ਰੈਨੋ ਦੀ ਇਹ ਕਾਰ ਹੋਈ ਮਹਿੰਗੀ, APRIL ਤੋਂ ਲਾਗੂ ਹੋਵੇਗਾ ਨਵਾਂ ਰੇਟ

03/26/2019 2:38:03 PM

ਨਵੀਂ ਦਿੱਲੀ— ਰੈਨੋ ਦੀ ਕਵਿੱਡ ਅਪ੍ਰੈਲ 'ਚ 3 ਫੀਸਦੀ ਮਹਿੰਗੀ ਹੋਣ ਜਾ ਰਹੀ ਹੈ। ਕੰਪਨੀ ਨੇ ਕਿਹਾ ਹੈ ਕਿ ਨਿਰਮਾਣ ਲਾਗਤ ਵਧਣ ਕਾਰਨ ਉਸ ਨੂੰ ਕੀਮਤਾਂ 'ਚ ਵਾਧਾ ਕਰਨਾ ਪੈ ਰਿਹਾ ਹੈ। ਇਹ ਕਾਰ ਆਟੋਮੈਟਿਕ ਟ੍ਰਾਂਸਮਿਸ਼ਨ ਬਦਲ ਨਾਲ ਵੀ ਉਪਲੱਬਧ ਹੈ।

ਦਿੱਲੀ 'ਚ ਕਵਿੱਡ ਦੀ ਕੀਮਤ 2.66 ਲੱਖ ਰੁਪਏ ਤੋਂ ਲੈ ਕੇ 4.63 ਲੱਖ ਰੁਪਏ ਤਕ ਹੈ। ਰੈਨੋ ਨੇ ਹਾਲ ਹੀ 'ਚ ਨਵੀਂ ਕਵਿੱਡ 'ਚ ਏ. ਬੀ. ਐੱਸ. ਅਤੇ ਈ. ਬੀ. ਡੀ. ਵਰਗੇ ਸਕਿਓਰਿਟੀ ਫੀਚਰ ਵੀ ਸ਼ਾਮਲ ਕੀਤੇ ਹਨ।
ਪਿਛਲੇ ਹਫਤੇ ਟਾਟਾ ਮੋਟਰਜ਼ ਨੇ ਵੀ ਯਾਤਰੀ ਵਾਹਨਾਂ ਦੀ ਕੀਮਤ 25,000 ਰੁਪਏ ਤਕ ਵਧਾਉਣ ਦਾ ਫੈਸਲਾ ਕੀਤਾ ਸੀ। ਟੋਇਟਾ ਵੀ ਇਸ ਤਰ੍ਹਾਂ ਦੀ ਘੋਸ਼ਣਾ ਕਰ ਚੁੱਕੀ ਹੈ। ਟਾਟਾ ਮੋਟਰਜ਼ ਨੈਨੋ ਤੋਂ ਲੈ ਕੇ ਪ੍ਰੀਮੀਅਮ ਐੱਸ. ਯੂ. ਵੀ. ਹੈਕਸਾ ਤਕ ਵੇਚਦੀ ਹੈ, ਜਿਨ੍ਹਾਂ ਦੀ ਕੀਮਤ 2.36 ਲੱਖ ਰੁਪਏ ਤੋਂ ਲੈ ਕੇ 18.37 ਲੱਖ ਰੁਪਏ ਤਕ ਹੈ। ਇਨ੍ਹਾਂ ਦੀ ਕੀਮਤ ਵੀ ਅਗਲੇ ਮਹੀਨੇ ਤੋਂ ਵਧ ਜਾਏਗੀ। ਜ਼ਿਕਰਯੋਗ ਹੈ ਕਿ ਫਰਾਂਸ ਦੀ ਰੈਨੋ ਭਾਰਤ 'ਚ ਚੇਨਈ 'ਚ ਕਾਰਾਂ ਦਾ ਨਿਰਮਾਣ ਕਰਦੀ ਹੈ, ਜਿਸ ਦੀ ਸਮਰੱਥਾ 4,80,000 ਯੂਨਿਟ ਸਾਲਾਨਾ ਹੈ। ਮੌਜੂਦਾ ਸਮੇਂ ਦੇਸ਼ ਭਰ 'ਚ ਰੈਨੋ ਦੇ 350 ਤੋਂ ਵੱਧ ਸੇਲਸ ਅਤੇ 264 ਸਰਵਿਸ ਕੇਂਦਰ ਹਨ।


Related News