ਸ਼ੇਅਰ ਬਾਜ਼ਾਰ : ਸੈਂਸੈਕਸ 'ਚ ਮਿਲਿਆ-ਜੁਲਿਆ ਰੁਝਾਨ, ਆਟੋ ਸੈਕਟਰ 'ਚ ਸਭ ਜ਼ਿਆਦਾ ਤੇਜ਼ੀ

Friday, Aug 23, 2024 - 10:06 AM (IST)

ਮੁੰਬਈ - ਸਟਾਕ ਮਾਰਕੀਟ ਵਿੱਚ ਅੱਜ ਯਾਨੀ 23 ਅਗਸਤ, ਹਫ਼ਤੇ ਦਾ ਆਖਰੀ ਵਪਾਰਕ ਦਿਨ ਮਿਲਿਆ-ਜੁਲਿਆ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ। ਸੈਂਸੈਕਸ 50 ਅੰਕਾਂ ਦੇ ਵਾਧੇ ਨਾਲ 81,150 ਦੇ ਪੱਧਰ 'ਤੇ ਸ਼ੁਰੂਆਤ ਕਰਦੇ ਹੋਏ ਹੁਣ ਆਪਣਾ ਵਾਧਾ ਗੁਆ ਲਿਆ ਹੈ। ਖ਼ਬਰ ਲਿਖਣ ਸਮੇਂ ਇਹ ਗਿਰਾਵਟ ਨਾਲ ਕਾਰੋਬਾਰ ਕਰਦਾ ਦੇਖਿਆ ਗਿਆ। ਇਸ ਦੇ ਨਾਲ ਹੀ  ਨਿਫਟੀ 'ਚ 30 ਅੰਕਾਂ ਦੀ ਤੇਜ਼ੀ ਦੇ ਨਾਲ ਇਹ 24,840 ਦੇ ਪੱਧਰ 'ਤੇ ਕਾਰੋਬਾਰ ਕਰਦਾ ਦੇਖਿਆ ਗਿਆ ਹੈ।

ਸੈਂਸੈਕਸ ਦੇ 30 ਸਟਾਕਾਂ ਵਿੱਚੋਂ 18 ਵੱਧ ਰਹੇ ਹਨ ਅਤੇ 7 ਵਿੱਚ ਗਿਰਾਵਟ ਹੈ। ਨਿਫਟੀ ਦੇ 50 ਸਟਾਕਾਂ 'ਚੋਂ 32 ਵਧ ਰਹੇ ਹਨ ਅਤੇ 18 ਡਿੱਗ ਰਹੇ ਹਨ। ਐਨਐਸਈ ਦੇ ਸੈਕਟਰਲ ਇੰਡੈਕਸ ਵਿੱਚ ਆਟੋ ਸੈਕਟਰ ਸਭ ਤੋਂ ਤੇਜ਼ੀ ਨਾਲ ਵਧ ਰਿਹਾ ਹੈ।

ਟਾਪ ਗੇਨਰਜ਼

ਟਾਟਾ ਮੋਟਰਜ਼, ਰਿਲਾਇੰਸ, ਮਹਿੰਦਰਾ ਐਂਡ ਮਹਿੰਦਰਾ, ਆਈਸੀਆਈਸੀਆਈ ਬੈਂਕ, ਸਨ ਫਾਰਮਾ, ਬਜਾਜ ਫਿਨਸਰਵ

ਟਾਪ ਲੂਜ਼ਰਜ਼

ਟਾਈਟਨ, ਟਾਟਾ ਸਟੀਲ, ਹਿੰਦੁਸਤਾਨ ਯੂਨੀਲੀਵਰ, ਟੈੱਕ ਮਹਿੰਦਰਾ, ਏਸ਼ੀਅਨ ਪੇਂਟਸ, ਮਾਰੂਤੀ, ਬਜਾਜ ਫਾਇਨਾਂਸ

ਏਸ਼ੀਆਈ ਬਾਜ਼ਾਰ ਦਾ ਹਾਲ

ਏਸ਼ੀਆਈ ਬਾਜ਼ਾਰ 'ਚ ਅੱਜ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਜਾਪਾਨ ਦਾ ਨਿੱਕੇਈ 0.24% ਅਤੇ ਹਾਂਗਕਾਂਗ ਦਾ ਹੈਂਗ ਸੇਂਗ 0.57% ਹੇਠਾਂ ਹੈ। ਚੀਨ ਦਾ ਸ਼ੰਘਾਈ ਕੰਪੋਜ਼ਿਟ 0.26% ਅਤੇ ਕੋਰੀਆ ਦਾ ਕੋਸਪੀ 1.24% ਡਿੱਗਿਆ।

NSE ਦੇ ਅੰਕੜਿਆਂ ਅਨੁਸਾਰ, ਵਿਦੇਸ਼ੀ ਨਿਵੇਸ਼ਕਾਂ (FIIs) ਨੇ 23 ਅਗਸਤ ਨੂੰ 1,371.79 ਕਰੋੜ ਰੁਪਏ ਦੇ ਸ਼ੇਅਰ ਖਰੀਦੇ। ਇਸ ਮਿਆਦ ਦੇ ਦੌਰਾਨ, ਘਰੇਲੂ ਨਿਵੇਸ਼ਕਾਂ (DIIs) ਨੇ ਵੀ 2,971.80 ਕਰੋੜ ਰੁਪਏ ਦੇ ਸ਼ੇਅਰ ਖਰੀਦੇ।

ਵੀਰਵਾਰ ਨੂੰ ਅਮਰੀਕੀ ਬਾਜ਼ਾਰ ਦਾ ਡਾਓ ਜੋਂਸ 0.43 ਫੀਸਦੀ ਡਿੱਗ ਕੇ 40,712 ਦੇ ਪੱਧਰ 'ਤੇ ਬੰਦ ਹੋਇਆ। ਨੈਸਡੈਕ ਵੀ 1.67% ਡਿੱਗ ਕੇ 17,619 ਦੇ ਪੱਧਰ 'ਤੇ ਬੰਦ ਹੋਇਆ। SP500 0.89% ਦੀ ਗਿਰਾਵਟ ਨਾਲ 5,570 'ਤੇ ਬੰਦ ਹੋਇਆ।

ਬੀਤੇ ਦਿਨ ਬਾਜ਼ਾਰ 'ਚ ਤੇਜ਼ੀ ਦੇਖਣ ਨੂੰ ਮਿਲੀ

ਇਸ ਤੋਂ ਪਹਿਲਾਂ ਕੱਲ ਯਾਨੀ 22 ਅਗਸਤ ਨੂੰ ਸ਼ੇਅਰ ਬਾਜ਼ਾਰ 'ਚ ਤੇਜ਼ੀ ਦੇਖਣ ਨੂੰ ਮਿਲੀ ਸੀ। ਸੈਂਸੈਕਸ 147 ਅੰਕਾਂ ਦੇ ਵਾਧੇ ਨਾਲ 81,053 'ਤੇ ਬੰਦ ਹੋਇਆ। ਇਸ ਦੇ ਨਾਲ ਹੀ ਨਿਫਟੀ 'ਚ 41 ਅੰਕਾਂ ਦੀ ਤੇਜ਼ੀ ਦੇ ਨਾਲ ਇਹ 24,811 ਦੇ ਪੱਧਰ 'ਤੇ ਬੰਦ ਹੋਇਆ।

ਸੈਂਸੈਕਸ ਦੇ 30 ਸ਼ੇਅਰਾਂ 'ਚੋਂ 18 ਵਧੇ ਅਤੇ 12 'ਚ ਗਿਰਾਵਟ ਦਰਜ ਕੀਤੀ ਗਈ। ਨਿਫਟੀ ਦੇ 50 ਸਟਾਕਾਂ 'ਚੋਂ 27 ਵਧੇ ਅਤੇ 23 ਡਿੱਗੇ। ਸੈਂਸੈਕਸ 'ਚ ਟਾਟਾ ਮੋਟਰਜ਼ ਸਭ ਤੋਂ ਜ਼ਿਆਦਾ ਘਾਟੇ 'ਚ ਰਿਹਾ।


Harinder Kaur

Content Editor

Related News