ਸ਼ੇਅਰ ਬਾਜ਼ਾਰ : ਸੈਂਸੈਕਸ 100 ਤੋਂ ਵੱਧ ਅੰਕ ਵਧਿਆ, ਨਿਫਟੀ ਵੀ 20 ਅੰਕ ਚੜ੍ਹਿਆ

Friday, Oct 25, 2024 - 10:00 AM (IST)

ਸ਼ੇਅਰ ਬਾਜ਼ਾਰ : ਸੈਂਸੈਕਸ 100 ਤੋਂ ਵੱਧ ਅੰਕ ਵਧਿਆ, ਨਿਫਟੀ ਵੀ 20 ਅੰਕ ਚੜ੍ਹਿਆ

ਮੁੰਬਈ - ਅੱਜ 25 ਅਕਤੂਬਰ ਨੂੰ ਹਫਤੇ ਦੇ ਆਖਰੀ ਕਾਰੋਬਾਰੀ ਦਿਨ ਸੈਂਸੈਕਸ 100 ਅੰਕਾਂ ਦੇ ਵਾਧੇ ਨਾਲ 80,170 ਦੇ ਪੱਧਰ 'ਤੇ ਕਾਰੋਬਾਰ ਕਰਦਾ ਦੇਖਿਆ ਗਿਆ ਹੈ। ਸੈਂਸੈਕਸ ਦੇ 30 ਸਟਾਕਾਂ ਵਿੱਚੋਂ 21 ਵੱਧ ਰਹੇ ਹਨ ਅਤੇ 9 ਵਿੱਚ ਗਿਰਾਵਟ ਹੈ। 

ਇਸ ਦੇ ਨਾਲ ਹੀ ਨਿਫਟੀ 'ਚ ਵੀ 20 ਅੰਕਾਂ ਦੀ ਤੇਜ਼ੀ ਦੇਖਣ ਨੂੰ ਮਿਲੀ ਹੈ, ਇਹ 24,420 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਨਿਫਟੀ ਦੇ 50 ਸਟਾਕਾਂ 'ਚੋਂ 30 ਵਧ ਰਹੇ ਹਨ ਅਤੇ 20 ਡਿੱਗ ਰਹੇ ਹਨ। NSE ਦੇ ਬੈਂਕਿੰਗ ਸੈਕਟਰ ਨੂੰ ਛੱਡ ਕੇ, ਹਰ ਕੋਈ ਤੇਜ਼ ਰਫਤਾਰ ਨਾਲ ਵਪਾਰ ਕਰ ਰਿਹਾ ਹੈ। NSE ਦੇ ਅੰਕੜਿਆਂ ਅਨੁਸਾਰ, ਵਿਦੇਸ਼ੀ ਨਿਵੇਸ਼ਕਾਂ (FIIs) ਨੇ 24 ਅਕਤੂਬਰ ਨੂੰ 5,062.45 ਕਰੋੜ ਰੁਪਏ ਦੇ ਸ਼ੇਅਰ ਵੇਚੇ। ਇਸ ਮਿਆਦ ਦੇ ਦੌਰਾਨ, ਘਰੇਲੂ ਨਿਵੇਸ਼ਕਾਂ (DIIs) ਨੇ  3,620.47 ਕਰੋੜ ਰੁਪਏ ਦੇ ਸ਼ੇਅਰ ਖਰੀਦੇ।

ਏਸ਼ੀਆਈ ਬਾਜ਼ਾਰਾਂ ਦਾ ਹਾਲ

ਏਸ਼ੀਆਈ ਬਾਜ਼ਾਰ 'ਚ ਜਾਪਾਨ ਦਾ ਨਿੱਕੇਈ 0.97 ਫੀਸਦੀ ਤੱਕ ਡਿੱਗਿਆ ਹੈ। ਉਥੇ ਹੀ ਕੋਰੀਆ ਦਾ ਕੋਸਪੀ ਅਤੇ ਚੀਨ ਦਾ ਸ਼ੰਘਾਈ ਕੰਪੋਜ਼ਿਟ 0.42 ਫੀਸਦੀ ਦੇ ਵਾਧੇ ਨਾਲ ਕਾਰੋਬਾਰ ਕਰ ਰਿਹਾ ਹੈ।
24 ਅਕਤੂਬਰ ਨੂੰ, ਯੂਐਸ ਡਾਓ ਜੋਂਸ ਇੰਡਸਟਰੀਅਲ ਔਸਤ 0.33% ਡਿੱਗ ਕੇ 42,374 'ਤੇ ਅਤੇ S&P 500 0.21% ਵਧ ਕੇ 5,809 'ਤੇ ਬੰਦ ਹੋਇਆ। ਨੈਸਡੈਕ 0.76% ਵਧ ਕੇ 18,415 'ਤੇ ਬੰਦ ਹੋਇਆ।

ਅੱਜ ਖੁੱਲ੍ਹੇਗਾ Afcons Infrastructure ਦਾ IPO

Afcons Infrastructure Limited ਦੀ ਸ਼ੁਰੂਆਤੀ ਜਨਤਕ ਪੇਸ਼ਕਸ਼ (IPO) ਅੱਜ ਖੁੱਲ੍ਹੇਗਾ। ਇਹ ਕੰਪਨੀ ਟਰਾਂਸਪੋਰਟ, ਨਿਰਮਾਣ, ਤੇਲ ਅਤੇ ਗੈਸ ਖੇਤਰਾਂ ਵਿੱਚ ਕੰਮ ਕਰਦੀ ਹੈ। ਨਿਵੇਸ਼ਕ ਇਸ ਇਸ਼ੂ ਲਈ 29 ਅਕਤੂਬਰ ਤੱਕ ਬੋਲੀ ਲਗਾ ਸਕਣਗੇ। ਕੰਪਨੀ ਦੇ ਸ਼ੇਅਰ 4 ਅਕਤੂਬਰ ਨੂੰ ਬੰਬੇ ਸਟਾਕ ਐਕਸਚੇਂਜ (ਬੀਐਸਈ) ਅਤੇ ਨੈਸ਼ਨਲ ਸਟਾਕ ਐਕਸਚੇਂਜ (ਐਨਐਸਈ) ਵਿੱਚ ਸੂਚੀਬੱਧ ਕੀਤੇ ਜਾਣਗੇ।

ਸ਼ੇਅਰ ਬਾਜ਼ਾਰ ਕੱਲ੍ਹ ਗਿਰਾਵਟ ਨਾਲ ਹੋਇਆ ਬੰਦ 

ਇਸ ਤੋਂ ਪਹਿਲਾਂ ਕੱਲ ਯਾਨੀ 24 ਅਕਤੂਬਰ ਨੂੰ ਸ਼ੇਅਰ ਬਾਜ਼ਾਰ 'ਚ ਲਗਾਤਾਰ ਚੌਥੇ ਦਿਨ ਗਿਰਾਵਟ ਦੇਖਣ ਨੂੰ ਮਿਲੀ ਸੀ। ਸੈਂਸੈਕਸ 16 ਅੰਕਾਂ ਦੀ ਗਿਰਾਵਟ ਨਾਲ 80,065 'ਤੇ ਬੰਦ ਹੋਇਆ। ਨਿਫਟੀ ਵੀ ਕਰੀਬ 36 ਅੰਕ ਡਿੱਗ ਕੇ 24,399 ਦੇ ਪੱਧਰ 'ਤੇ ਬੰਦ ਹੋਇਆ।

ਸੈਂਸੈਕਸ ਦੇ 30 ਸ਼ੇਅਰਾਂ 'ਚੋਂ 19 'ਚ ਵਾਧਾ ਅਤੇ 11 'ਚ ਗਿਰਾਵਟ ਦੇਖਣ ਨੂੰ ਮਿਲੀ। ਬੈਂਕਿੰਗ ਅਤੇ ਆਟੋ ਸ਼ੇਅਰਾਂ 'ਚ ਤੇਜ਼ੀ ਦੇਖਣ ਨੂੰ ਮਿਲੀ। ਐਫਐਮਸੀਜੀ ਅਤੇ ਆਈਟੀ ਸ਼ੇਅਰਾਂ ਵਿੱਚ ਗਿਰਾਵਟ ਦਰਜ ਕੀਤੀ ਗਈ।


author

Harinder Kaur

Content Editor

Related News