ਸ਼ੇਅਰ ਬਾਜ਼ਾਰ : ਸੈਂਸੈਕਸ ''ਚ 1100 ਤੋਂ ਵਧ ਅੰਕਾਂ ਦੀ ਗਿਰਾਵਟ ਤੇ ਨਿਫਟੀ ਵੀ 300 ਅੰਕਾਂ ਤੋਂ ਵੱਧ ਡਿੱਗਾ

Monday, Sep 30, 2024 - 02:27 PM (IST)

ਸ਼ੇਅਰ ਬਾਜ਼ਾਰ : ਸੈਂਸੈਕਸ ''ਚ 1100 ਤੋਂ ਵਧ ਅੰਕਾਂ ਦੀ ਗਿਰਾਵਟ ਤੇ ਨਿਫਟੀ ਵੀ 300 ਅੰਕਾਂ ਤੋਂ ਵੱਧ ਡਿੱਗਾ

ਮੁੰਬਈ - ਅੱਜ ਭਾਵ 30 ਸਤੰਬਰ ਮਹੀਨੇ ਦੇ ਆਖਰੀ ਕਾਰੋਬਾਰੀ ਦਿਨ ਸੈਂਸੈਕਸ 1100 ਤੋਂ ਜ਼ਿਆਦਾ ਅੰਕਾਂ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ । ਇਹ 84,460 ਦੇ ਪੱਧਰ 'ਤੇ ਕਾਰੋਬਾਰ ਕਰਦਾ ਦੇਖਿਆ ਗਿਆ ਹੈ। ਇਸ ਦੇ ਨਾਲ ਹੀ ਸੈਂਸੈਕਸ ਦੇ 30 ਸਟਾਕਾਂ ਵਿੱਚੋਂ 23 ਘਟ ਰਹੇ ਹਨ ਅਤੇ 7 ਵਾਧੇ ਨਾਲ ਕਾਰੋਬਾਰ ਕਰਦੇ ਦੇਖੇ ਗਏ। 

ਇਹ ਵੀ ਪੜ੍ਹੋ :      ਸਾਵਧਾਨ : 1 ਅਕਤੂਬਰ ਤੋਂ ਬਦਲਣ ਜਾ ਰਹੇ ਇਹ ਨਿਯਮ, ਇਨ੍ਹਾਂ ਬਦਲਾਅ ਬਾਰੇ ਸੁਚੇਤ ਰਹਿਣਾ ਹੈ ਜ਼ਰੂਰੀ

ਦੂਜੇ ਪਾਸੇ ਨਿਫਟੀ ਵੀ 300 ਤੋਂ ਜ਼ਿਆਦਾ ਅੰਕ ਡਿੱਗ ਕੇ 25,860 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਨਿਫਟੀ ਦੇ 50 ਸਟਾਕਾਂ 'ਚੋਂ 35 ਡਿੱਗ ਰਹੇ ਹਨ ਅਤੇ 15 ਵਾਧੇ ਨਾਲ ਕਾਰੋਬਾਰ ਕਰ ਰਹੇ ਹਨ। NSE ਦੇ ਰੀਅਲਟੀ ਸੈਕਟਰ 'ਚ ਸਭ ਤੋਂ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਯਾਨੀ 27 ਸਤੰਬਰ ਨੂੰ ਸ਼ੇਅਰ ਬਾਜ਼ਾਰ ਨੇ ਲਗਾਤਾਰ 8ਵੇਂ ਦਿਨ ਸਭ ਤੋਂ ਉੱਚਾ ਪੱਧਰ ਬਣਾਇਆ ਸੀ। ਸੈਂਸੈਕਸ 85,978 ਅਤੇ ਨਿਫਟੀ 26,277 ਦੇ ਰਿਕਾਰਡ ਪੱਧਰ ਨੂੰ ਛੂਹ ਗਿਆ ਸੀ।

ਇਹ ਵੀ ਪੜ੍ਹੋ :   ਨਿਰਮਲਾ ਸੀਤਾਰਮਨ ਖ਼ਿਲਾਫ਼ ਕੋਰਟ ਦਾ ਵੱਡਾ ਫੈਸਲਾ, FIR ਦਰਜ ਕਰਨ ਦਾ ਆਦੇਸ਼

ਗਲੋਬਲ ਬਾਜ਼ਾਰਾਂ ਦਾ ਹਾਲ

ਏਸ਼ੀਆਈ ਬਾਜ਼ਾਰ 'ਚ ਜਾਪਾਨ ਦਾ ਨਿੱਕੇਈ 4.64 ਫੀਸਦੀ ਅਤੇ ਹਾਂਗਕਾਂਗ ਦਾ ਹੈਂਗ ਸੇਂਗ ਇੰਡੈਕਸ 2.23 ਫੀਸਦੀ ਤੱਕ ਡਿੱਗਿਆ। ਚੀਨ ਦਾ ਸ਼ੰਘਾਈ ਕੰਪੋਜ਼ਿਟ ਇੰਡੈਕਸ 5.18 ਫੀਸਦੀ ਦੇ ਵਾਧੇ ਨਾਲ ਕਾਰੋਬਾਰ ਕਰ ਰਿਹਾ ਹੈ।

27 ਸਤੰਬਰ ਨੂੰ ਅਮਰੀਕਾ ਦਾ ਡਾਓ ਜੋਂਸ 0.33 ਫੀਸਦੀ ਵਧ ਕੇ 42,313 'ਤੇ ਬੰਦ ਹੋਇਆ। ਨੈਸਡੈਕ 0.39% ਡਿੱਗ ਕੇ 18,119 'ਤੇ ਬੰਦ ਹੋਇਆ। S&P 500 ਵੀ 0.13% ਡਿੱਗ ਕੇ 5,738 'ਤੇ ਆ ਗਿਆ।

ਐਨਐਸਈ ਦੇ ਅੰਕੜਿਆਂ ਅਨੁਸਾਰ, ਵਿਦੇਸ਼ੀ ਨਿਵੇਸ਼ਕਾਂ (ਐਫਆਈਆਈ) ਨੇ 27 ਸਤੰਬਰ ਨੂੰ 1,209.10 ਕਰੋੜ ਰੁਪਏ ਦੇ ਸ਼ੇਅਰ ਵੇਚੇ। ਇਸ ਸਮੇਂ ਦੌਰਾਨ ਘਰੇਲੂ ਨਿਵੇਸ਼ਕਾਂ (DIIs) ਨੇ 6,886.65 ਕਰੋੜ ਰੁਪਏ ਦੇ ਸ਼ੇਅਰ ਖਰੀਦੇ।

ਇਹ ਵੀ ਪੜ੍ਹੋ :     CBI ਅਫ਼ਸਰ ਬਣ ਕੇ ਠੱਗਾਂ ਨੇ ਔਰਤ ਨੂੰ ਕੀਤਾ 'ONLINE ARREST', ਫਰਜ਼ੀ ਵਾਰੰਟ ਦਿਖਾ ਲੁੱਟੇ 9 ਲੱਖ

ਪਿਛਲੇ ਕਾਰੋਬਾਰੀ ਦਿਨ ਭਾਵ ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ ਦਾ ਹਾਲ

ਇਸ ਤੋਂ ਪਹਿਲਾਂ ਸ਼ੁੱਕਰਵਾਰ ਯਾਨੀ 27 ਸਤੰਬਰ ਨੂੰ ਸ਼ੇਅਰ ਬਾਜ਼ਾਰ ਨੇ ਲਗਾਤਾਰ 8ਵੇਂ ਦਿਨ ਸਭ ਤੋਂ ਉੱਚਾ ਪੱਧਰ ਬਣਾਇਆ ਸੀ। ਸੈਂਸੈਕਸ 85,978 ਅਤੇ ਨਿਫਟੀ 26,277 ਦੇ ਰਿਕਾਰਡ ਪੱਧਰ ਨੂੰ ਛੂਹ ਗਿਆ। ਹਾਲਾਂਕਿ ਬਾਅਦ 'ਚ ਇਸ 'ਚ ਗਿਰਾਵਟ ਦੇਖਣ ਨੂੰ ਮਿਲੀ ਅਤੇ ਸੈਂਸੈਕਸ 264 ਅੰਕਾਂ ਦੀ ਗਿਰਾਵਟ ਨਾਲ 85,571 'ਤੇ ਬੰਦ ਹੋਇਆ। ਸੈਂਸੈਕਸ ਦੇ 30 ਸ਼ੇਅਰਾਂ 'ਚੋਂ 15 ਵਧੇ ਅਤੇ 15 'ਚ ਗਿਰਾਵਟ ਦਰਜ ਕੀਤੀ ਗਈ। ਨਿਫਟੀ ਵੀ 37 ਅੰਕ ਡਿੱਗ ਕੇ 26,178 ਦੇ ਪੱਧਰ 'ਤੇ ਬੰਦ ਹੋਇਆ। ਨਿਫਟੀ ਦੇ 50 ਸ਼ੇਅਰਾਂ 'ਚੋਂ 29 ਵਧੇ , 20 'ਚ ਗਿਰਾਵਟ ਅਤੇ ਇਕ ਸਟਾਕ ਬਿਨਾਂ ਕਿਸੇ ਬਦਲਾਅ ਦੇ ਬੰਦ ਹੋਇਆ। ਐਨਐਸਈ ਦੇ ਮੀਡੀਆ ਸੈਕਟਰ ਵਿੱਚ ਸਭ ਤੋਂ ਵੱਧ ਗਿਰਾਵਟ 1.55% ਸੀ। ਜਦੋਂ ਕਿ, ਤੇਲ ਅਤੇ ਗੈਸ ਵਿੱਚ ਸਭ ਤੋਂ ਵੱਧ 2.37% ਦਾ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ :     ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਬੀਬੀ ਜਗੀਰ ਕੌਰ ਨੂੰ ਨੋਟਿਸ ਜਾਰੀ, ਧੀ ਦੇ ਕਤਲ ਸਬੰਧੀ ਮੰਗਿਆ ਸਪੱਸ਼ਟੀਕਰਨ

ਇਹ ਵੀ ਪੜ੍ਹੋ :      ਪੰਜਾਬ ’ਚ 100 ਕਰੋੜ ਰੁਪਏ ਦੇ ਸਾਈਬਰ ਫਰਾਡ ਕੇਸ ’ਚ ED ਦੀ ਐਂਟਰੀ, ਪੁਲਸ ਤੋਂ ਮੰਗਿਆ ਰਿਕਾਰਡ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News