ਨਵੇਂ ਰਿਕਾਰਡ ਪੱਧਰ 'ਤੇ ਪਹੁੰਚੀ ਚਾਂਦੀ ਤੇ Gold ਵੀ ਹੋ ਗਿਆ 1790 ਰੁਪਏ ਮਹਿੰਗਾ

Saturday, Jun 07, 2025 - 04:14 PM (IST)

ਨਵੇਂ ਰਿਕਾਰਡ ਪੱਧਰ 'ਤੇ ਪਹੁੰਚੀ ਚਾਂਦੀ ਤੇ Gold ਵੀ ਹੋ ਗਿਆ 1790 ਰੁਪਏ ਮਹਿੰਗਾ

ਨਵੀਂ ਦਿੱਲੀ - ਇਸ ਹਫ਼ਤੇ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਦੇਖਣ ਨੂੰ ਮਿਲਿਆ ਹੈ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (IBJA) ਦੀ ਵੈੱਬਸਾਈਟ ਮੁਤਾਬਕ ਪਿਛਲੇ ਸ਼ਨੀਵਾਰ ਯਾਨੀ 31 ਮਈ ਨੂੰ ਸੋਨਾ 95,355 ਰੁਪਏ ਦੇ ਪੱਧਰ 'ਤੇ ਕਾਰੋਬਾਰ ਕਰਦਾ ਦੇਖਿਆ ਗਿਆ, ਜਿਹੜਾ ਕਿ ਹੁਣ 7 ਜੂਨ ਤੱਕ 1,790 ਰੁਪਏ ਵਧ 97,145 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ ਹੈ। ਇਸ ਤੋਂ ਪਹਿਲਾਂ  21 ਅਪ੍ਰੈਲ ਨੂੰ ਸੋਨੇ ਨੇ 99,100 ਰੁਪਏ ਦਾ ਉੱਚਤਮ ਪੱਧਰ ਬਣਾ ਲਿਆ ਸੀ।

ਇਹ ਵੀ ਪੜ੍ਹੋ :     RCB ਦੀ ਜਿੱਤ 'ਤੇ ਬੋਲੇ ਵਿਜੇ ਮਾਲਿਆ,  SBI ਨੇ ਦਿੱਤਾ ਕਰਾਰਾ ਜਵਾਬ

ਦੂਜੇ ਪਾਸੇ ਚਾਂਦੀ ਦੀ ਗੱਲ ਕਰੀਏ ਤਾਂ ਇਹ ਮੌਜੂਦਾ ਸਮੇਂ ਆਪਣੇ ਸਭ ਤੋਂ ਉੱਚੇ ਪੱਧਰ ਭਾਵ ਨਵੇਂ ਰਿਕਾਰਡ ਪੱਧਰ 'ਤੇ ਕਾਰੋਬਾਰ ਕਰ ਰਹੀ ਹੈ। 31 ਮਈ ਭਾਵ ਪਿਛਲੇ ਸ਼ਨੀਵਾਰ ਇਸ ਦੀ ਕੀਮਤ 97,458 ਰੁਪਏ ਸੀ ਜਿਹੜੀ ਕਿ ਅੱਜ 7 ਜੂਨ ਤੱਕ 7,827 ਰੁਪਏ ਵਧ 1,05,285 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ ਹੈ। 

ਇਹ ਵੀ ਪੜ੍ਹੋ :     Gold Loan ਨਿਯਮਾਂ 'ਚ ਵੱਡਾ ਬਦਲਾਅ, ਜਾਣੋ ਕਿਸਨੂੰ ਮਿਲੇਗਾ ਲਾਭ ਤੇ ਕੀ ਪਵੇਗਾ ਪ੍ਰਭਾਵ

ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿਚ 10 ਗ੍ਰਾਮ ਸੋਨੇ ਦੀ ਕੀਮਤ
                          24 ਕੈਰੇਟ                22 ਕੈਰੇਟ 
                        ਸੋਨੇ ਦੀ ਕੀਮਤ          ਸੋਨੇ ਦੀ ਕੀਮਤ

ਦਿੱਲੀ:                 98,120 ਰੁਪਏ         89,950 ਰੁਪਏ

ਮੁੰਬਈ:                 97,970 ਰੁਪਏ         89,800 ਰੁਪਏ

ਕੋਲਕਾਤਾ:             97,970 ਰੁਪਏ          89,800 ਰੁਪਏ

ਚੇਨਈ                 97,970 ਰੁਪਏ          89,800 ਰੁਪਏ

ਇਹ ਵੀ ਪੜ੍ਹੋ :     Gold-Silver ਦੀਆਂ ਕੀਮਤਾਂ ਦੀ ਲੰਮੀ ਛਾਲ, ਰਿਕਾਰਡ ਪੱਧਰ 'ਤੇ ਪਹੁੰਚੇ ਭਾਅ, ਜਾਣੋ 10 ਗ੍ਰਾਮ ਸੋਨੇ ਦੀ ਦਰ

ਇਸ ਸਾਲ ਸੋਨਾ ਹੋ ਗਿਆ 20,983 ਰੁਪਏ ਮਹਿੰਗਾ

ਇਸ ਸਾਲ ਜਨਵਰੀ ਮਹੀਨੇ ਤੋਂ ਹੁਣ ਤੱਕ, 24 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ 76,162 ਰੁਪਏ ਤੋਂ ਵਧ ਕੇ 97,145 ਰੁਪਏ ਹੋ ਗਈ ਹੈ। ਭਾਵ ਇਸ ਦੀ ਕੀਮਤ ਵਿਚ ਹੁਣ ਤੱਕ 21,196 ਰੁਪਏ ਦਾ ਵਾਧਾ ਹੋਇਆ ਹੈ। ਪਿਛਲੇ ਸਾਲ 2024 ਵਿੱਚ ਸੋਨਾ ਕੁੱਲ 12,810 ਰੁਪਏ ਮਹਿੰਗਾ ਹੋਇਆ ਸੀ।
ਦੂਜੇ ਪਾਸੇ ਚਾਂਦੀ ਦੀ ਕੀਮਤ ਵੀ 86,017 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਵਧ ਕੇ 1,05,285 ਰੁਪਏ ਹੋ ਗਈ ਹੈ। ਭਾਵ ਇਸ ਦੀ ਕੀਮਤ ਵਿਚ ਇਸ ਸਾਲ ਹੁਣ ਤੱਕ 19,268 ਰੁਪਏ ਦਾ ਵਾਧਾ ਹੋਇਆ ਹੈ। 

ਇਹ ਵੀ ਪੜ੍ਹੋ :     ਮੁਲਾਜ਼ਮਾਂ ਦੀ ਬੱਲੇ-ਬੱਲੇ : 8ਵੇਂ ਤਨਖਾਹ ਕਮਿਸ਼ਨ ਤਹਿਤ ਵਧ ਕੇ 96,000 ਰੁਪਏ ਹੋ ਸਕਦੀ ਹੈ ਤਨਖਾਹ, ਜਾਣੋ ਪੂਰਾ ਵੇਰਵਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News