ਫੈਮਿਲੀ ਆਫਿਸਿਜ਼ ’ਤੇ ਸੇਬੀ ਦੀ ਨਜ਼ਰ, ਅਰਬਪਤੀਆਂ ਤੋਂ ਮੰਗੀ ਜਾਵੇਗੀ ਜ਼ਰੂਰੀ ਜਾਣਕਾਰੀ

Saturday, Oct 04, 2025 - 10:53 AM (IST)

ਫੈਮਿਲੀ ਆਫਿਸਿਜ਼ ’ਤੇ ਸੇਬੀ ਦੀ ਨਜ਼ਰ, ਅਰਬਪਤੀਆਂ ਤੋਂ ਮੰਗੀ ਜਾਵੇਗੀ ਜ਼ਰੂਰੀ ਜਾਣਕਾਰੀ

ਨਵੀਂ ਦਿੱਲੀ - ਭਾਰਤ ਦਾ ਬਾਜ਼ਾਰ ਰੈਗੂਲੇਟਰ ਸੇਬੀ ਹੁਣ ਫੈਮਿਲੀ ਆਫਿਸਿਜ਼ ਨੂੰ ਆਪਣੀ ਨਿਗਰਾਨੀ ’ਚ ਲਿਆਉਣ ਦੀ ਸੋਚ ਰਿਹਾ ਹੈ, ਕਿਉਂਕਿ ਦੇਸ਼ ਦੇ ਅਰਬਪਤੀ ਸ਼ੇਅਰ ਬਾਜ਼ਾਰ ’ਚ ਵੱਡੀ ਤਾਕਤ ਬਣਦੇ ਜਾ ਰਹੇ ਹਨ। ਸੇਬੀ ਚਾਹੁੰਦਾ ਹੈ ਕਿ ਫੈਮਿਲੀ ਆਫਿਸ ਪਹਿਲੀ ਵਾਰ ਆਪਣੀ ਕੰਪਨੀ, ਜਾਇਦਾਦ ਅਤੇ ਨਿਵੇਸ਼ ਦੇ ਰਿਟਰਨ ਦੀ ਪੂਰੀ ਜਾਣਕਾਰੀ ਦੇਣ। ਨਾਲ ਹੀ, ਉਨ੍ਹਾਂ ਦੇ ਨਿਵੇਸ਼ ਦੇ ਤਰੀਕਿਆਂ ਨੂੰ ਕੰਟਰੋਲ ਕਰਨ ਲਈ ਇਕ ਵੱਖ ਕੈਟੇਗਰੀ ਬਣਾਉਣ ਦੀ ਵੀ ਗੱਲ ਚੱਲ ਰਹੀ ਹੈ। ਬਲੂਮਬਰਗ ਦੀ ਰਿਪੋਰਟ ’ਚ ਸੂਤਰਾਂ ਦੇ ਹਵਾਲੇ ਨਾਲ ਇਹ ਦਾਅਵਾ ਕੀਤਾ ਗਿਆ ਹੈ।

ਇਹ ਵੀ ਪੜ੍ਹੋ :     ਬਸ ਕੁਝ ਸਾਲ ਹੋਰ... ਫਿਰ Private Jet ਜਿੰਨੀ ਹੋ ਜਾਵੇਗੀ 1 ਕਿਲੋ ਸੋਨੇ ਦੀ ਕੀਮਤ

ਸੇਬੀ ਨੂੰ ਇਹ ਸਮਝਣਾ ਹੈ ਕਿ ਵੱਡੇ-ਵੱਡੇ ਪਰਿਵਾਰ ਜਨਤਕ ਕੰਪਨੀਆਂ ’ਚ ਕਿਵੇਂ ਨਿਵੇਸ਼ ਕਰਦੇ ਹਨ ਅਤੇ ਇਸ ਨਾਲ ਬਾਜ਼ਾਰ ’ਚ ਕੀ ਰਿਸਕ ਹੋ ਸਕਦੇ ਹਨ। ਇਸ ਸਾਲ ਦੀ ਸ਼ੁਰੂਆਤ ’ਚ ਸੇਬੀ ਨੇ ਕੁਝ ਵੱਡੇ ਫੈਮਿਲੀ ਆਫਿਸਿਜ਼ ਨਾਲ ਮੀਟਿੰਗ ਕੀਤੀ ਅਤੇ ਬਾਕੀਆਂ ਤੋਂ ਲਿਖਤੀ ’ਚ ਜਾਣਕਾਰੀ ਮੰਗੀ ਹੈ ਪਰ ਇਹ ਨਿਯਮ ਕਿਸ ਤਰੀਕੇ ਲਾਗੂ ਹੋਣਗੇ, ਜਾਂ ਫਿਰ ਕਿਹੜੇ ਪਰਿਵਾਰਾਂ ’ਤੇ ਇਸ ਦਾ ਜ਼ਿਆਦਾ ਅਸਰ ਪਵੇਗਾ, ਇਸ ਬਾਰੇ ਅਜੇ ਸਪੱਸ਼ਟ ਤੌਰ ’ਤੇ ਕੋਈ ਸੂਚਨਾ ਨਹੀਂ ਹੈ।

ਇਹ ਵੀ ਪੜ੍ਹੋ :     ਭਲਕੇ ਤੋਂ 1 ਦਿਨ 'ਚ ਕਲੀਅਰ ਹੋਣਗੇ Cheque, RBI ਨੇ ਬੈਂਕਾਂ ਨੂੰ ਜਾਰੀ ਕੀਤੇ ਦਿਸ਼ਾ-ਨਿਰਦੇਸ਼

ਪਹਿਲਾਂ ਭਾਰਤ ’ਚ ਫੈਮਿਲੀ ਆਫਿਸ ਬਹੁਤ ਘੱਟ ਸਨ ਪਰ ਹੁਣ ਇਹ ਸਟਾਰਟਅਪਸ, ਪ੍ਰਾਈਵੇਟ ਇਕੁਇਟੀ ਅਤੇ ਆਈ. ਪੀ. ਓਜ਼ ’ਚ ਵੱਡੇ ਨਿਵੇਸ਼ਕ ਬਣ ਗਏ ਹਨ। ਕਈ ਫੈਮਿਲੀ ਆਫਿਸ ਆਲਟਰਨੇਟਿਵ ਇਨਵੈਸਟਮੈਂਟ ਫੰਡਸ ਜਾਂ ਸ਼ੈਡੋ ਲੈਂਡਰਜ਼ ਵਰਗੀਆਂ ਰੈਗੁਲੇਟਿਡ ਸੰਸਥਾਵਾਂ ਰਾਹੀਂ ਨਿਵੇਸ਼ ਕਰਦੇ ਹਨ। ਭਾਰਤ ’ਚ ਦੁਨੀਆ ਦੇ ਕੁਝ ਸਭ ਤੋਂ ਅਮੀਰ ਲੋਕ ਰਹਿੰਦੇ ਹਨ। ਕਈ ਫੈਮਿਲੀ ਆਫਿਸ, ਜਿਵੇਂ ਅਜੀਮ ਜੀ ਪ੍ਰੇਮ ਜੀ ਦੀ ਪ੍ਰੇਮ ਜੀ ਇਨਵੈਸਟ, ਬਜਾਜ ਹੋਲਡਿੰਗਸ ਅਤੇ ਸ਼ਿਵ ਨਾਦਰ ਅਤੇ ਨਾਰਾਇਣ ਮੂਰਤੀ ਦੀਆਂ ਨਿਵੇਸ਼ ਫਰਮਾਂ, ਆਈ. ਪੀ. ਓਜ਼ ’ਚ ਐਂਕਰ ਨਿਵੇਸ਼ਕ ਵਜੋਂ ਕੰਮ ਕਰਦੇ ਹਨ। ਫੈਮਿਲੀ ਆਫਿਸ ਇਕ ਪਰਿਵਾਰ ਦੀ ਦੌਲਤ ਅਤੇ ਲਾਈਫ ਸਟਾਈਲ ਨੂੰ ਮੈਨੇਜ ਕਰਨ ਵਾਲੀਆਂ ਫਰਮਾਂ ਹੁੰਦੇ ਹਨ।

ਇਹ ਵੀ ਪੜ੍ਹੋ :     ਹੁਣ Online ਪੈਸੇ ਵਾਲੀਆਂ Games 'ਤੇ ਲੱਗ ਗਿਆ Ban, ਖੇਡਣ 'ਤੇ ਲੱਗੇਗਾ ਭਾਰੀ ਜੁਰਮਾਨਾ

ਕਿਉਂ ਕੱਸਣ ਵਾਲੀ ਹੈ ਨੁਕੇਲ?

ਸੇਬੀ ਚਾਹੁੰਦਾ ਹੈ ਕਿ ਇਹ ਪਰਿਵਾਰ ਆਪਣੀ ਦੌਲਤ ਕਿਵੇਂ ਅਤੇ ਕਿੱਥੇ ਨਿਵੇਸ਼ ਕਰਦੇ ਹਨ, ਇਸ ਦੀ ਪੂਰੀ ਜਾਣਕਾਰੀ ਦੇਣ ਤਾਂ ਜੋ ਹਿਤਾਂ ਦਾ ਟਕਰਾਅ, ਇਨਸਾਈਡਰ ਟ੍ਰੇਡਿੰਗ ਵਰਗੇ ਮੁੱਦਿਆਂ ਤੋਂ ਬਚਿਆ ਜਾ ਸਕੇ। ਸ਼੍ਰੀਨਾਥ ਸ਼੍ਰੀਧਰਨ ਮੁਤਾਬਕ ਨਿਫਟੀ 1000 ਦੀ ਹਰ ਕੰਪਨੀ ਦਾ ਬਾਨੀ ਭਾਰਤ ਜਾਂ ਵਿਦੇਸ਼ ’ਚ ਘੱਟ ਤੋਂ ਘੱਟ ਇਕ ਨਿਵੇਸ਼ ਇਕਾਈ ਰੱਖਦਾ ਹੈ ਅਤੇ ਕਈ ਵਾਰ ਤਾਂ ਇਸ ਤੋਂ ਵੀ ਜ਼ਿਆਦਾ। ਭਾਵ, ਕੁੱਲ ਮਿਲਾ ਕੇ 3,000 ਤੋਂ ਵੱਧ ਅਜਿਹੀਆਂ ਸੰਸਥਾਵਾਂ ਹਨ, ਜਿਨ੍ਹਾਂ ’ਚ ਰੀਅਲ ਅਸਟੇਟ ਫਰਮਾਂ ਵੀ ਸ਼ਾਮਲ ਹਨ ਪਰ ਇਨ੍ਹਾਂ ’ਚੋਂ ਬਹੁਤ ਘੱਟ ਹੀ ਪ੍ਰੋਫੈਸ਼ਨਲੀ ਮੈਨੇਜਡ ਹਨ। ਸੇਬੀ ਨੇ ਵੱਡੇ ਫੈਮਿਲੀ ਆਫਿਸਿਜ਼ ਨਾਲ ਗੱਲਬਾਤ ’ਚ ਇਹ ਵੀ ਪੁੱਛਿਆ ਕਿ ਕੀ ਉਨ੍ਹਾਂ ਨੂੰ ਕੁਆਲੀਫਾਈਡ ਇੰਸਟੀਚਿਊਸ਼ਨਲ ਬਾਇਰਜ਼ ਦਾ ਦਰਜਾ ਦੇਣਾ ਚਾਹੀਦਾ ਹੈ। ਇਸ ਨਾਲ ਉਨ੍ਹਾਂ ਨੂੰ ਆਈ. ਪੀ. ਓਜ਼ ’ਚ ਖਾਸ ਹਿੱਸਾ ਮਿਲ ਸਕਦਾ ਹੈ, ਜਿਵੇਂ ਕ‌ਿ ਮਿਊਚੁਅਲ ਫੰਡਸ, ਇੰਸ਼ੋਰੈਂਸ ਕੰਪਨੀਆਂ ਜਾਂ ਵਿਦੇਸ਼ੀ ਫੰਡਸ ਨੂੰ ਮਿਲਦਾ ਹੈ। ਪਹਿਲਾਂ ਸੇਬੀ ਅਜਿਹੀ ਪਹੁੰਚ ਨੂੰ ਸੀਮਤ ਕਰਨਾ ਚਾਹੁੰਦਾ ਸੀ ਪਰ ਹੁਣ ਉਹ ਇਸ ’ਤੇ ਵਿਚਾਰ ਕਰ ਰਿਹਾ ਹੈ।

ਇਹ ਵੀ ਪੜ੍ਹੋ :     Gold-Silver ਖ਼ਰੀਦਣ ਵਾਲਿਆਂ ਨੂੰ ਰਾਹਤ, ਦੁਸਹਿਰੇ ਤੋਂ ਬਾਅਦ ਡਿੱਗੇ ਕੀਮਤੀ ਧਾਤਾਂ ਦੇ ਭਾਅ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News