SBI ਦੇ ਖ਼ਾਤਾਧਾਰਕਾਂ ਨੂੰ ਝਟਕਾ! ਬੈਂਕ ਨੇ ਮਹਿੰਗਾ ਕੀਤਾ ਕਰਜ਼ਾ, ਲਾਗੂ ਹੋਈਆਂ ਨਵੀਆਂ ਦਰਾਂ

Monday, Jul 15, 2024 - 04:27 PM (IST)

SBI ਦੇ ਖ਼ਾਤਾਧਾਰਕਾਂ ਨੂੰ ਝਟਕਾ! ਬੈਂਕ ਨੇ ਮਹਿੰਗਾ ਕੀਤਾ ਕਰਜ਼ਾ, ਲਾਗੂ ਹੋਈਆਂ ਨਵੀਆਂ ਦਰਾਂ

ਨਵੀਂ ਦਿੱਲੀ - ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਸਟੇਟ ਬੈਂਕ ਆਫ ਇੰਡੀਆ (SBI) ਨੇ ਕਰੋੜਾਂ ਗਾਹਕਾਂ ਨੂੰ ਵੱਡਾ ਝਟਕਾ ਦਿੱਤਾ ਹੈ। ਬੈਂਕ ਨੇ ਵੱਖ-ਵੱਖ ਕਰਜ਼ਿਆਂ ਨੂੰ ਮਹਿੰਗਾ ਕਰਨ ਦਾ ਐਲਾਨ ਕੀਤਾ ਹੈ। SBI ਨੇ ਅੱਜ MCLR ਲੋਨ ਦਰਾਂ ਵਧਾ ਦਿੱਤੀਆਂ ਹਨ। MCLR ਉਹ ਦਰ ਹੈ ਜਿਸ 'ਤੇ ਬੈਂਕ ਗਾਹਕ ਨੂੰ ਘੱਟ ਵਿਆਜ ਦਰਾਂ 'ਤੇ ਕਰਜ਼ਾ ਨਹੀਂ ਦੇ ਸਕਦਾ ਹੈ। SBI ਬੈਂਕ ਨੇ MCLR ਦਰ 'ਚ 0.10 ਫੀਸਦੀ ਦਾ ਵਾਧਾ ਕੀਤਾ ਹੈ। MCLR ਦੀਆਂ ਨਵੀਆਂ ਸੋਧੀਆਂ ਦਰਾਂ ਅੱਜ 15 ਜੁਲਾਈ 2024 ਤੋਂ ਲਾਗੂ ਹੋ ਗਈਆਂ ਹਨ।

ਹੁਣ ਇਹ ਹੋਵੇਗੀ MCLR ਦਰ

SBI ਦੀ ਬੇਸ ਲੈਂਡਿੰਗ ਰੇਟ MCLR ਹੁਣ 8.10 ਤੋਂ 9 ਫੀਸਦੀ ਤੱਕ ਹੈ। ਰਾਤੋ ਰਾਤ MCLR ਦਰ 8.20 ਫੀਸਦੀ ਹੋ ਗਈ ਹੈ। SBI ਨੇ MCLR ਦਰ ਨੂੰ 0.05 ਫੀਸਦੀ ਤੋਂ ਲੈ ਕੇ 0.10 ਫੀਸਦੀ ਤੱਕ ਰੇਟ ਵਧਾਇਆ ਹੈ। MCLR ਦਾ ਤੁਹਾਡੇ ਘਰ ਅਤੇ ਕਾਰ ਲੋਨ ਦੀ EMI 'ਤੇ ਸਿੱਧਾ ਅਸਰ ਪੈਂਦਾ ਹੈ। MCLR ਦਰਾਂ ਵਧਣ ਕਾਰਨ ਨਵਾਂ ਕਰਜ਼ਾ ਮਹਿੰਗਾ ਹੋ ਗਿਆ ਹੈ। ਇਸ ਦੇ ਨਾਲ ਹੀ ਤੁਹਾਡੇ ਘਰ ਅਤੇ ਕਾਰ ਲੋਨ ਦੀ EMI ਵਧ ਜਾਂਦੀ ਹੈ।

ਇੱਕ ਮਹੀਨੇ ਦੇ ਕਰਜ਼ੇ ਦੀ ਮਿਆਦ 'ਤੇ MCLR ਨੂੰ 5 bps ਵਧਾ ਕੇ 8.35 ਫੀਸਦੀ ਕਰ ਦਿੱਤਾ ਗਿਆ ਹੈ।
ਤਿੰਨ ਮਹੀਨਿਆਂ ਦੇ ਕਰਜ਼ੇ ਦੀ ਮਿਆਦ 'ਤੇ MCLR ਨੂੰ 10 bps ਵਧਾ ਕੇ 8.40 ਪ੍ਰਤੀਸ਼ਤ ਕਰ ਦਿੱਤਾ ਗਿਆ ਹੈ।
ਛੇ ਮਹੀਨਿਆਂ ਦੇ ਕਰਜ਼ੇ ਦੀ ਮਿਆਦ 'ਤੇ MCLR ਨੂੰ 10 bps ਵਧਾ ਕੇ 8.75 ਪ੍ਰਤੀਸ਼ਤ ਕਰ ਦਿੱਤਾ ਗਿਆ ਹੈ।
ਇੱਕ ਸਾਲ ਦੇ ਕਰਜ਼ੇ ਦੀ ਮਿਆਦ 'ਤੇ MCLR ਨੂੰ 10 bps ਵਧਾ ਕੇ 8.85 ਪ੍ਰਤੀਸ਼ਤ ਕਰ ਦਿੱਤਾ ਗਿਆ ਹੈ।
ਦੋ ਸਾਲਾਂ ਦੇ ਕਰਜ਼ੇ ਦੀ ਮਿਆਦ 'ਤੇ MCLR ਨੂੰ 10 bps ਵਧਾ ਕੇ 8.95 ਪ੍ਰਤੀਸ਼ਤ ਕਰ ਦਿੱਤਾ ਗਿਆ ਹੈ।
ਤਿੰਨ ਸਾਲਾਂ ਦੇ ਕਰਜ਼ੇ ਦੀ ਮਿਆਦ 'ਤੇ MCLR ਨੂੰ 5 bps ਵਧਾ ਕੇ 9 ਪ੍ਰਤੀਸ਼ਤ ਕੀਤਾ ਗਿਆ ਸੀ।


author

Harinder Kaur

Content Editor

Related News