਠਨ ਦੀਆਂ ਚੁਣੌਤੀਆਂ ਅਤੇ ਕਰਜ਼ਾ ਜੋਖਮ ਦੇ ਮੁੱਦਿਆਂ ’ਤੇ ਚਰਚਾ ਕੀਤੀ ਗਈ।
ਇਹ ਵੀ ਪੜ੍ਹੋ : 12,000 ਮੁਲਾਜ਼ਮਾਂ ਨੂੰ ਨੌਕਰੀਓਂ ਕੱਢਣ ਤੋਂ ਬਾਅਦ ਹੁਣ Google ਨੇ Robot ਨੂੰ ਵੀ ਕੱਢਿਆ
ਵਿੱਤ ਮੰਤਰਾਲਾ ਨੇ ਇਕ ਟਵੀਟ ’ਚ ਇਸ ਗੋਲਮੇਜ਼ ਬੈਠਕ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਮੌਜੂਦਾ ਸਮੇਂ ਦੇ ਵੱਖ-ਵੱਖ ਕਰਜ਼ਾ ਹਾਲਾਤਾਂ ਨੂੰ ਸਵੀਕਾਰ ਕਰਨ ਅਤੇ ਚੁਣੌਤੀਆਂ ਅਤੇ ਉਸ ਨਾਲ ਨਜਿੱਠਣ ਦੇ ਤਰੀਕਿਆਂ ਦੀ ਇਕ ਆਮ ਸਮਝ ਬਣਾਉਣ ਦੀ ਅਹਿਮੀਅਤ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਜੀ-20 ਸਮੂਹ ਦੇ ਮਾਧਿਅਮ ਰਾਹੀਂ ਕਮਜ਼ੋਰ ਅਤੇ ਘੱਟ ਲੀਡਰਸ਼ਿਪ ਵਾਲੇ ਕਰਜ਼ਦਾਰ ਦੇਸ਼ਾਂ ਦੀ ਆਵਾਜ਼ ਸੁਣਨ ਦੀ ਅਪੀਲ ਕੀਤੀ। ਵਿੱਤ ਮੰਤਰਾਲਾ ਨੇ ਇਕ ਹੋਰ ਟਵੀਟ ’ਚ ਕਿਹਾ ਕਿ ਆਈ. ਐੱਮ. ਐੱਫ. ਦੀ ਐੱਮ. ਡੀ. ਜਾਰਜੀਵਾ ਅਤੇ ਵਿਸ਼ਵ ਬੈਂਕ ਦੇ ਮੁਖੀ ਮਾਲਪਾਸ ਨੇ ਕਰਜ਼ਾ ਪੁਨਰਗਠਨ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਇਹ ਮੰਚ ਇਕੱਠੇ ਕੰਮ ਕਰਨ ਅਤੇ ਕਮਜ਼ੋਰ ਦੇਸ਼ਾਂ ਦੀ ਮਦਦ ਕਰਨ ਦਾ ਮੌਕਾ ਹੈ। ਕੋਰੋਨਾ ਮਹਾਮਾਰੀ ਤੋਂ ਬਾਅਦ ਕਈ ਦੇਸ਼ ਭਾਰਤੀ ਕਰਜ਼ੇ ਦੇ ਬੋਝ ਹੇਠ ਦੱਬ ਗਏ ਸਨ। ਇਨ੍ਹਾਂ ਨੂੰ ਰਾਹਤ ਦੇਣ ਲਈ ਕਰਜ਼ਾ ਪੁਨਰਗਠਨ ਦੀ ਦਿਸ਼ਾ ’ਚ ਛੋਟੇ-ਛੋਟੇ ਕਦਮ ਉਠਾਏ ਗਏ ਹਨ। ਕੁੱਝ ਸਭ ਤੋਂ ਖਰਾਬ ਕਰਜ਼ਦਾਰ ਦੇਸ਼ਾਂ-ਜਾਂਬੀਆ, ਚਾਡ ਅਤੇ ਈਥੋਪੀਆ ਲਈ ਲੈਣਦਾਰ ਕਮੇਟੀਆਂ ਗਠਿਤ ਕੀਤੀਆਂ ਜਾ ਚੁੱਕੀਆਂ ਹਨ।
ਇਹ ਵੀ ਪੜ੍ਹੋ : ਕ੍ਰੈਡਿਟ ਕਾਰਡ ਜ਼ਰੀਏ Shopping ਦਾ ਵਧਿਆ ਰੁਝਾਨ, ਲਗਾਤਾਰ 11ਵੇਂ ਮਹੀਨੇ ਖ਼ਰਚ 1 ਲੱਖ ਕਰੋੜ ਦੇ ਪਾਰ
ਭਾਰਤ ਨੇ ਕ੍ਰਿਪਟੋ ਦੀ ਰੈਗੂਲੇਟਰੀ ’ਤੇ ਆਈ. ਐੱਮ. ਐੱਫ., ਐੱਫ. ਐੱਸ. ਬੀ. ਨੂੰ ਦਸਤਾਵੇਜ਼ ਤਿਆਰ ਕਰਨ ਲਈ ਕਿਹਾ
ਜੀ-20 ਮੁਖੀ ਭਾਰਤ ਨੇ ਕੌਮਾਂਤਰੀ ਮੁਦਰਾ ਫੰਡ (ਆਈ. ਐੱਮ. ਐੱਫ.) ਅਤੇ ਵਿੱਤੀ ਸਥਿਰਤਾ ਬੋਰਡ (ਐੱਫ. ਐੱਸ. ਬੀ.) ਨੂੰ ਕ੍ਰਿਪਟੋ ਜਾਇਦਾਦਾਂ ’ਤੇ ਤਕਨੀਕੀ ਦਸਤਾਵੇਜ਼ ਮਿਲ ਕੇ ਤਿਆਰ ਕਰਨ ਨੂੰ ਕਿਹਾ ਹੈ। ਇਸ ਦਾ ਇਸਤੇਮਾਲ ਕ੍ਰਿਪਟੋ ਜਾਇਦਾਦਾਂ ਨੂੰ ਰੈਗੂਲੇਟ ਕਰਨ ਲਈ ਇਕ ਤਾਲਮੇਲ ਅਤੇ ਸਮੁੱਚੀ ਨੀਤੀ ਬਣਾਉਣ ’ਚ ਕੀਤਾ ਜਾਵੇਗਾ। ਵਿੱਤ ਮੰਤਰਾਲਾ ਦੀ ਇਹ ਜਾਣਕਾਰੀ ਦਿੱਤੀ ਗਈ। ਇਸ ਦੇ ਮੁਤਾਬਕ ਜੀ-20 ਦੇਸ਼ਾਂ ਦੇ ਵਿੱਤ ਮੰਤਰੀਆਂ ਅਤੇ ਕੇਂਦਰੀ ਬੈਂਕ ਦੇ ਗਵਰਨਰਾਂ ਦੀ ਬੇਂਗਲੁਰੂ ’ਚ ਜਾਰੀ ਬੈਠਕ ਦੌਰਾਨ ਆਈ. ਐੱਮ. ਐੱਫ. ਅਤੇ ਐੱਫ.ਐੱਸ. ਬੀ. ਇਸ ਸਾਂਝੇ ਦਸਤਾਵੇਜ਼ ਨੂੰ ਪੇਸ਼ ਕਰ ਸਕਦੇ ਹਨ। ਵਿੱਤ ਮੰਤਰਾਲਾ ਨੇ ਕਿਹਾ ਕਿ ਨੀਤੀਗਤ ਢਾਂਚੇ ਦੀ ਲੋੜ ’ਤੇ ਚੱਲ ਰਹੀ ਗੱਲਬਾਤ ਨੂੰ ਪੂਰਾ ਕਰਨ ਲਈ ਭਾਰਤ ਦੀ ਪ੍ਰਧਾਨਗੀ ’ਚ ਜੀ-20 ਨੇ ਆਈ. ਐੱਮ. ਐੱਫ. ਅਤੇ ਐੱਫ. ਐੱਸ. ਬੀ. ਦੇ ਸਾਂਝੇ ਤਕਨੀਕੀ ਦਸਤਾਵੇਜ਼ ਦਾ ਪ੍ਰਸਤਾਵ ਦਿੱਤਾ ਹੈ ਜੋ ਕ੍ਰਿਪਟੋ ਜਾਇਦਾਦਾਂ ਦੇ ਵਿਆਪਕ ਆਰਥਿਕ ਅਤੇ ਰੈਗੂਲੇਟਰੀ ਬਾਰੇ ਮਾਮਲਿਆਂ ਨੂੰ ਦੇਖੇਗਾ। ਇਸ ਨਾਲ ਕ੍ਰਿਪਟੋ ਜਾਇਦਾਦਾਂ ਨੂੰ ਲੈ ਕੇ ਤਾਲਮੇਲ ਅਤੇ ਸਮੁੱਚੀ ਨੀਤੀ ਬਣਾਉਣ ’ਚ ਮਦਦ ਮਿਲੇਗੀ।
ਇਹ ਵੀ ਪੜ੍ਹੋ : ਪਾਕਿਸਤਾਨ ਨੂੰ ਡੁੱਬਣ ਤੋਂ ਬਚਾਉਣ ਲਈ ਪ੍ਰਧਾਨ ਮੰਤਰੀ ਸ਼ਹਿਬਾਜ਼ ਨੇ ਵਿਰੋਧੀ ਧਿਰ ਨੂੰ ਕੀਤੀ ਇਹ ਅਪੀਲ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।