ਬੈਂਕਾਂ ਦਾ ਹੋਰ ਵਧੇਗਾ ਐੱਨ.ਪੀ.ਏ. , RBI ਨੇ ਜਾਰੀ ਕੀਤੀ ਚਿਤਾਵਨੀ

Wednesday, Jun 27, 2018 - 10:31 AM (IST)

ਬੈਂਕਾਂ ਦਾ ਹੋਰ ਵਧੇਗਾ ਐੱਨ.ਪੀ.ਏ. , RBI ਨੇ ਜਾਰੀ ਕੀਤੀ ਚਿਤਾਵਨੀ

ਮੁੰਬਈ — RBI ਨੇ ਮੰਗਲਵਾਰ ਨੂੰ ਬੈਂਕਿੰਗ ਖੇਤਰ ਦੀ ਇਕ ਹੈਰਾਨ ਕਰਨ ਵਾਲੀ ਤਸਵੀਰ ਪੇਸ਼ ਕਰਦੇ ਹੋਏ ਕਿਹਾ ਹੈ ਕਿ ਮਾਰਚ 2018 ਵਿਚ ਬੈਂਕਾਂ ਦਾ ਕੁੱਲ ਐੱਨ.ਪੀ.ਏ. ਅਨੁਪਾਤ ਜੋ ਕਿ 11.6 ਫੀਸਦੀ ਸੀ, ਉਹ ਇਸ ਸਾਲ ਦੇ ਅੰਤ ਤੱਕ ਵਧ ਕੇ 12.2 ਫੀਸਦੀ ਤੱਕ ਹੋ ਸਕਦੀ ਹੈ। ਵਿੱਤੀ ਸਥਿਰਤਾ ਰਿਪੋਰਟ(ਐੱਫ.ਐੱਸ.ਆਰ.) 'ਚ ਆਰ.ਬੀ.ਆਈ. ਨੇ ਕਿਹਾ ਕਿ ਬੈਂਕਿੰਗ ਖੇਤਰ ਵਿਚ ਐੱਨ.ਪੀ.ਏ. ਦਾ ਤਣਾਅ ਜਾਰੀ ਹੈ। ਅਜਿਹੀ ਸਥਿਤੀ ਵਿਚ ਕੁੱਲ ਗੈਰ ਕਾਰਗੁਜ਼ਾਰੀ ਐਡਵਾਂਸ(ਜੀ.ਐੱਨ.ਪੀ.ਏ.) ਅਨੁਪਾਤ ਵਧ ਸਕਦਾ ਹੈ।
ਪੀ.ਸੀ.ਏ. ਵਾਲੇ 11 ਬੈਂਕਾਂ ਦੀ ਸਥਿਤੀ ਜ਼ਿਆਦਾ ਖਰਾਬ 
RBI ਨੇ ਕਿਹਾ ਹੈ ਕਿ ਕਿਰਿਆਸ਼ੀਲ ਸੁਧਾਰਵਾਦੀ ਐਕਸ਼ਨ ਫਰੇਮਵਰਕ(ਪੀ.ਸੀ.ਏ.) ਵਾਲੇ 11 ਸਰਕਾਰੀ ਬੈਂਕਾਂ ਦਾ ਜੀ.ਐੱਨ.ਪੀ.ਏ. ਅਨੁਪਾਤ ਮਾਰਚ 2018 ਦੇ 21 ਫੀਸਦੀ ਦੀ ਤੁਲਨਾ ਵਿਚ ਵਧ ਕੇ ਇਸ ਵਿੱਤੀ ਸਾਲ ਦੇ ਅੰਤ ਤੱਕ 22.3 ਫੀਸਦੀ ਹੋ ਸਕਦਾ ਹੈ। ਅਜਿਹੀ ਸਥਿਤੀ 'ਚ 11 ਬੈਂਕਾਂ ਵਿਚੋਂ 6 ਬੈਂਕਾਂ ਨੂੰ 9 ਫੀਸਦੀ ਦੀ ਜ਼ਰੂਰੀ ਅਤੇ ਜੋਖਮ ਮੱਧਮਾਨ ਸੰਪਤੀ ਅਨੁਪਾਤ ਨਾਲ ਦੋ ਚਾਰ ਹੋਣਾ ਪੈ ਸਕਦਾ ਹੈ।
ਪੀ.ਸੀ.ਏ. ਵਾਲੇ ਬੈਂਕਾਂ 'ਤੇ ਲਾਗੂ ਹੁੰਦੀਆਂ ਹਨ ਕਈ ਪਾਬੰਦੀਆਂ
ਪੀ.ਸੀ.ਏ. ਦੇ ਤਹਿਤ ਇਸ ਸਮੇਂ 11 ਬੈਂਕ ਹਨ। ਇਨ੍ਹਾਂ ਬੈਂਕਾਂ 'ਤੇ RBI ਦੀਆਂ ਕਈ ਪਾਬੰਦੀਆਂ ਲਾਗੂ ਹੁੰਦੀਆਂ ਹਨ। ਇਨ੍ਹਾਂ ਬੈਂਕਾਂ ਵਿਚ ਆਈ.ਡੀ.ਬੀ.ਆਈ. ਬੈਂਕ, ਯੂਕੋ ਬੈਂਕ, ਸੈਂਟਰਲ ਬੈਂਕ ਆਫ ਇੰਡੀਆ, ਬੈਂਕ ਆਫ ਇੰਡੀਆ, ਇੰਡੀਅਨ ਓਵਰਸੀਜ਼ ਬੈਂਕ, ਦੇਨਾ ਬੈਂਕ, ਓਰੀਐਂਟਲ ਬੈਂਕ ਆਫ ਕਾਮਰਸ, ਬੈਂਕ ਆਫ਼ ਮਹਾਰਾਸ਼ਟਰ, ਯੂਨਾਈਟਿਡ ਬੈਂਕ ਆਫ ਇੰਡੀਆ, ਕਾਰਪੋਰੇਸ਼ਨ ਬੈਂਕ ਅਤੇ ਇਲਾਹਾਬਾਦ ਬੈਂਕ ਸ਼ਾਮਲ ਹਨ।


Related News