SEBI ਦੇ ਨਿਰਦੇਸ਼ਕ ਮੰਡਲ ਦੀ ਬੈਠਕ ’ਚ ਮਿਊਚੁਅਲ ਫੰਡ ਨਿਯਮਾਂ ’ਚ ਬਦਲਾਅ ’ਤੇ ਹੋਵੇਗੀ ਚਰਚਾ
Wednesday, Dec 17, 2025 - 12:50 PM (IST)
ਨਵੀਂ ਦਿੱਲੀ (ਭਾਸ਼ਾ) - ਬਾਜ਼ਾਰ ਰੈਗੂਲੇਟਰ ਸੇਬੀ ਦਾ ਨਿਰਦੇਸ਼ਕ ਮੰਡਲ ਸੀਨੀਅਰ ਅਧਿਕਾਰੀਆਂ ਦੇ ਹਿਤਾਂ ਦੇ ਟਕਰਾਅ ’ਤੇ ਬਣਾਈ ਉੱਚ-ਪੱਧਰੀ ਕਮੇਟੀ ਦੀ ਰਿਪੋਰਟ ’ਤੇ ਵਿਚਾਰ ਕਰੇਗਾ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : ਕੀ 3 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਜਾਵੇਗੀ ਚਾਂਦੀ? ਮਾਹਿਰਾਂ ਨੇ ਨਿਵੇਸ਼ਕਾਂ ਨੂੰ ਚਿਤਾਵਨੀ ਦਿੱਤੀ
ਅਧਿਕਾਰੀਆਂ ਨੇ ਕਿਹਾ ਕਿ ਨਿਰਦੇਸ਼ਕ ਮੰਡਲ ਦੀ ਬੈਠਕ ’ਚ ਪ੍ਰਵਾਸੀ ਭਾਰਤੀਆਂ (ਐੱਨ. ਆਰ. ਆਈ.) ਲਈ ਕੇ. ਵਾਈ. ਸੀ. (ਆਪਣੇ ਗਾਹਕ ਨੂੰ ਜਾਣੋ) ਮਾਪਦੰਡਾਂ ’ਚ ਢਿੱਲ ਅਤੇ ‘ਸਮਾਪਤੀ ਨਿਲਾਮੀ ਸੈਸ਼ਨ’ ਸ਼ੁਰੂ ਕਰਨ ਦਾ ਪ੍ਰਸਤਾਵ ਸ਼ਾਮਲ ਹੈ। ਭਾਰਤੀ ਜ਼ਮਾਨਤ ਅਤੇ ਵਟਾਂਦਰਾ ਬੋਰਡ (ਸੇਬੀ) ਦੇ ਚੇਅਰਮੈਨ ਤੁਹਿਨ ਕਾਂਤ ਪਾਂਡੇ ਦੀ ਪ੍ਰਧਾਨਗੀ ’ਚ ਹੋਣ ਵਾਲੀ ਬੋਰਡ ਦੀ ਇਹ ਚੌਥੀ ਬੈਠਕ ਹੋਵੇਗੀ।
ਇਹ ਵੀ ਪੜ੍ਹੋ : ਜਲੰਧਰ 'ਚ ਡਾਕਟਰਾਂ-ਵਕੀਲਾਂ ਸਮੇਤ 21 ਲੋਕਾਂ ਤੋਂ ਲੁੱਟੇ 7.35 ਕਰੋੜ ਰੁਪਏ
ਪਾਂਡੇ ਨੇ ਇਸ ਸਾਲ ਇਕ ਮਾਰਚ ਨੂੰ ਅਹੁਦਾ ਸੰਭਾਲਿਆ ਸੀ। ਬੈਠਕ ’ਚ ਉਸ ਕਮੇਟੀ ਦੀ ਰਿਪੋਰਟ ’ਤੇ ਵਿਸ਼ੇਸ਼ ਤੌਰ ’ਤੇ ਚਰਚਾ ਹੋਵੇਗੀ, ਜਿਸ ਨੇ ਪਾਰਦਰਸ਼ਿਤਾ ਵਧਾਉਣ ਲਈ ਵਿਆਪਕ ਸੁਧਾਰਾਂ ਦਾ ਸੁਝਾਅ ਦਿੱਤਾ ਹੈ। ਪੈਨਲ ਨੇ ਸੇਬੀ ਦੇ ਸੀਨੀਅਰ ਅਧਿਕਾਰੀਆਂ ਦੇ ਹਿਤਾਂ ਦੇ ਟਕਰਾਅ ਨਾਲ ਨਜਿੱਠਣ ਲਈ ਜਾਇਦਾਦਾਂ ਦੇ ਜਨਤਕ ਖੁਲਾਸੇ ਦੀ ਸਿਫਾਰਸ਼ ਕੀਤੀ ਹੈ। ਪੈਨਲ ਨੇ ਇਹ ਰਿਪੋਰਟ 10 ਨਵੰਬਰ ਨੂੰ ਸੇਬੀ ਮੁਖੀ ਨੂੰ ਸੌਂਪੀ ਸੀ। ਰਿਪੋਰਟ ’ਚ ਇਕ ਸੁਰੱਖਿਅਤ ਅਤੇ ਗੁੰਮਨਾਮ ਵ੍ਹਿਸਲਬਲੋਅਰ ਪ੍ਰਣਾਲੀ ਸਥਾਪਤ ਕਰਨ, ਮਹਿੰਗੇ ਤੋਹਫ਼ਿਆਂ ’ਤੇ ਰੋਕ, ਸੇਵਾਮੁਕਤੀ ਤੋਂ ਬਾਅਦ 2 ਸਾਲ ਤੱਕ ਨਿਯੁਕਤੀਆਂ ’ਤੇ ਰੋਕ ਲਾਉਣ ਅਤੇ ‘ਮੁੱਖ ਨੈਤਿਕਤਾ ਅਤੇ ਪਾਲਣਾ ਅਧਿਕਾਰੀ (ਸੀ. ਈ. ਸੀ. ਓ.) ਦਾ ਅਹੁਦਾ ਪੈਦਾ ਕਰਨ ਦਾ ਪ੍ਰਸਤਾਵ ਵੀ ਸ਼ਾਮਲ ਹੈ।
ਇਹ ਵੀ ਪੜ੍ਹੋ : ਅੱਜ ਖ਼ਰੀਦੋ 2 ਲੱਖ ਦਾ ਸੋਨਾ, 2035 'ਚ ਮਿਲਣ ਵਾਲੀ ਇਸਦੀ ਕੀਮਤ ਕਰੇਗੀ ਹੈਰਾਨ
ਇਹ ਵੀ ਪੜ੍ਹੋ : ਕਦੇ ਨਹੀਂ ਡੁੱਬੇਗਾ ਇਨ੍ਹਾਂ ਬੈਂਕਾਂ 'ਚ ਰੱਖਿਆ ਪੈਸਾ... RBI ਨੇ ਜਾਰੀ ਕੀਤੀ 3 ਸਭ ਤੋਂ ਸੁਰੱਖਿਅਤ ਬੈਂਕਾਂ ਦੀ ਸੂਚੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
