ਰਿਲਾਇੰਸ ਦੀ ਚਾਲੂ ਵਿੱਤੀ ਸਾਲ ’ਚ ਪਹਿਲੀ ਸੌਰ ਗੀਗਾ-ਫੈਕਟਰੀ ਚਾਲੂ ਕਰਨ ਦੀ ਯੋਜਨਾ

Monday, Aug 12, 2024 - 10:45 AM (IST)

ਰਿਲਾਇੰਸ ਦੀ ਚਾਲੂ ਵਿੱਤੀ ਸਾਲ ’ਚ ਪਹਿਲੀ ਸੌਰ ਗੀਗਾ-ਫੈਕਟਰੀ ਚਾਲੂ ਕਰਨ ਦੀ ਯੋਜਨਾ

ਨਵੀਂ ਦਿੱਲੀ (ਭਾਸ਼ਾ) - ਦੇਸ਼ ਦੀ ਸਭ ਤੋਂ ਮੁੱਲਵਾਨ ਕੰਪਨੀ ਰਿਲਾਇੰਸ ਇੰਡਸਟਰੀਜ਼ ਲਿਮਟਿਡ ਚਾਲੂ ਵਿੱਤੀ ਸਾਲ ’ਚ ਆਪਣੀ ਪਹਿਲੀ ਸੌਰ ਗੀਗਾ-ਫੈਕਟਰੀ ਚਾਲੂ ਕਰਨ ਦੀ ਯੋਜਨਾ ਬਣਾ ਰਹੀ ਹੈ। ਕੰਪਨੀ ਸਾਲ 2035 ਤੱਕ ਸੰਚਾਲਨ ਨਾਲ ਸ਼ੁੱਧ-ਜ਼ੀਰੋ ਕਾਰਬਨ ਨਿਕਾਸੀ ਦਾ ਟੀਚਾ ਹਾਸਲ ਕਰਨ ਦੀ ਦਿਸ਼ਾ ’ਚ ਵੱਧ ਰਹੀ ਹੈ।

ਰਿਲਾਇੰਸ ਨੇ ਆਪਣੀ ਸਾਲਾਨਾ ਰਿਪੋਰਟ ’ਚ ਕਿਹਾ ਹੈ ਕਿ ਉਸ ਦਾ ਟੀਚਾ ਵਿੱਤੀ ਸਾਲ 2024-25 ਦੇ ਆਖਿਰ ਤੱਕ ਸੌਰ ਫੋਟੋਵੋਲਟਿਕ (ਪੀ. ਵੀ.) ਨਿਰਮਾਣ ਪਲਾਂਟ ਦੇ ਪਹਿਲੇ ਪੜਾਅ ਨੂੰ ਚਾਲੂ ਕਰਨਾ ਅਤੇ 2026 ਤੱਕ ਪੜਾਅਬੱਧ ਤਰੀਕੇ ਨਾਲ ਇਸ ਨੂੰ 20 ਗੀਗਾਵਾਟ ਤੱਕ ਵਧਾਉਣਾ ਹੈ।

ਸੌਰ ਗੀਗਾ-ਫੈਕਟਰੀ ’ਚ ਇਕ ਹੀ ਸਥਾਨ ’ਤੇ ਪੀ. ਵੀ. ਮਾਡਿਊਲ, ਸੇਲ, ਵੇਫਰਸ ਅਤੇ ਸਿੱਲੀਆਂ, ਪਾਲੀਸਿਲੀਕਾਨ ਅਤੇ ਗਲਾਸ ਦਾ ਨਿਰਮਾਣ ਹੋਵੇਗਾ।


author

Harinder Kaur

Content Editor

Related News