PMVV ਯੋਜਨਾ ''ਚ ਮਿਲਦੀ ਹੈ 10,000 ਰੁਪਏ ਤੱਕ ਦੀ ਪੈਨਸ਼ਨ, 31 ਮਾਰਚ ਤੱਕ ਕਰ ਸਕਦੇ ਹੋ ਨਿਵੇਸ਼

02/24/2020 1:38:07 PM

ਨਵੀਂ ਦਿੱਲੀ — ਸੀਨੀਅਰ ਨਾਗਰਿਕਾਂ ਨੂੰ ਹਰ ਮਹੀਨੇ 10 ਹਜ਼ਾਰ ਰੁਪਏ ਤੱਕ ਦੀ ਪੈਨਸ਼ਨ ਦੇਣ ਵਾਲੀ ਪ੍ਰਧਾਨ ਮੰਤਰੀ ਵਯ ਵੰਦਨ ਯੋਜਨਾ 31 ਮਾਰਚ 2020 ਨੂੰ ਬੰਦ ਹੋਣ ਜਾ ਰਹੀ ਹੈ। ਜੇਕਰ ਤੁਸੀਂ ਸੀਨੀਅਰ ਨਾਗਰਿਕ ਹੋ ਅਤੇ ਇਸ ਸਕੀਮ ਦੇ ਤਹਿਤ ਨਿਵੇਸ਼ ਕਰਕੇ ਹਰ ਮਹੀਨੇ ਪੈਨਸ਼ਨ ਲੈਣਾ ਚਾਹੁੰਦੇ ਹੋ ਤਾਂ 31 ਮਾਰਚ ਤੋਂ ਪਹਿਲਾਂ ਤੱਕ ਹੀ ਇਸ ਯੋਜਨਾ ਵਿਚ ਨਿਵੇਸ਼ ਕਰ ਸਕਦੇ ਹੋ।

LIC ਕਰਦੀ ਹੈ ਇਸ ਸਕੀਮ ਦਾ ਸੰਚਾਲਨ

ਪ੍ਰਧਾਨ ਮੰਤਰੀ ਵਯ ਵੰਦਨ ਯੋਜਨਾ ਪੈਨਸ਼ਨ ਸਕੀਮ ਦੀ ਲਾਂਚਿੰਗ 2017 ਨੂੰ ਕੀਤੀ ਗਈ ਸੀ। ਉਸ ਸਮੇਂ ਇਸ ਯੋਜਨਾ 'ਚ ਵਧ ਤੋਂ ਵਧ 7.5 ਲੱਖ ਰੁਪਏ ਤੱਕ ਦਾ ਨਿਵੇਸ਼ ਕੀਤਾ ਜਾ ਸਕਦਾ ਸੀ। ਪਰ ਹੁਣ 2018-19 ਦੇ ਆਮ ਬਜਟ 'ਚ ਇਸ ਰਾਸ਼ੀ ਦੀ ਹੱਦ ਨੂੰ ਪ੍ਰਤੀ ਲਾਭਪਾਤਰੀ ਦੁੱਗਣਾ ਕਰਕੇ 15 ਲੱਖ ਰੁਪਏ ਕਰ ਦਿੱਤਾ ਗਿਆ ਸੀ। ਯਾਨੀ ਕਿ ਜੇਕਰ ਕਿਸੇ ਪਰਿਵਾਰ ਵਿਚ ਪਤੀ-ਪਤਨੀ ਦੋਵੇਂ ਸੀਨੀਅਰ ਨਾਗਰਿਕ ਹਨ ਤਾਂ ਇਹ ਦੋਵੇਂ 15-15 ਲੱਖ ਦਾ ਨਿਵੇਸ਼ ਕਰਕੇ ਕੁੱਲ 30 ਲੱਖ ਦਾ ਨਿਵੇਸ਼ ਕਰਕੇ ਬੋਨਸ ਦਾ ਲਾਭ ਲੈ ਸਕਦੇ ਹਨ। ਇਸ ਪੈਨਸ਼ਨ ਸਕੀਮ ਦਾ ਸੰਚਾਲਨ LIC ਵਲੋਂ ਕੀਤਾ ਜਾ ਰਿਹਾ ਹੈ। ਖਾਸ ਗੱਲ ਇਹ ਹੈ ਕਿ ਇਸ ਸਕੀਮ ਵਿਚ ਨਿਵੇਸ਼ ਕਰਕੇ ਤੁਰੰਤ ਪੈਨਸ਼ਨ ਲਾਭ ਲਿਆ ਜਾ ਸਕਦਾ ਹੈ।

ਪ੍ਰਧਾਨ ਮੰਤਰੀ ਵਯ ਵੰਦਨ ਯੋਜਨਾ ਦਾ ਲਾਭ ਲੈਣ ਲਈ ਯੋਗਤਾ

ਸਕੀਮ ਲੈਣ ਦੀ ਉਮਰ ਹੱਦ - 60 ਸਾਲ ਤੋਂ ਲੈ ਕੇ ਪੂਰਾ ਜੀਵਨ
ਪਾਲਿਸੀ ਦੀ ਮਿਆਦ - 10 ਸਾਲ
ਘੱਟੋ ਘੱਟ ਪੈਨਸ਼ਨ - 1000 ਰੁਪਏ
ਵੱਧ ਤੋਂ ਵੱਧ ਪੈਨਸ਼ਨ - 10 ਹਜ਼ਾਰ ਰੁਪਏ
ਪੈਨਸ਼ਨ ਭੁਗਤਾਨ ਦੀ ਮਿਆਦ - ਮਹੀਨਾਵਾਰ, ਤਿਮਾਹੀ, ਛਿਮਾਹੀ ਅਤੇ ਸਾਲਾਨਾ
ਪੈਨਸ਼ਨ ਭੁਗਤਾਨ ਦਾ ਜ਼ਰੀਆ - ਐਨ.ਈ.ਐਫ.ਟੀ. ਜਾਂ ਆਧਾਰ ਇਨੇਬਲਡ ਪੇਮੈਂਟ ਸਿਸਟਮ

ਕਿਵੇਂ ਖਰੀਦੀ ਜਾ ਸਕਦੀ ਹੈ ਇਹ ਪਾਲਸੀ

ਪ੍ਰਧਾਨ ਮੰਤਰੀ ਵਯ ਵੰਦਨ ਪੈਨਸ਼ਨ ਯੋਜਨਾ LIC ਦੁਆਰਾ ਚਲਾਈ ਜਾ ਰਹੀ ਹੈ। ਇਸ ਯੋਜਨਾ ਦਾ ਲਾਭ ਲੈਣ ਲਈ ਤੁਹਾਨੂੰ ਇਸ ਸਕੀਮ 'ਚ ਨਿਵੇਸ਼ ਕਰਨਾ ਹੋਏਗਾ ਤੁਸੀਂ ਇਹ ਨਿਵੇਸ਼ ਆਨਲਾਈਨ ਅਤੇ ਆਫਲਾਈਨ ਦੋਵੇਂ ਤਰੀਕਿਆਂ ਨਾਲ ਕਰ ਸਕਦੇ ਹੋ। ਆਫਲਾਈਨ ਨਿਵੇਸ਼ ਲਈ ਤੁਹਾਨੂੰ ਨੇੜੇ ਦੇ ਐਲ.ਆਈ.ਸੀ. ਦਫਤਰ ਜਾਣਾ ਪਏਗਾ। ਆਨਲਾਈਨ ਲਈ ਤੁਸੀਂ www.licindia.in 'ਤੇ ਜਾ ਕੇ ਨਿਵੇਸ਼ ਕਰ ਸਕਦੇ ਹੋ। ਹਾਲਾਂਕਿ ਇਸ ਪੈਨਸ਼ਨ ਸਕੀਮ 'ਚ ਇਨਕਮ ਟੈਕਸ ਦੀ ਧਾਰਾ 80-ਸੀ ਦੇ ਅਧੀਨ ਟੈਕਸ ਛੋਟ ਦਾ ਲਾਭ ਪ੍ਰਦਾਨ ਨਹੀਂ ਕਰਦੀ।

ਪੈਨਸ਼ਨ ਦੇ ਵਾਧੂ ਲਾਭ

ਮਚਿਊਰਿਟੀ ਲਾਭ - ਜੇਕਰ ਨਿਵੇਸ਼ਕ ਪਾਲਿਸੀ ਦੀ ਮਿਆਦ 10 ਸਾਲ ਬਾਅਦ ਵੀ ਜਿੰਦਾ ਰਹਿੰਦੇ ਹਨ , ਤਾਂ ਉਨ੍ਹਾਂ ਨੂੰ ਨਿਵੇਸ਼ ਕੀਤੀ ਗਈ ਰਾਸ਼ੀ ਪੈਨਸ਼ਨ ਦੀ ਆਖਰੀ ਕਿਸ਼ਤ ਦੇ ਨਾਲ ਮਿਲ ਜਾਵੇਗੀ।

ਮੌਤ ਦਾ ਲਾਭ - ਜੇਕਰ ਕਿਸੇ ਨਿਵੇਸ਼ਕ ਦੀ 10 ਸਾਲ ਦੀ ਪਾਲਿਸੀ ਮਿਆਦ ਦੌਰਾਨ ਮੌਤ ਹੋ ਜਾਂਦੀ ਹੈ, ਤਾਂ ਉਸਦੇ ਨਾਮਿਨੀ ਨੂੰ ਪੂਰੀ ਨਿਵੇਸ਼ ਦੀ ਰਕਮ ਮਿਲ ਜਾਵੇਗੀ।

ਲੋਨ ਦੀ ਸਹੂਲਤ - ਇਸ ਯੋਜਨਾ ਦੇ ਤਹਿਤ ਨਿਵੇਸ਼ਕ ਨੂੰ ਲੋਨ ਦੀ ਸਹੂਲਤ ਵੀ ਮਿਲਦੀ ਹੈ। ਇਕ ਨਿਵੇਸ਼ਕ ਨੂੰ ਕੁੱਲ ਨਿਵੇਸ਼ ਕੀਤੀ ਰਕਮ ਦਾ 75% ਤੱਕ ਦਾ ਲੋਨ ਪ੍ਰਾਪਤ ਕਰ ਸਕਦਾ ਹੈ।


Related News