ਸੈਂਸੈਕਸ ਵਿਚ ਸ਼ੁਰੂ 'ਚ 340 ਅੰਕ ਦਾ ਉਛਾਲ, ਨਿਫਟੀ ਵੀ ਬੜ੍ਹਤ 'ਚ ਖੁੱਲ੍ਹਾ

Tuesday, Mar 17, 2020 - 09:16 AM (IST)

ਮੁੰਬਈ— ਮੰਗਲਵਾਰ ਦੇ ਕਾਰੋਬਾਰੀ ਸੈਸ਼ਨ 'ਚ ਭਾਰਤੀ ਬਾਜ਼ਾਰ ਮਜਬੂਤੀ 'ਚ ਖੁੱਲ੍ਹੇ ਹਨ। ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ 30 ਸਟਾਕਸ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ 340.63 ਅੰਕ ਦੀ ਮਜਬੂਤੀ ਨਾਲ 31,730.70 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।

ਉੱਥੇ ਹੀ, ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ 50 ਸਟਾਕਸ ਵਾਲਾ ਪ੍ਰਮੁੱਖ ਸੂਚਕ ਅੰਕ ਨਿਫਟੀ 97.50 ਅੰਕ ਦੀ ਤੇਜ਼ੀ ਨਾਲ 9,294.90 'ਤੇ ਹੈ। ਕਾਰੋਬਾਰ ਦੇ ਸ਼ੁਰੂ 'ਚ ਬੀ. ਐੱਸ. ਈ. ਮਿਡ ਕੈਪ 'ਚ 10 ਅੰਕ ਦੀ ਮਜਬੂਤੀ ਤੇ ਬੈਂਕ ਨਿਫਟੀ 'ਚ 240 ਅੰਕ ਦੀ ਤੇਜ਼ੀ ਦੇਖਣ ਨੂੰ ਮਿਲੀ। ਕਰੰਸੀ ਬਾਜ਼ਾਰ ਦੀ ਗੱਲ ਕਰੀਏ ਤਾਂ ਡਾਲਰ ਦੇ ਮੁਕਾਬਲੇ ਰੁਪਿਆ ਅੱਜ 74.13 ਦੇ ਪੱਧਰ 'ਤੇ ਖੁੱਲ੍ਹਾ ਹੈ। ਪਿਛਲੇ ਕਾਰੋਬਾਰੀ ਦਿਨ ਇਹ 74.27 'ਤੇ ਬੰਦ ਹੋਇਆ ਸੀ।

ਗਲੋਬਲ ਬਾਜ਼ਾਰ-
ਯੂ. ਐੱਸ. ਬਾਜ਼ਾਰ ਦਾ ਪ੍ਰਮੁੱਖ ਸੂਚਕ ਡਾਓ ਜੋਂਸ 2,997.10 ਯਾਨੀ 12.9 ਫੀਸਦੀ ਦੀ ਭਾਰੀ ਗਿਰਾਵਟ ਨਾਲ 20,188 ਦੇ ਪੱਧਰ 'ਤੇ ਬੰਦ ਹੋਇਆ ਹੈ। ਕਾਰੋਬਾਰ ਦੌਰਾਨ ਇਸ 'ਚ ਟਰੇਡਿੰਗ ਵੀ 15 ਮਿੰਟ ਲਈ ਰੋਕਣੀ ਪਈ। ਉੱਥੇ ਹੀ, ਡੋਨਾਲਡ ਟਰੰਪ ਦੇ ਬਿਆਨ ਮਗਰੋਂ ਡਾਓ ਫਿਊਚਰ 'ਚ 600 ਅੰਕ ਦੀ ਬੜ੍ਹਤ ਦੇਖਣ ਨੂੰ ਮਿਲੀ ਹੈ। ਟਰੰਪ ਨੇ ਕਿਹਾ ਹੈ ਕਿ ਸੰਯੁਕਤ ਰਾਜ ਅਮਰੀਕਾ ਉਨ੍ਹਾਂ ਉਦਯੋਗਾਂ ਦੀ ਸ਼ਕਤੀਸ਼ਾਲੀ ਢੰਗ ਨਾਲ ਸਹਾਇਤਾ ਕਰੇਗਾ, ਜਿਵੇਂ ਕਿ ਏਅਰਲਾਈਨਾਂ ਤੇ ਹੋਰ ਜੋ ਵਿਸ਼ੇਸ਼ ਤੌਰ 'ਤੇ ਚੀਨੀ ਵਾਇਰਸ ਨਾਲ ਪ੍ਰਭਾਵਿਤ ਹਨ।
ਡਾਓ ਫਿਊਚਰ ਤੋਂ ਸੰਕੇਤ ਮਿਲਣ ਨਾਲ ਏਸ਼ੀਆਈ ਬਾਜ਼ਾਰਾਂ 'ਚ ਕਾਰੋਬਾਰ ਮਿਲੇ-ਜੁਲੇ ਨਿਸ਼ਾਨ 'ਤੇ ਹਨ। ਇਸ ਦੌਰਾਨ ਸ਼ੰਘਾਈ ਕੰਪੋਜ਼ਿਟ 0.34 ਫੀਸਦੀ ਹਲਕੀ ਗਿਰਾਵਟ ਨਾਲ 2779 'ਤੇ ਕਾਰੋਬਾਰ ਕਰ ਰਿਹਾ ਸੀ, ਜਦੋਂ ਕਿ ਸਿੰਗਾਪੁਰ 'ਚ ਐੱਸ. ਜੀ. ਐਕਸ. ਨਿਫਟੀ 46.50 ਅੰਕ ਚੜ੍ਹ ਕੇ 9,149 'ਤੇ ਕਾਰੋਬਾਰ ਕਰ ਰਿਹਾ ਸੀ। ਜਪਾਨ ਦਾ ਬਾਜ਼ਾਰ ਨਿੱਕੇਈ 78.70 ਅੰਕ ਯਾਨੀ 0.46 ਫੀਸਦੀ ਦੀ ਗਿਰਾਵਟ ਨਾਲ 16,923 'ਤੇ ਕਾਰੋਬਾਰ ਕਰਦਾ ਦੇਖਣ ਨੂੰ ਮਿਲਿਆ। ਹਾਂਗਕਾਂਗ ਦਾ ਬਾਜ਼ਾਰ ਹੈਂਗ ਸੇਂਗ 17.90 ਅੰਕ ਯਾਨੀ 0.08 ਫੀਸਦੀ ਦੀ ਤੇਜ਼ੀ ਨਾਲ 23081 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਸੀ। ਦੱਖਣੀ ਕੋਰੀਆ ਦਾ ਬਾਜ਼ਾਰ ਕੋਸਪੀ 2.36 ਫੀਸਦੀ ਡਿੱਗਾ ਹੈ


Related News