ਡਾਲਰ ਦੇ ਮੁਕਾਬਲੇ 5 ਪੈਸੇ ਉੱਚਾ ਰਹਿ ਕੇ 73.54 ’ਤੇ ਖੁੱਲਿ੍ਹਆ ਰੁਪਿਆ
Friday, Dec 18, 2020 - 11:34 AM (IST)
ਮੁੰਬਈ — ਅੰਤਰ-ਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ਵਿਚ ਸ਼ੁੱਕਰਵਾਰ ਨੂੰ ਕਾਰੋਬਾਰ ਦੀ ਸ਼ੁਰੂਆਤ ਵਿਚ ਰੁਪਿਆ ਡਾਲਰ ਦੇ ਮੁਕਾਬਲੇ ਪੰਜ ਪੈਸੇ ਦੀ ਤੇਜ਼ੀ ਨਾਲ 73.54 ਰੁਪਏ ’ਤੇ ਖੁੱਲਿ੍ਹਆ। ਅਮਰੀਕੀ ਕਰੰਸੀ ਦੇ ਕਮਜ਼ੋਰ ਹੋਣ ਕਾਰਨ ਅਤੇ ਯੂਐਸ ਵਿਚ ਨਵੇਂ ਉਤਸ਼ਾਹ ਪੈਕੇਜ ਬਾਰੇ ਉਮੀਦਾਂ ਵਧਣ ਕਾਰਨ ਰੁਪਿਆ ਮਜ਼ਬੂਤ ਹੋਇਆ। ਵਿਦੇਸ਼ੀ ਮੁਦਰਾ ਦਾ ਪ੍ਰਵਾਹ ਜਾਰੀ ਹੋਣ ਕਾਰਨ ਨਿਵੇਸ਼ਕਾਂ ਦੀ ਭਾਵਨਾ ਸਕਾਰਾਤਮਕ ਰਹੀ। ਅੰਤਰ-ਬੈਂਕ ਵਿਦੇਸ਼ੀ ਕਰੰਸੀ ਐਕਸਚੇਂਜ ਬਾਜ਼ਾਰ ਵਿਚ ਕਾਰੋਬਾਰ ਦੀ ਸ਼ੁਰੂਆਤ ਵਿਚ ਰੁਪਿਆ 73.55 ਰੁਪਏ ਪ੍ਰਤੀ ਡਾਲਰ ’ਤੇ ਖੁੱਲ੍ਹਿਆ ਅਤੇ ਜਲਦੀ ਹੀ ਅੱਗੇ ਵਧ ਕੇ 73.54 ਰੁਪਏ ਪ੍ਰਤੀ ਡਾਲਰ ’ਤੇ ਪਹੁੰਚ ਗਿਆ। ਇਸ ਤਰ੍ਹਾਂ ਇਹ ਪਿਛਲੇ ਕਾਰੋਬਾਰੀ ਦਿਨ ਨਾਲੋਂ ਪੰਜ ਪੈਸੇ ਮਜ਼ਬੂਤ ਸੀ।
ਵੀਰਵਾਰ ਨੂੰ ਕਾਰੋਬਾਰ ਦੀ ਸਮਾਪਤੀ ’ਤੇ ਡਾਲਰ ਦੇ ਮੁਕਾਬਲੇ ਰੁਪਿਆ ਮੁਦਰਾ ਦੀ ਦਰ 73.59 ਰੁਪਏ ਸੀ। ਇਸ ਦੌਰਾਨ ਦੁਨੀਆ ਦੀਆਂ ਛੇ ਵੱਡੀਆਂ ਮੁਦਰਾਵਾਂ ਦੇ ਮੁਕਾਬਲੇ ਡਾਲਰ ਇੰਡੈਕਸ 0.21 ਪ੍ਰਤੀਸ਼ਤ ਦੇ ਵਾਧੇ ਨਾਲ 90.01 ਅੰਕ ’ਤੇ ਰਿਹਾ। ਰਿਲਾਇੰਸ ਸਿਕਿਓਰਟੀਜ਼ ਨੇ ਆਪਣੇ ਖੋਜ ਪੱਤਰ ਵਿਚ ਕਿਹਾ ਹੈ, “ਉਤਸ਼ਾਹ ਪੈਕੇਜ ਅਤੇ ਬ੍ਰੇਕਸਿਟ ਸਮਝੌਤੇ ਪ੍ਰਤੀ ਪਹਿਲਕਦਮੀ ਦੇ ਸਬੰਧ ਵਿਚ ਵਧਦੀਆਂ ਉਮੀਦਾਂ ਦੇ ਮੱਦੇਨਜ਼ਰ ਵੀਰਵਾਰ ਨੂੰ ਡਾਲਰ ਵਿਚ ਗਿਰਾਵਟ ਆਈ। ਬ੍ਰੈਂਟ ਕਰੂਡ ਦੀਆਂ ਫਿੳੂਚਰਜ਼ ਕੀਮਤਾਂ 0.33 ਪ੍ਰਤੀਸ਼ਤ ਦੀ ਗਿਰਾਵਟ ਦੇ ਨਾਲ 51.33 ਡਾਲਰ ਪ੍ਰਤੀ ਬੈਰਲ ਰਹਿ ਗਈਆਂ।