ਆਧਾਰ ਕਾਰਡ ਨੂੰ ਲੈ ਕੇ ਰੇਲਵੇ ਨੇ ਦਿੱਤਾ ਮੁੱਖ ਬਿਆਨ

Thursday, Jan 04, 2018 - 10:57 AM (IST)

ਆਧਾਰ ਕਾਰਡ ਨੂੰ ਲੈ ਕੇ ਰੇਲਵੇ ਨੇ ਦਿੱਤਾ ਮੁੱਖ ਬਿਆਨ

ਨਵੀਂ ਦਿੱਲੀ—ਰੇਲ ਟਿਕਟ ਬੁੱਕ ਕਰਵਾਉਣ ਲਈ ਆਧਾਰ ਜ਼ਰੂਰੀ ਨਹੀਂ ਹੈ। ਰੇਲਵੇ ਨੇ ਸਫਾਈ ਦਿੰਦੇ ਹੋਏ ਕਿਹਾ ਕਿ ਟਿਕਟ ਬੁੱਕ ਕਰਵਾਉਣ ਲਈ ਅਜਿਹਾ ਕੋਈ ਪ੍ਰਪੋਜਲ ਨਹੀਂ ਹੈ। ਦਰਅਸਲ ਕੁਝ ਦਿਨ ਪਹਿਲਾਂ ਅਜਿਹੀ ਖਬਰ ਆਈ ਸੀ ਕਿ ਰੇਲਵੇ ਟਿਕਟ ਬੁਕਿੰਗ ਲਈ ਆਧਾਰ ਜ਼ਰੂਰੀ ਕਰ ਦਿੱਤਾ ਹੈ। ਬੁੱਧਵਾਰ ਨੂੰ ਲੋਕ ਸਭਾ 'ਚ ਇਕ ਸਵਾਲ ਦਾ ਜਵਾਬ ਦਿੰਦੇ ਹੋਏ ਰੇਲ ਸੂਬਾ ਮੰਤਰੀ ਨੇ ਸਾਫ ਕੀਤਾ ਕਿ 1 ਜਨਵਰੀ 2017 ਤੋਂ ਵਲੰਟਰੀ ਆਧਾਰ 'ਤੇ ਸੀਨੀਅਰ ਨਾਗਰਿਕਾਂ ਲਈ ਟਿਕਟ 'ਚ ਰਿਆਇਤ ਪ੍ਰਾਪਤ ਕਰਨ ਲਈ ਆਧਾਰ ਸੱਤਿਆਪਨ ਸ਼ੁਰੂ ਕੀਤੀ ਗਈ ਹੈ। ਦੱਸਿਆ ਜਾਂਦਾ ਹੈ ਕਿ ਰੇਲਵੇ ਨੇ ਪਿਛਲੇ ਸਾਲ ਅਕਤੂਬਰ 'ਚ ਆਈ.ਆਰ.ਸੀ.ਟੀ.ਸੀ. ਅਕਾਊਂਟ ਨਾਲ ਆਧਾਰ ਲਿੰਕ ਕਰਵਾਉਣ 'ਤੇ ਮਹੀਨੇ 'ਚ 12 ਰੇਲ ਟਿਕਟ ਬੁੱਕ ਕਰਵਾਉਣ ਦੀ ਸੁਵਿਧਾ ਦਿੱਤੀ ਹੈ। 


Related News