ਕਤਰ ਏਅਰਵੇਜ਼ ਨੇ ਵਾਧੂ ਉਡਾਣਾਂ ਲਈ ਮੰਗੀ ਇਜਾਜ਼ਤ

Wednesday, May 15, 2019 - 07:14 PM (IST)

ਕਤਰ ਏਅਰਵੇਜ਼ ਨੇ ਵਾਧੂ ਉਡਾਣਾਂ ਲਈ ਮੰਗੀ ਇਜਾਜ਼ਤ

ਨਵੀਂ ਦਿੱਲੀ-ਕਤਰ ਦੀ ਜਹਾਜ਼ ਸੇਵਾ ਕੰਪਨੀ ਕਤਰ ਏਅਰਵੇਜ਼ ਨੇ ਭਾਰਤੀ ਸ਼ਹਿਰਾਂ ਤੋਂ ਕਤਰ ਦੇ ਵਿਚਾਲੇ ਅਸਥਾਈ ਰੂਪ ਨਾਲ ਵਾਧੂ ਉਡਾਣਾਂ ਦੇ ਸੰਚਾਲਨ ਲਈ ਡਾਇਰੈਕਟੋਰੇਟ ਜਨਰਲ ਆਫ ਸਿਵਿਲ ਐਵੀਏਸ਼ਨ (ਡੀ. ਜੀ. ਸੀ. ਏ.) ਤੋਂ ਇਜਾਜ਼ਤ ਮੰਗੀ ਹੈ। ਕੰਪਨੀ ਨੇ ਦੱਸਿਆ ਕਿ ਜੈੱਟ ਏਅਰਵੇਜ਼ ਦਾ ਸੰਚਾਲਨ ਬੰਦ ਹੋਣ ਦੀ ਵਜ੍ਹਾ ਨਾਲ ਦੋਵਾਂ ਦੇਸ਼ਾਂ ਵਿਚਾਲੇ ਸੀਟ ਦੀ ਉਪਲਬਧਤਾ ਘੱਟ ਹੋਈ ਹੈ। ਉਸ ਨੇ ਪ੍ਰਸਤਾਵ ਦਿੱਤਾ ਹੈ ਕਿ ਇਸ ਦੀ ਪੂਰਤੀ ਲਈ ਕਤਰ ਏਅਰਵੇਜ਼ ਨੂੰ ਅਸਥਾਈ ਰੂਪ ਨਾਲ ਦਿੱਲੀ, ਮੁਬਈ ਅਤੇ ਬੇਂਗਲੁਰੂ ਤੋਂ ਕਤਰ ਦੇ ਵਿਚਾਲੇ ਵਾਧੂ ਉਡਾਣਾਂ ਦੇ ਸੰਚਾਲਨ ਦੀ ਇਜਾਜ਼ਤ ਦਿੱਤੀ ਜਾਵੇ ਤਾਂਕਿ ਗਰਮੀ ਦੇ ਰੁਝੇਵਿਆਂ ਭਰੇ ਮੌਸਮ ਦੀ ਮੰਗ ਪੂਰੀ ਕੀਤੀ ਜਾ ਸਕੇ ਅਤੇ ਯਾਤਰੀਆਂ ਨੂੰ ਪ੍ਰੇਸ਼ਾਨੀ ਨਾ ਹੋਵੇ।
ਕਤਰ ਏਅਰਵੇਜ਼ ਸਮੂਹ ਦੇ ਮੁੱਖ ਕਾਰਜਕਾਰੀ ਅਕਬਰ ਅਲ ਬਕਰ ਨੇ ਕਿਹਾ, ''ਕਤਰ ਏਅਰਵੇਜ਼ ਦਾ ਮੰਨਣਾ ਹੈ ਕਿ ਪ੍ਰਸਤਾਵਿਤ ਯੋਜਨਾ ਭਾਰਤੀ ਯਾਤਰੀਆਂ 'ਤੇ ਵਿੱਤੀ ਅਤੇ ਭਾਵਨਾਤਮਕ ਦਬਾਅ ਘੱਟ ਕਰਨ 'ਚ ਮਦਦਗਾਰ ਹੋਵੇਗੀ।'' ਕਤਰ 'ਚ 7 ਲੱਖ ਭਾਰਤੀ ਰਹਿੰਦੇ ਹਨ ਜੋ ਉੱਥੋਂ ਦੀ ਆਬਾਦੀ ਦਾ 25 ਫ਼ੀਸਦੀ ਹੈ। ਅਰਬ ਦੇ ਗੁਆਂਢੀ ਦੇਸ਼ਾਂ ਨਾਲੋਂ ਜੂਨ 2017 'ਚ ਕਤਰ ਨਾਲ ਹਵਾਈ ਸੰਪਰਕ ਕੱਟੇ ਜਾਣ ਕਾਰਨ ਗੁਆਂਢੀ ਦੇਸ਼ਾਂ ਤੋਂ ਹੋ ਕੇ ਭਾਰਤ ਆਉਣ ਦਾ ਵੀ ਬਦਲ ਨਹੀਂ ਹੈ।


author

Karan Kumar

Content Editor

Related News