Gold-Silver ਦੀਆਂ ਕੀਮਤਾਂ 'ਚ ਭਾਰੀ ਗਿਰਾਵਟ: ਚਾਂਦੀ 3,000 ਰੁਪਏ ਹੋਈ ਸਸਤੀ, ਸੋਨਾ ਵੀ ਡਿੱਗਿਆ

Wednesday, Mar 18, 2026 - 10:32 AM (IST)

Gold-Silver ਦੀਆਂ ਕੀਮਤਾਂ 'ਚ ਭਾਰੀ ਗਿਰਾਵਟ: ਚਾਂਦੀ 3,000 ਰੁਪਏ ਹੋਈ ਸਸਤੀ, ਸੋਨਾ ਵੀ ਡਿੱਗਿਆ

ਬਿਜ਼ਨੈੱਸ ਡੈਸਕ : ਅੱਜ ਯਾਨੀ 18 ਮਾਰਚ 2026 ਨੂੰ ਸ਼ੁਰੂਆਤੀ ਕਾਰੋਬਾਰ ਦੌਰਾਨ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਹੈ। ਮਲਟੀ ਕਮੋਡਿਟੀ ਐਕਸਚੇਂਜ (MCX) 'ਤੇ ਸੋਨਾ ਲਗਭਗ 500 ਰੁਪਏ ਸਸਤਾ ਹੋਇਆ ਹੈ, ਜਦੋਂ ਕਿ ਚਾਂਦੀ ਦੀ ਕੀਮਤ ਵਿੱਚ ਲਗਭਗ 3,000 ਰੁਪਏ ਦੀ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ।

ਇਹ ਵੀ ਪੜ੍ਹੋ :   ਸੋਨਾ ਬਣਾਏਗਾ ਨਵੇਂ ਰਿਕਾਰਡ!! ਮਾਹਿਰਾਂ ਨੇ ਕਰ'ਤੀ ਹੈਰਾਨ ਕਰਦੀ ਭਵਿੱਖਬਾਣੀ

ਸੋਨੇ ਦੀਆਂ ਕੀਮਤਾਂ ਦਾ ਹਾਲ

ਐਮਸੀਐਕਸ (MCX) 'ਤੇ ਅੱਜ ਦੋਵੇਂ ਕੀਮਤੀ ਧਾਤਾਂ ਗਿਰਾਵਟ ਨਾਲ ਖੁੱਲ੍ਹੀਆਂ। 2 ਅਪ੍ਰੈਲ ਦੀ ਡਿਲੀਵਰੀ ਵਾਲਾ ਸੋਨਾ, ਜੋ ਪਿਛਲੇ ਸੈਸ਼ਨ ਵਿੱਚ 1,55,985 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ, ਅੱਜ 1,55,658 ਰੁਪਏ 'ਤੇ ਖੁੱਲ੍ਹਿਆ। ਸਵੇਰੇ 9:53 ਵਜੇ ਇਹ 406 ਰੁਪਏ ਦੀ ਗਿਰਾਵਟ ਨਾਲ 1,55,579 ਰੁਪਏ 'ਤੇ ਕਾਰੋਬਾਰ ਕਰ ਰਿਹਾ ਸੀ।

ਇਹ ਵੀ ਪੜ੍ਹੋ :  31 ਮਾਰਚ ਤੋਂ ਪਹਿਲਾਂ ਕਰ ਲਓ ਇਹ ਜ਼ਰੂਰੀ ਕੰਮ, ਨਹੀਂ ਤਾਂ ਬੰਦ ਹੋ ਸਕਦੇ ਹਨ ਤੁਹਾਡੇ PPF, NPS ਅਤੇ SSY ਖਾਤੇ

ਇਸ ਤੋਂ ਇਲਾਵਾ ਹੋਰ ਮਹੀਨਿਆਂ ਦੀ ਡਿਲੀਵਰੀ ਵਾਲੇ ਸੋਨੇ ਦੇ ਭਾਅ ਵੀ ਹੇਠਾਂ ਆਏ ਹਨ:

  • 5 ਜੂਨ ਦੀ ਡਿਲੀਵਰੀ: 477 ਰੁਪਏ ਦੀ ਗਿਰਾਵਟ ਨਾਲ 1,60,302 ਰੁਪਏ।
  • 5 ਅਗਸਤ ਦੀ ਡਿਲੀਵਰੀ: 623 ਰੁਪਏ ਦੀ ਗਿਰਾਵਟ ਨਾਲ 1,65,002 ਰੁਪਏ।

ਇਹ ਵੀ ਪੜ੍ਹੋ :   LPG ਬੁਕਿੰਗ ਲਈ ਫੋਨ ਕਾਲ ਤੋਂ ਇਲਾਵਾ ਅਪਣਾਓ ਇਹ ਸੌਖੇ ਤਰੀਕੇ, ਇੰਝ ਕਰੋ ਸ਼ਿਕਾਇਤ

ਚਾਂਦੀ ਦੀਆਂ ਕੀਮਤਾਂ ਵਿੱਚ ਵੱਡੀ ਗਿਰਾਵਟ

ਚਾਂਦੀ ਦੀਆਂ ਕੀਮਤਾਂ ਵਿੱਚ ਅੱਜ ਭਾਰੀ ਮੰਦਾ ਦੇਖਣ ਨੂੰ ਮਿਲਿਆ ਹੈ। 5 ਮਈ ਦੀ ਡਿਲੀਵਰੀ ਵਾਲੀ ਚਾਂਦੀ ਪਿਛਲੇ ਸੈਸ਼ਨ ਵਿੱਚ 2,53,113 ਰੁਪਏ ਪ੍ਰਤੀ ਕਿਲੋ 'ਤੇ ਬੰਦ ਹੋਈ ਸੀ, ਪਰ ਅੱਜ ਇਹ 2,51,498 ਰੁਪਏ 'ਤੇ ਖੁੱਲ੍ਹੀ। ਸ਼ੁਰੂਆਤੀ ਕਾਰੋਬਾਰ ਦੌਰਾਨ ਇਹ 2,932 ਰੁਪਏ ਤੱਕ ਡਿੱਗ ਕੇ 2,50,181 ਰੁਪਏ ਦੇ ਪੱਧਰ 'ਤੇ ਪਹੁੰਚ ਗਈ। ਸਵੇਰੇ 9:57 ਵਜੇ ਇਹ 2,330 ਰੁਪਏ ਦੀ ਗਿਰਾਵਟ ਨਾਲ 2,50,783 ਰੁਪਏ 'ਤੇ ਟ੍ਰੇਡ ਕਰ ਰਹੀ ਸੀ।

ਇਹ ਵੀ ਪੜ੍ਹੋ :   ਜੰਗ ਦੀ ਮਾਰ: ਭਾਰਤ 'ਚ ਹੁਣ ਪੀਣ ਵਾਲਾ ਪਾਣੀ ਵੀ ਹੋਵੇਗਾ ਮਹਿੰਗਾ, ਜਾਣੋ ਕਿੰਨੀਆਂ ਵਧਣਗੀਆਂ ਕੀਮਤਾਂ
ਇਹ ਵੀ ਪੜ੍ਹੋ :  ਵੱਡਾ ਝਟਕਾ! ਇਨ੍ਹਾਂ ਖੇਤਰਾਂ ਲਈ ਫਿਰ ਬਦਲ ਗਏ LPG ਗੈਸ ਬੁਕਿੰਗ ਦੇ ਨਿਯਮ
ਇਹ ਵੀ ਪੜ੍ਹੋ
ਕੀਮਤਾਂ 'ਚ ਵਾਧੇ ਦਰਮਿਆਨ ਇਕ ਹੋਰ ਵੱਡਾ ਝਟਕਾ! ਬਦਲ ਗਏ LPG ਗੈਸ ਸਿਲੰਡਰ ਦੇ ਬੁਕਿੰਗ ਨਿਯਮ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News