ਚਾਂਦੀ ਦਾ ਮਾਰਕੀਟ ਕੈਪ 4.220 ਲੱਖ ਕਰੋੜ ਡਾਲਰ, ਬਣੇਗੀ ਦੁਨੀਆ ਦਾ ਦੂਜਾ ਸਭ ਤੋਂ ਵੈਲਿਊਏਬਲ ਐਸੈੱਟ!

Monday, Dec 29, 2025 - 01:16 PM (IST)

ਚਾਂਦੀ ਦਾ ਮਾਰਕੀਟ ਕੈਪ 4.220 ਲੱਖ ਕਰੋੜ ਡਾਲਰ, ਬਣੇਗੀ ਦੁਨੀਆ ਦਾ ਦੂਜਾ ਸਭ ਤੋਂ ਵੈਲਿਊਏਬਲ ਐਸੈੱਟ!

ਨਵੀਂ ਦਿੱਲੀ - ਮਾਰਕੀਟ ਕੈਪੀਟਲਾਈਜ਼ੇਸ਼ਨ ਦੇ ਮਾਮਲੇ ’ਚ ਚਾਂਦੀ ਨੇ ਐਪਲ ਇੰਕ ਅਤੇ ਅਲਫਾਬੈੱਟ ਨੂੰ ਪਿੱਛੇ ਛੱਡ ਦਿੱਤਾ ਹੈ। ਹੁਣ ਇਹ ਐਨਵੀਡੀਆ ਕਾਰਪੋਰੇਸ਼ਨ ਨੂੰ ਪਛਾੜਦੇ ਹੋਏ ਦੁਨੀਆ ਦਾ ਦੂਜਾ ਸਭ ਤੋਂ ਵੈਲਿਊਏਬਲ ਐਸੈੱਟ ਬਣਨ ਵੱਲ ਅੱਗੇ ਵੱਧ ਰਹੀ ਹੈ। ਦੁਨੀਆ ਦਾ ਮੋਸਟ ਵੈਲਿਊਏਬਲ ਐਸੈੱਟ ਸੋਨਾ ਹੈ। ਕੰਪਨੀਜ਼ਮਾਰਕੀਟਕੈਪ ਡਾਟ ਕਾਮ ਅਨੁਸਾਰ, ਅਜੇ ਚਾਂਦੀ ਦਾ ਮਾਰਕੀਟ ਕੈਪੀਟਲਾਈਜ਼ੇਸ਼ਨ 4.220 ਲੱਖ ਕਰੋੜ ਡਾਲਰ ਹੈ। ਇਹ ਐਨਵੀਡੀਆ ਦੇ ਮਾਰਕੀਟ ਕੈਪ 4.592 ਲੱਖ ਕਰੋੜ ਡਾਲਰ ਤੋਂ ਸਿਰਫ 8.1 ਫੀਸਦੀ ਘੱਟ ਹੈ। ਸ਼ੁੱਕਰਵਾਰ ਤੱਕ ਸੋਨੇ ਦਾ ਮਾਰਕੀਟ ਕੈਪੀਟਲਾਈਜ਼ੇਸ਼ਨ 31.598 ਲੱਖ ਕਰੋੜ ਡਾਲਰ ਸੀ।

ਇਹ ਵੀ ਪੜ੍ਹੋ :     1 ਜਨਵਰੀ ਤੋਂ ਦੇਸ਼ ਭਰ 'ਚ ਲਾਗੂ ਹੋਣਗੇ ਨਵੇਂ ਨਿਯਮ, ਬੈਂਕਿੰਗ-UPI ਭੁਗਤਾਨ ਤੇ ਕਿਸਾਨਾਂ ਲਈ ਹੋਣਗੇ ਕਈ ਬਦਲਾਅ

ਕਾਮੈਕਸ ’ਤੇ ਚਾਂਦੀ ਦਾ ਸਪਾਟ ਪ੍ਰਾਈਸ ਸ਼ੁੱਕਰਵਾਰ ਨੂੰ 75 ਡਾਲਰ ਪ੍ਰਤੀ ਔਂਸ ਨੂੰ ਪਾਰ ਕਰ ਕੇ ਨਵੇਂ ਰਿਕਾਰਡ ਪੱਧਰ ’ਤੇ ਪਹੁੰਚ ਗਿਆ। ਭਾਰਤ ’ਚ ਮਲਟੀ ਕਮੋਡਿਟੀ ਐਕਸਚੇਂਜ ਭਾਵ ਕਿ ਐੱਮ. ਸੀ. ਐੱਕਸ. ’ਤੇ ਸ਼ੁੱਕਰਵਾਰ ਨੂੰ ਮਾਰਚ ’ਚ ਡਲਿਵਰੀ ਵਾਲੇ ਸਿਲਵਰ ਕਾਂਟਰੈਕਟ ਦਾ ਵਾਅਦਾ ਭਾਅ 2,42,000 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਹਾਈ ਤੱਕ ਚਲਾ ਗਿਆ ਸੀ। ਬਾਅਦ ’ਚ ਇਹ 2,40,935 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਸੈਟਲ ਹੋਇਆ।

ਇਹ ਵੀ ਪੜ੍ਹੋ :     ਸੋਨਾ ਜਾਏਗਾ 3 ਲੱਖ ਦੇ ਪਾਰ! ਇਕ ਬਿਆਨ ਨੇ ਦੁਨੀਆ ਭਰ ਦੇ ਬਾਜ਼ਾਰਾਂ 'ਚ ਵਧਾਈ ਹਲਚਲ

ਕਾਮੈਕਸ ਅਤੇ ਸ਼ੰਘਾਈ ਸਟਾਕ ਐਕਸਚੇਂਜ ’ਤੇ ਚਾਂਦੀ ਦੀ ਕੀਮਤ ’ਚ 7 ਡਾਲਰ ਦਾ ਫਰਕ

ਇੰਡੀਆ ਬੁਲੀਅਨ ਐਂਡ ਜਿਊਲਰਜ਼ ਐਸੋਸੀਏਸ਼ਨ (ਆਈ. ਬੀ. ਜੇ. ਏ.) ਦੇ ਰਾਸ਼ਟਰੀ ਸਕੱਤਰ ਸੁਰਿੰਦਰ ਮਹਿਤਾ ਦਾ ਕਹਿਣਾ ਹੈ, ਜਿਸ ਤਰ੍ਹਾਂ ਚਾਂਦੀ ਅੱਗੇ ਵੱਧ ਰਹੀ ਹੈ, ਇਹ ਐਨਵੀਡੀਆ ਨੂੰ ਪਿੱਛੇ ਛੱਡ ਕੇ ਦੂਜਾ ਸਭ ਤੋਂ ਕੀਮਤੀ ਐਸੈੱਟ ਬਣ ਸਕਦੀ ਹੈ। ਕਾਮੈਕਸ ਅਤੇ ਸ਼ੰਘਾਈ (ਸਟਾਕ ਐਕਸਚੇਂਜ) ’ਤੇ ਚਾਂਦੀ ਦੀ ਕੀਮਤ ’ਚ ਲੱਗਭਗ 7 ਡਾਲਰ ਦਾ ਫਰਕ ਹੋਣ ਨਾਲ ਚਾਂਦੀ ਦਾ ਗਲੋਬਲ ਆਰਬਿਟਰੇਜ ਸਿਸਟਮ ਅਤੇ ਪ੍ਰਾਈਸ ਡਿਸਕਵਰੀ ਮੈਕੇਨਿਜ਼ਮ ਕੋਲੈਪਸ ਹੋ ਗਿਆ ਹੈ । ਆਮ ਤੌਰ ’ਤੇ ਇਹ ਫਰਕ 1 ਡਾਲਰ ਤੋਂ ਘੱਟ ਹੁੰਦਾ ਹੈ। ਚਾਂਦੀ ਦੀ ਕੀਮਤ ਸਾਰਿਆਂ ਨੂੰ ਹੋਰ ਵੀ ਹੈਰਾਨ ਕਰ ਸਕਦੀ ਹੈ ਕਿਉਂਕਿ ਇਸ ਨੂੰ ਲੰਡਨ ਬੁਲੀਅਨ ਮਾਰਕੀਟ ਐਸੋਸੀਏਸ਼ਨ (ਐੱਲ. ਬੀ. ਐੱਮ. ਏ.) ਵਾਲਟ ਤੋਂ ਕੱਢ ਕੇ ਚੀਨ ਭੇਜਿਆ ਜਾ ਰਿਹਾ ਹੈ। ਚੀਨ ਦਾ ਚਾਂਦੀ ਭੰਡਾਰ ਇਕ ਦਹਾਕੇ ਦੇ ਸਭ ਤੋਂ ਹੇਠਲੇ ਪੱਧਰ ’ਤੇ ਹੈ। ਇਸ ਨਾਲ ਉੱਥੇ ਚਾਂਦੀ ਦੀਆਂ ਕੀਮਤਾਂ ਜ਼ਿਆਦਾ ਮਿਲ ਰਹੀਆਂ ਹਨ।

ਇਹ ਵੀ ਪੜ੍ਹੋ :    ਰਿਕਾਰਡ ਹਾਈ ਬਣਾਉਣ ਤੋਂ ਬਾਅਦ ਟੁੱਟੇ ਸੋਨੇ-ਚਾਂਦੀ ਦੇ ਭਾਅ, ਜਾਣੋ ਅੱਜ ਦੀਆਂ ਨਵੀਆਂ ਕੀਮਤਾਂ

ਸੋਨੇ ਅਤੇ ਚਾਂਦੀ ਵਰਗੇ ਸੇਫ ਐਸੈੱਟਸ ’ਚ ਵੱਧ ਸਕਦੈ ਨਿਵੇਸ਼

ਐੱਮ. ਸੀ. ਐਕਸ. ’ਤੇ ਚਾਂਦੀ ਦੀਆਂ ਕੀਮਤਾਂ ’ਚ ਇਕ ਸਾਲ ’ਚ 153.14 ਫੀਸਦੀ ਦਾ ਭਾਰੀ ਵਾਧਾ ਹੋਇਆ ਹੈ। ਸੋਨੇ ਨੇ ਇਸ ਮਿਆਦ ’ਚ 79.75 ਫੀਸਦੀ ਦਾ ਰਿਟਰਨ ਦਿੱਤਾ ਹੈ। ਚਾਂਦੀ ’ਚ ਰੈਲੀ ਦੇ ਪਿੱਛੇ ਮਜ਼ਬੂਤ ਉਦਯੋਗਿਕ ਮੰਗ, ਸੁਰੱਖਿਅਤ ਨਿਵੇਸ਼ ਲਈ ਖਰੀਦਦਾਰੀ ਅਤੇ ਗਲੋਬਲ ਸਪਲਾਈ ’ਚ ਲਗਾਤਾਰ ਕਮੀ ਅਹਿਮ ਕਾਰਨ ਹਨ। ਚਾਂਦੀ ’ਚ ਹਾਲੀਆ ਉਛਾਲ ਅਮਰੀਕਾ ਦੇ ਕੇਂਦਰੀ ਬੈਂਕ ਫੈੱਡਰਲ ਰਿਜ਼ਰਵ ਵੱਲੋਂ ਰੇਟ ਕੱਟ ਦੀਆਂ ਵਧਦੀਆਂ ਉਮੀਦਾਂ ਕਾਰਨ ਆਇਆ। ਫੈੱਡਰਲ ਓਪਨ ਮਾਰਕੀਟ ਕਮੇਟੀ ਦੀ ਅਗਲੀ ਮੀਟਿੰਗ 27-28 ਜਨਵਰੀ, 2026 ਨੂੰ ਹੋਣ ਵਾਲੀ ਹੈ। ਟਰੇਡਰਜ਼ ਪ੍ਰਮੁੱਖ ਵਿਆਜ ਦਰ ’ਚ 350-375 ਬੇਸਿਸ ਪੁਆਇੰਟਸ ਦੀ ਕਟੌਤੀ ਦੀ ਉਮੀਦ ਕਰ ਰਹੇ ਹਨ। ਰੇਟ ਕੱਟ ਹੋਇਆ ਤਾਂ ਸੋਨੇ ਅਤੇ ਚਾਂਦੀ ਵਰਗੇ ਸੇਫ ਐਸੈੱਟਸ ’ਚ ਨਿਵੇਸ਼ ਵੱਧ ਸਕਦਾ ਹੈ ਅਤੇ ਕੀਮਤਾਂ ਉਛਲ ਸਕਦੀਆਂ ਹਨ। ਦਸੰਬਰ ਦੀ ਮੀਟਿੰਗ ’ਚ ਫੈੱਡ ਨੇ ਵਿਆਜ ਦਰ ’ਚ 0.25 ਫੀਸਦੀ ਦੀ ਕਟੌਤੀ ਕੀਤੀ ਸੀ।

ਇਹ ਵੀ ਪੜ੍ਹੋ :    Silver All Time High: ਰਿਕਾਰਡ ਉੱਚਾਈ ਤੋਂ ਡਿੱਗਿਆ ਸੋਨਾ , ਨਵੇਂ ਸਿਖਰ 'ਤੇ ਪਹੁੰਚੀ ਚਾਂਦੀ

ਸਪਲਾਈ ’ਚ ਭਾਰੀ ਕਮੀ ਕੀਮਤਾਂ ਨੂੰ ਕਾਫੀ ਉੱਚਾ ਰੱਖ ਰਹੀ

ਮੋਤੀਲਾਲ ਓਸਵਾਲ ਫਾਈਨਾਂਸ਼ੀਅਲ ਸਰਵਿਸਿਜ਼ ਲਿਮਟਿਡ ’ਚ ਕਮੋਡਿਟੀਜ਼ ਐਨਾਲਿਸਟ ਮਾਨਵ ਮੋਦੀ ਦਾ ਕਹਿਣਾ ਹੈ,“ਮੈਟਲਸ ਲਈ ਸਪਲਾਈ ’ਚ ਭਾਰੀ ਕਮੀ ਕੀਮਤਾਂ ਨੂੰ ਕਾਫੀ ਉੱਚਾ ਰੱਖ ਰਹੀ ਹੈ। ਵੱਡੇ ਬੁਲੀਅਨ ਬੈਂਕਾਂ ਨੂੰ ਆਪਣੇ ਪੇਪਰ ਸਿਲਵਰ ਨੂੰ ਅਸਲੀ ਫਿਜ਼ੀਕਲ ਸਿਲਵਰ ਨਾਲ ਕਵਰ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ ਅਤੇ ਫਿਜ਼ੀਕਲ ਸਿਲਵਰ ਉਪਲੱਬਧ ਨਹੀਂ ਹੈ। ਇਹ ਉਨ੍ਹਾਂ ਨੂੰ ਕੋਮੈਕਸ ਨਾਲ ਆਪਣੇ ਵੇਅਰਹਾਊਸ ਸਟਾਕ ਨੂੰ ਖਾਲੀ ਕਰਨ ਲਈ ਵੀ ਮਜਬੂਰ ਕਰ ਰਿਹਾ ਹੈ। ਚੀਨ ਵੀ 1 ਜਨਵਰੀ, 2026 ਤੋਂ ਚਾਂਦੀ ਦੇ ਐਕਸਪੋਰਟ ’ਤੇ ਪਾਬੰਦੀ ਲਾਉਣ ਲਈ ਤਿਆਰ ਹੈ। ਇਸ ਨਾਲ ਹੋਰ ਬਾਜ਼ਾਰਾਂ ’ਚ ਚਾਂਦੀ ਦੀ ਉਪਲੱਬਧਤਾ ’ਚ ਕਮੀ ਆਵੇਗੀ।” ਅਜਿਹਾ ਹੋਣ ’ਤੇ ਚਾਂਦੀ ਦੇ ਭਾਅ ’ਚ ਹੋਰ ਵਾਧਾ ਹੋਣ ਦਾ ਅੰਦਾਜ਼ਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News