ਬਜਟ 'ਚ ਸੈੱਸ ਪਿੱਛੋਂ ਪੈਟਰੋਲ, ਡੀਜ਼ਲ ਕੀਮਤਾਂ 'ਚ ਕੋਈ ਤਬਦੀਲੀ ਨਹੀਂ ਹੋਈ

Tuesday, Feb 02, 2021 - 11:47 AM (IST)

ਨਵੀਂ ਦਿੱਲੀ- ਤੇਲ ਮਾਰਕੀਟਿੰਗ ਕੰਪਨੀਆਂ ਨੇ ਪੈਟਰੋਲ ਅਤੇ ਡੀਜ਼ਲ 'ਤੇ ਬਜਟ 2021 ਵਿਚ ਨਵਾਂ ਖੇਤੀਬਾੜੀ ਇੰਫਰਾ ਤੇ ਵਿਕਾਸ ਸੈੱਸ ਲੱਗਣ ਪਿੱਛੋਂ ਤੇਲ ਕੀਮਤਾਂ ਵਿਚ ਕੋਈ ਤਬਦੀਲੀ ਨਹੀਂ ਕੀਤੀ ਹੈ। ਸਰਕਾਰ ਇਸ ਸੈੱਸ ਜ਼ਰੀਏ ਕਿਸਾਨਾਂ ਲਈ ਸਹੂਲਤਾਂ ਵਧਾਉਣ ਵਾਲੀ ਹੈ। 

ਸਰਕਾਰ ਨੇ ਪਹਿਲਾਂ ਹੀ ਇਹ ਸਪੱਸ਼ਟ ਕੀਤਾ ਸੀ ਕਿ ਇਸ ਨਾਲ ਗਾਹਕਾਂ 'ਤੇ ਕੋਈ ਵਾਧੂ ਬੋਝ ਨਹੀਂ ਪਵੇਗਾ ਕਿਉਂਕਿ ਐਕਸਾਈਜ਼ ਡਿਊਟੀ ਵਿਚ ਬਰਾਬਰ ਕਟੌਤੀ ਗਈ ਹੈ।

ਮੰਗਲਵਾਰ ਨੂੰ ਕੀਮਤਾਂ ਵਿਚ ਕੋਈ ਤਬਦੀਲੀ ਨਾ ਹੋਣ ਨਾਲ ਦਿੱਲੀ ਵਿਚ ਪੈਟਰੋਲ 86.30 ਰੁਪਏ ਪ੍ਰਤੀ ਲਿਟਰ 'ਤੇ ਰਿਹਾ, ਜਦੋਂ ਕਿ ਡੀਜ਼ਲ 76.48 ਰੁਪਏ ਪ੍ਰਤੀ ਲਿਟਰ 'ਤੇ ਉਪਲਬਧ ਹੈ। ਇਹ ਲਗਾਤਾਰ 6ਵਾਂ ਦਿਨ ਹੈ ਜਦੋਂ ਤੇਲ ਦੀਆਂ ਕੀਮਤਾਂ ਸਥਿਰ ਹਨ।

ਗੌਰਤਲਬ ਹੈ ਕਿ ਕਿਸਾਨਾਂ ਨੂੰ ਸਹਾਇਤਾ ਦੇਣ ਲਈ ਸਰਕਾਰ ਨੇ ਬਜਟ 2021 ਵਿਚ ਵੱਖ-ਵੱਖ ਚੀਜ਼ਾਂ 'ਤੇ ਖੇਤੀ ਸੈੱਸ ਲਾਇਆ ਹੈ। ਪੈਟਰੋਲ 'ਤੇ ਇਹ 2.5 ਰੁਪਏ ਪ੍ਰਤੀ ਲਿਟਰ, ਡੀਜ਼ਲ 'ਤੇ 4 ਰੁਪਏ ਪ੍ਰਤੀ ਲਿਟਰ ਹੈ। ਉੱਥੇ ਹੀ, ਸੋਨੇ-ਚਾਂਦੀ ਦੀ ਦਰਾਮਦ 'ਤੇ ਇਹ 2.5 ਫ਼ੀਸਦੀ ਹੈ। ਵਿਦੇਸ਼ੀ ਸ਼ਰਾਬ 'ਤੇ 100 ਫ਼ੀਸਦੀ, ਕੱਚੇ ਪਾਮ ਤੇਲ 'ਤੇ 17.5 ਫ਼ੀਸਦੀ, ਸੇਬਾਂ ਦੀ ਦਰਾਮਦ 'ਤੇ 35 ਫ਼ੀਸਦੀ ਅਤੇ ਕਪਾਹ ਦੀ ਦਰਾਮਦ 'ਤੇ 5 ਫ਼ੀਸਦੀ ਹੈ।


Sanjeev

Content Editor

Related News