RBI ਦਾ ਆਮ ਆਦਮੀ ਨੂੰ ਤੋਹਫ਼ਾ, ਹੁਣ ਸੋਨੇ ਦੇ ਗਹਿਣਿਆਂ 'ਤੇ ਮਿਲੇਗਾ ਜ਼ਿਆਦਾ ਲੋਨ, ਬਦਲਿਆ ਇਹ ਨਿਯਮ

Thursday, Aug 06, 2020 - 03:15 PM (IST)

RBI ਦਾ ਆਮ ਆਦਮੀ ਨੂੰ ਤੋਹਫ਼ਾ, ਹੁਣ ਸੋਨੇ ਦੇ ਗਹਿਣਿਆਂ 'ਤੇ ਮਿਲੇਗਾ ਜ਼ਿਆਦਾ ਲੋਨ, ਬਦਲਿਆ ਇਹ ਨਿਯਮ

ਮੁੰਬਈ (ਵਾਰਤਾ) : ਕੋਵਿਡ-19 ਮਹਾਮਾਰੀ ਦੇ ਮੱਦੇਨਜਰ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਗੋਲਡ ਲੋਨ ਯਾਨੀ ਸੋਨੇ ਦੇ ਗਹਿਣਿਆਂ 'ਤੇ ਉਨ੍ਹਾਂ ਦੇ ਮੁੱਲ ਦਾ 90 ਫ਼ੀਸਦੀ ਤੱਕ ਲੋਨ ਦੇਣ ਦੀ ਵਪਾਰਕ ਬੈਂਕਾਂ ਨੂੰ ਇਜਾਜ਼ਤ ਪ੍ਰਦਾਨ ਕਰ ਦਿੱਤੀ ਹੈ। ਮੌਜੂਦਾ ਨਿਯਮਾਂ ਅਨੁਸਾਰ ਸੋਨੇ ਦੇ ਗਹਿਣਿਆਂ 'ਤੇ ਬੈਂਕ ਉਨ੍ਹਾਂ ਦੇ ਮੁੱਲ ਦਾ 75 ਫ਼ੀਸਦੀ ਤੱਕ ਲੋਨ ਦੇ ਸਕਦੇ ਹਨ। ਆਰ.ਬੀ.ਆਈ. ਨੇ ਹੁਣ ਇਹ ਹੱਦ ਵਧਾ ਕੇ 90 ਫ਼ੀਸਦੀ ਕਰਣ ਦਾ ਫੈਸਲਾ ਕੀਤਾ ਹੈ। ਹਾਲਾਂਕਿ ਇਹ ਅਸਥਾਈ ਛੋਟ ਹੈ ਜੋ ਅਗਲੇ ਸਾਲ 31 ਮਾਰਚ ਤੱਕ ਲਈ ਦਿੱਤੀ ਗਈ ਹੈ।

ਇਹ ਵੀ ਪੜ੍ਹੋ: ਆਖ਼ਰ ਸੋਨਾ-ਚਾਂਦੀ ਨੇ ਤੋੜ ਹੀ ਦਿੱਤਾ ਰਿਕਾਰਡ, ਜਾਣੋ ਕੀ ਭਾਅ ਵਿਕ ਰਿਹੈ ਸੋਨਾ

ਕੇਂਦਰੀ ਬੈਂਕ ਨੇ ਮੁਦਰਾ ਨੀਤੀ ਕਮੇਟੀ ਦੀ ਬੈਠਕ ਦੇ ਬਾਅਦ ਜਾਰੀ ਵਿਕਾਸ ਅਤੇ ਰੈਗੂਲੇਟਰੀ ਨੀਤੀ ਸਬੰਧੀ ਬਿਆਨ ਵਿਚ ਕਿਹਾ ਹੈ 'ਆਮ ਆਦਮੀ, ਉਦਮੀਆਂ ਅਤੇ ਛੋਟੇ ਕਾਰੋਬਾਰੀਆਂ 'ਤੇ ਕੋਵਿਡ-19 ਦੇ ਆਰਥਕ ਪ੍ਰਭਾਵ ਨੂੰ ਘੱਟ ਕਰਣ ਦੇ ਉਦੇਸ਼ ਨਾਲ ਸੋਨੇ ਦੇ ਗਹਿਣਿਆਂ ਦੇ ਬਦਲੇ ਦਿੱਤੇ ਜਾਣ ਵਾਲੇ ਗੈਰ-ਖੇਤੀਬਾੜੀ ਲੋਨ ਦੀ ਹੱਦ ਮੌਜੂਦਾ 75 ਫ਼ੀਸਦੀ ਤੋਂ ਵਧਾ ਕੇ ਮੁੱਲ ਦਾ 90 ਫ਼ੀਸਦੀ ਕਰਣ ਦਾ ਫੈਸਲਾ ਕੀਤਾ ਗਿਆ ਹੈ। ਇਹ ਛੋਟ 31 ਮਾਰਚ 2021 ਤੱਕ ਉਪਲੱਬਧ ਹੋਵੇਗੀ।  ਆਰ.ਬੀ.ਆਈ. ਨੇ ਇਸ ਦੇ ਲਈ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਹਨ। ਇਸ ਵਿਚ ਕਿਹਾ ਗਿਆ ਹੈ ਕਿ 01 ਅਪ੍ਰੈਲ 2021 ਤੋਂ ਸੋਨੇ ਦੇ ਗਹਿਣਿਆਂ 'ਤੇ ਦਿੱਤੇ ਜਾਣ ਵਾਲੇ ਨਵੇਂ ਲੋਨ ਦੀ ਹੱਦ ਫਿਰ ਉਸ ਦੇ ਮੁੱਲ ਦੇ 75 ਫ਼ੀਸਦੀ ਦੇ ਬਰਾਬਰ ਰਹਿ ਜਾਵੇਗੀ।

ਇਹ ਵੀ ਪੜ੍ਹੋ: ਚੀਨ 'ਚ ਇਕ ਹੋਰ ਵਾਇਰਸ ਨੇ ਦਿੱਤੀ ਦਸਤਕ, ਹੁਣ ਤੱਕ 7 ਲੋਕਾਂ ਦੀ ਮੌਤ

ਜਾਣੋ ਕੀ ਹੈ ਗੋਲਡ ਲੋਨ
ਗੋਲਡ ਲੋਨ ਇਕ ਅਜਿਹਾ ਸੁਰੱਖਿਅਤ ਲੋਨ ਹੈ ਜੋ ਤੁਹਾਨੂੰ ਉਧਾਰ ਦੇਣ ਵਾਲਿਆਂ ਨੂੰ ਜ਼ਮਾਨਤ ਦੇ ਤੌਰ 'ਤੇ ਸੋਨੇ ਦੇ ਗਹਿਣੇ ਗਿਰਵੀ ਰੱਖਣ 'ਤੇ ਮਿਲ ਸਕਦਾ ਹੈ। ਉਧਾਰ ਦੇਣ ਵਾਲਾ ਇਸ ਦੇ ਬਦਲੇ ਤੁਹਾਨੂੰ ਸੋਨੇ ਦੇ ਬਾਜ਼ਾਰ ਮੁੱਲ ਦੇ ਆਧਾਰ 'ਤੇ ਤੁਹਾਨੂੰ ਲੋਨ ਦੀ ਰਾਸ਼ੀ ਦਿੰਦਾ ਹੈ। ਤੁਹਾਡੀ ਚੁਣੀ ਗਈ ਸਮਾਂ ਹੱਦ ਖ਼ਤਮ ਹੋਣ 'ਤੇ ਤੁਹਾਡੇ ਲੋਨ ਦੀ ਰਾਸ਼ੀ ਅਤੇ ਬਿਆਜ ਦਾ ਭੁਗਤਾਨ ਪੂਰਾ ਹੋਜ ਜਾਣ ਤੋਂ ਬਾਅਤ ਉਸ ਦਾ ਸੋਨਾ ਵਾਪਸ ਕਰ ਦਿੱਤਾ ਜਾਂਦਾ ਹੈ। ਬੈਂਕ ਲੋਨ ਲਈ ਸੋਨੇ ਦਾ ਬਿਸਕੁੱਟ, ਸਿੱਕੇ ਜਾਂ ਸੋਨੇ-ਚਾਂਦੀ ਦੀ ਇੱਟ ਨਹੀਂ ਲੈਂਦਾ ਹੈ।

ਇਹ ਵੀ ਪੜ੍ਹੋ: ਵਿਵਾਦਿਤ ਦਵਾਈ 'ਕੋਰੋਨਿਲ' ਨੂੰ ਲੈ ਕੇ ਬਾਬਾ ਰਾਮਦੇਵ ਨੇ ਕੀਤਾ ਵੱਡਾ ਦਾਅਵਾ


author

cherry

Content Editor

Related News