ਲਾਕਡਾਊਨ ਵਿਚਕਾਰ ਵੱਡੀ ਰਾਹਤ, ਇਸ ਦਿਨ ਤੋਂ ਖੁੱਲ੍ਹ ਜਾਏਗੀ ਆਨਲਾਈਨ ਸ਼ਾਪਿੰਗ

04/15/2020 4:49:54 PM

ਨਵੀਂ ਦਿੱਲੀ : ਜਲਦ ਹੀ ਤੁਸੀਂ ਐਮਾਜ਼ੋਨ ਤੇ ਫਲਿੱਪਕਾਰਟ ਵਰਗੇ ਈ-ਕਾਮਰਸ ਪਲੇਟਫਾਰਮਾਂ ਤੋਂ ਖਰੀਦਦਾਰੀ ਕਰ ਸਕੋਗੇ। ਗ੍ਰਹਿ ਮੰਤਰਾਲਾ ਨੇ 3 ਮਈ ਤੱਕ ਜਾਰੀ ਰਹਿਣ ਵਾਲੇ ਲਾਕਡਾਊਨ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।

PunjabKesari

ਜਨਤਾ ਦੀਆਂ ਮੁਸ਼ਕਲਾਂ ਦੇ ਮੱਦੇਨਜ਼ਰ 20 ਅਪ੍ਰੈਲ ਤੋਂ ਕੁਝ ਚੀਜ਼ਾਂ ਵਿਚ ਢਿੱਲ ਦਿੱਤੀ ਜਾ ਰਹੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਨਵੇਂ ਦਿਸ਼ਾ-ਨਿਰਦੇਸ਼ਾਂ ਦੇ ਨਾਲ ਸ਼ਾਪਿੰਗ ਵੈਬਸਾਈਟਾਂ ਤੇ ਈ-ਕਾਮਰਸ ਪਲੇਟਫਾਰਮ ਹੁਣ ਗਾਹਕਾਂ ਦੇ ਆਰਡਰ ਡਲਿਵਰ ਕਰ ਸਕਣਗੇ।

PunjabKesari

ਇਸ ਤੋਂ ਇਲਾਵਾ ਇਲੈਕਟ੍ਰੀਸ਼ੀਅਨ, ਆਈ. ਟੀ. ਰੀਪੇਅਰਿੰਗ ਵਾਲੇ, ਪਲੰਬਰ, ਮੋਟਰ ਮੈਕੇਨਿਕ, ਕਾਰਪੈਂਟਰ ਤੇ ਇਸੇ ਤਰ੍ਹਾਂ ਦੇ ਸਵੈ-ਰੋਜ਼ਗਾਰ ਵਾਲੇ ਲੋਕਾਂ ਨੂੰ ਕੰਮ ਕਰਨ ਦੀ ਇਜਾਜ਼ਤ ਹੋਵੇਗੀ। ਖੇਤੀਬਾੜੀ, ਬਾਗਬਾਨੀ, ਖੇਤੀਬਾੜੀ ਨਾਲ ਜੁੜੇ ਕੰਮ ਸ਼ੁਰੂ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ।

PunjabKesari
ਹਾਲਾਂਕਿ, ਇਹ ਸਾਰੀ ਛੋਟ ਕੋਰੋਨਾ ਦੇ ਹਾਟਸਪਾਟ ਖੇਤਰਾਂ ਵਿਚ ਰਹਿਣ ਵਾਲੇ ਲੋਕਾਂ ਨੂੰ ਨਹੀਂ ਦਿੱਤੀ ਜਾਵੇਗੀ। ਉੱਥੇ ਹੀ, ਰੇਲ, ਮੈਟਰੋ, ਸੜਕ ਤੇ ਹਵਾਈ ਯਾਤਰਾ 3 ਮਈ ਤੱਕ ਬੰਦ ਰਹੇਗੀ। ਕੇਂਦਰ ਸਰਕਾਰ ਅਤੇ ਰਾਜ ਸਰਕਾਰ ਦੇ ਸਾਰੇ ਦਫਤਰ ਖੁੱਲ੍ਹੇ ਰਹਿਣਗੇ। ਸ਼ਾਪਿੰਗ ਮਾਲ, ਸਿਨੇਮਾਘਰ, ਆਡੀਟੋਰੀਅਮ, ਸਪੋਰਟਸ ਕੰਪਲੈਕਸ, ਸਵੀਮਿੰਗ ਪੂਲ, ਮਨੋਰੰਜਨ ਪਾਰਕ, ਬਾਰ, ਜਿਮ, ਰੈਸਟੋਰੈਂਟ ਆਦਿ ਵੀ ਬੰਦ ਰਹਿਣਗੇ।

PunjabKesari

ਕੀ-ਕੀ ਬੰਦ ਰਹੇਗਾ-
ਸਕੂਲ, ਕਾਲਜ ਅਤੇ ਸਾਰੇ ਵਿਦਿਅਕ ਅਦਾਰੇ ਵੀ 3 ਮਈ ਤੱਕ ਬੰਦ ਰਹਿਣਗੇ। ਮੰਦਰ, ਮਸਜਿਦ, ਗੁਰੂਦਵਾਰਾ, ਗਿਰਜਾ ਘਰ ਅਤੇ ਕਿਸੇ ਵੀ ਤਰ੍ਹਾਂ ਦੇ ਧਾਰਮਿਕ ਅਸਥਾਨ ਪੂਰੀ ਤਰ੍ਹਾਂ ਬੰਦ ਰਹਿਣਗੇ। ਇਸ ਲਈ ਕਿਸੇ ਵੀ ਧਾਰਮਿਕ ਸਮਾਗਮ ਦੀ ਆਗਿਆ ਨਹੀਂ ਦਿੱਤੀ ਜਾਏਗੀ। ਵਿਆਹ, ਜਨਤਕ ਸਮਾਗਮਾਂ, ਸਮਾਜਿਕ ਜਸ਼ਨਾਂ, ਸੱਭਿਆਚਾਰਕ ਸਮਾਗਮਾਂ, ਸੈਮੀਨਾਰਾਂ, ਰਾਜਨੀਤਿਕ ਸਮਾਗਮਾਂ, ਕਾਨਫਰੰਸਾਂ, ਖੇਡ ਪ੍ਰੋਗਰਾਮਾਂ 'ਤੇ ਵੀ ਪਾਬੰਦੀ ਹੋਵੇਗੀ। 20 ਤੋਂ ਵੱਧ ਲੋਕਾਂ ਨੂੰ ਅੰਤਿਮ ਸੰਸਕਾਰ ਵਿਚ ਸ਼ਾਮਲ ਹੋਣ ਦੀ ਆਗਿਆ ਨਹੀਂ ਹੋਵੇਗੀ। ਹੁਣ ਜਨਤਕ ਥਾਵਾਂ 'ਤੇ ਫੇਸ ਮਾਸਕ ਪਾਉਣਾ ਜਾਂ ਕਿਸੇ ਵੀ ਤਰੀਕੇ ਨਾਲ ਚਿਹਰਾ ਢੱਕਣਾ ਲਾਜ਼ਮੀ ਹੋ ਗਿਆ ਹੈ।

 


Sanjeev

Content Editor

Related News