ਸ਼ੇਅਰ ਬਾਜ਼ਾਰ 'ਚ ਪਰਤੀ ਬਹਾਰ : ਸੈਂਸੈਕਸ 375 ਅੰਕ ਚੜ੍ਹਿਆ ਤੇ ਨਿਫਟੀ ਵਾਧੇ ਨਾਲ ਹੋਇਆ ਬੰਦ

Monday, Sep 09, 2024 - 03:55 PM (IST)

ਸ਼ੇਅਰ ਬਾਜ਼ਾਰ 'ਚ ਪਰਤੀ ਬਹਾਰ : ਸੈਂਸੈਕਸ 375 ਅੰਕ ਚੜ੍ਹਿਆ ਤੇ ਨਿਫਟੀ ਵਾਧੇ ਨਾਲ ਹੋਇਆ ਬੰਦ

ਮੁੰਬਈ - ਅੱਜ ਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ ਸ਼ੇਅਰ ਬਾਜ਼ਾਰ ਨੇ ਗਿਰਾਵਟ ਨਾਲ ਕਾਰੋਬਾਰ ਦੀ ਸ਼ੁਰੂਆਤ ਕੀਤੀ ਹੈ। ਪਰ ਦਿਨ ਭਰ ਦੇ ਕਾਰੋਬਾਰ ਤੋਂ ਬਾਅਦ ਸੈਂਸੈਕਸ ਵਾਧੇ ਨਾਲ ਕਾਰੋਬਾਰ ਕਰਦਾ ਦੇਖਿਆ ਗਿਆ।  ਸੈਂਸੈਕਸ 375.61 ਅੰਕ ਭਾਵ 0.46 ਫ਼ੀਸਦੀ ਦੇ ਵਾਧੇ ਨਾਲ 81,559.54 ਦੇ ਪੱਧਰ 'ਤੇ ਬੰਦ ਹੋਇਆ ਹੈ। ਇਸ ਦੇ 30 ਸ਼ੇਅਰਾਂ 'ਚੋਂ 15 ਗਿਰਾਵਟ 'ਚ ਅਤੇ 15 ਸ਼ੇਅਰ ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖੇ ਗਏ। ਇਸ ਦੇ ਨਾਲ ਨਿਫਟੀ 'ਚ ਵੀ 84.25 ਅੰਕ ਭਾਵ 0.34 ਫ਼ੀਸਦੀ ਦੇ ਵਾਧੇ ਨਾਲ 24,936 ਦੇ ਪੱਧਰ 'ਤੇ ਬੰਦ ਹੋਇਆ ਹੈ। ਨਿਫਟੀ 50 ਦੇ 24 ਸ਼ੇਅਰਾਂ 'ਚ ਗਿਰਾਵਟ ਅਤੇ 26 'ਚ ਵਾਧਾ ਦੇਖਣ ਨੂੰ ਮਿਲਿਆ ਹੈ। ਅੱਜ FMCG ਅਤੇ ਬੈਂਕਿੰਗ ਸ਼ੇਅਰਾਂ 'ਚ ਜ਼ਿਆਦਾ ਤੇਜ਼ੀ ਦੇਖਣ ਨੂੰ ਮਿਲਿਆ ਹੈ।

ਟਾਪ ਗੇਨਰਜ਼

ਹਿੰਦੁਸਤਾਨ ਯੂਨੀਲਿਵਰ, ਆਈਸੀਆਈਸੀਆਈ ਬੈਂਕ, ਆਈਟੀਸੀ, ਕੋਟਕ ਬੈਂਕ, ਐਕਸਿਸ ਬੈਂਕ, ਐੱਚਡੀਐੱਫਸੀ ਬੈਂਕ, ਨੈਸਲੇ ਇੰਡੀਆ,

ਟਾਪ ਲੂਜ਼ਰਜ਼

ਟੈੱਕ ਮਹਿੰਦਰਾ, ਐੱਨਟੀਪੀਸੀ, ਟਾਟਾ ਸਟੀਲ, ਟਾਟਾ ਮੋਟਰਜ਼, ਪਾਵਰ ਗ੍ਰਿਡ, ਟਾਈਟਨ, ਐੱਚਸੀਐੱਲਟੈੱਕ, ਸਨ ਫਾਰਮਾ

ਗਾਲਾ ਪ੍ਰੀਸੀਜਨ ਦੇ ਸ਼ੇਅਰ ਵਧੇ

ਗਾਲਾ ਪ੍ਰੀਸੀਜ਼ਨ ਇੰਜੀਨੀਅਰਿੰਗ ਲਿਮਟਿਡ ਦੇ ਸ਼ੇਅਰ 36.3% ਦੇ ਪ੍ਰੀਮੀਅਮ ਦੇ ਨਾਲ NSE 'ਤੇ 721.1 ਰੁਪਏ 'ਤੇ ਸੂਚੀਬੱਧ ਕੀਤੇ ਗਏ ਸਨ। ਇਹ BSE 'ਤੇ 41.8% ਦੇ ਪ੍ਰੀਮੀਅਮ ਨਾਲ 750 ਰੁਪਏ 'ਤੇ ਸੂਚੀਬੱਧ ਕੀਤਾ ਗਿਆ ਸੀ। ਸੂਚੀਬੱਧ ਹੋਣ ਤੋਂ ਬਾਅਦ ਇਸ ਵਿੱਚ ਹੋਰ ਵਾਧਾ ਹੋਇਆ। ਇਹ BSE 'ਤੇ 258.45 ਰੁਪਏ (48.86%) ਦੇ ਵਾਧੇ ਨਾਲ 787.45 ਰੁਪਏ 'ਤੇ ਬੰਦ ਹੋਇਆ। ਇਸ਼ੂ ਦੀ ਕੀਮਤ 529 ਰੁਪਏ ਸੀ।

ਗਲੋਬਲ ਬਾਜ਼ਾਰਾਂ ਦਾ ਹਾਲ

ਏਸ਼ੀਆਈ ਬਾਜ਼ਾਰਾਂ 'ਚ ਜਾਪਾਨ ਦੇ ਨਿੱਕੇਈ 'ਚ 2.14 ਫੀਸਦੀ ਅਤੇ ਹਾਂਗਕਾਂਗ ਦੇ ਹੈਂਗ ਸੇਂਗ 'ਚ 1.83 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਚੀਨ ਦਾ ਸ਼ੰਘਾਈ ਕੰਪੋਜ਼ਿਟ 0.93% ਅਤੇ ਕੋਰੀਆ ਦਾ ਕੋਸਪੀ 0.78% ਹੇਠਾਂ ਹੈ।

6 ਸਤੰਬਰ ਨੂੰ ਅਮਰੀਕੀ ਬਾਜ਼ਾਰ ਦਾ ਡਾਓ ਜੋਂਸ 0.54 ਫੀਸਦੀ ਡਿੱਗ ਕੇ 40,755 ਦੇ ਪੱਧਰ 'ਤੇ ਬੰਦ ਹੋਇਆ ਸੀ। ਇਸ ਦੇ ਨਾਲ ਹੀ ਨੈਸਡੈਕ 0.25% ਵਧ ਕੇ 17,127 ਦੇ ਪੱਧਰ 'ਤੇ ਬੰਦ ਹੋਇਆ ਹੈ। S&P500 0.30% ਦੀ ਗਿਰਾਵਟ ਨਾਲ 5,503 'ਤੇ ਆ ਗਿਆ।

ਸ਼ੁੱਕਰਵਾਰ ਨੂੰ ਬਾਜ਼ਾਰ 'ਚ ਗਿਰਾਵਟ ਦੇਖਣ ਨੂੰ ਮਿਲੀ

ਇਸ ਤੋਂ ਪਹਿਲਾਂ ਪਿਛਲੇ ਹਫਤੇ ਦੇ ਆਖਰੀ ਕਾਰੋਬਾਰੀ ਦਿਨ ਯਾਨੀ 6 ਸਤੰਬਰ ਨੂੰ ਸੈਂਸੈਕਸ 1017 ਅੰਕਾਂ (1.24%) ਦੀ ਗਿਰਾਵਟ ਨਾਲ 81,183 ਦੇ ਪੱਧਰ 'ਤੇ ਬੰਦ ਹੋਇਆ ਸੀ। ਨਿਫਟੀ ਵੀ 292 ਅੰਕ (1.17%) ਦੀ ਗਿਰਾਵਟ ਨਾਲ 24,852 ਦੇ ਪੱਧਰ 'ਤੇ ਬੰਦ ਹੋਇਆ।


 


author

Harinder Kaur

Content Editor

Related News