ਨਵੰਬਰ ਮਹੀਨੇ 'ਚ ਪੈਟਰੋਲ ਅਤੇ ਡੀਜ਼ਲ ਦੀ ਵਿਕਰੀ 'ਚ ਹੋਇਆ ਵਾਧਾ

Monday, Dec 02, 2024 - 04:01 PM (IST)

ਨਵੰਬਰ ਮਹੀਨੇ 'ਚ ਪੈਟਰੋਲ ਅਤੇ ਡੀਜ਼ਲ ਦੀ ਵਿਕਰੀ 'ਚ ਹੋਇਆ ਵਾਧਾ

ਨਵੀਂ ਦਿੱਲੀ (ਏਜੰਸੀ)- ਤਿਉਹਾਰੀ ਸੀਜ਼ਨ ਕਾਰਨ ਨਵੰਬਰ ਵਿਚ ਭਾਰਤ ਵਿਚ ਪੈਟਰੋਲ ਅਤੇ ਡੀਜ਼ਲ ਦੀ ਖਪਤ ਵਿਚ ਉਛਾਲ ਆਇਆ। ਜਨਤਕ ਖੇਤਰ ਦੀਆਂ ਕੰਪਨੀਆਂ ਦੇ ਸ਼ੁਰੂਆਤੀ ਅੰਕੜੇ ਸ਼ੁੱਕਰਵਾਰ ਨੂੰ ਸਾਹਮਣੇ ਆਏ। ਪਿਛਲੇ ਮਹੀਨਿਆਂ 'ਚ ਮੰਗ 'ਚ ਗਿਰਾਵਟ ਦੇਖਣ ਨੂੰ ਮਿਲੀ ਸੀ। ਪੈਟਰੋਲ ਦੀ ਵਿਕਰੀ ਵਿੱਚ ਸਾਲਾਨਾ ਵਾਧਾ ਦੇਖਿਆ ਗਿਆ, ਜਦੋਂ ਕਿ ਡੀਜ਼ਲ ਦੀ ਵਿਕਰੀ ਵਿੱਚ ਮਾਨਸੂਨ ਤੋਂ ਬਾਅਦ ਕਮੀ ਆਈ ਹੈ ਅਤੇ ਨਵੰਬਰ ਪਹਿਲਾ ਮਹੀਨਾ ਹੈ ਜਿਸ ਵਿੱਚ ਖਪਤ ਵਧੀ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਫੁੱਟਬਾਲ ਮੈਚ ਦੌਰਾਨ ਮਚੀ ਭਾਜੜ, ਕਈ ਲੋਕਾਂ ਦੀ ਮੌਤ

90 ਫੀਸਦੀ ਈਂਧਨ ਬਾਜ਼ਾਰ 'ਤੇ ਕੰਟਰੋਲ ਕਰਨ ਵਾਲੀਆਂ 3 ਸਰਕਾਰੀ ਕੰਪਨੀਆਂ ਦੀ ਪੈਟਰੋਲ ਦੀ ਵਿਕਰੀ ਨਵੰਬਰ 'ਚ 8.3 ਫੀਸਦੀ ਵਧ ਕੇ 31 ਲੱਖ ਟਨ ਹੋ ਗਈ, ਜਦੋਂ ਕਿ ਪਿਛਲੇ ਸਾਲ ਇਸੇ ਮਹੀਨੇ ਵਿਚ ਖਪਤ 28.6 ਲੱਖ ਟਨ ਸੀ। ਡੀਜ਼ਲ ਦੀ ਮੰਗ 5.9 ਫੀਸਦੀ ਵਧ ਕੇ 72 ਲੱਖ ਟਨ ਹੋ ਗਈ। ਮਾਨਸੂਨ ਦੇ ਮਹੀਨਿਆਂ ਦੌਰਾਨ ਪੈਟਰੋਲ ਅਤੇ ਡੀਜ਼ਲ ਦੀ ਵਿਕਰੀ ਹੌਲੀ ਰਹੀ, ਕਿਉਂਕਿ ਮੀਂਹ ਕਾਰਨ ਵਾਹਨਾਂ ਦੀ ਆਵਾਜਾਈ ਅਤੇ ਖੇਤੀਬਾੜੀ ਸੈਕਟਰ ਤੋਂ ਮੰਗ ਘੱਟ ਹੋ ਗਈ ਸੀ।

ਇਹ ਵੀ ਪੜ੍ਹੋ: ਅਮਰੀਕਾ ਦੀਆਂ ਇਹ ਤਸਵੀਰਾਂ ਵੇਖ ਖੜ੍ਹੇ ਹੋਣਗੇ ਰੌਂਗਟੇ, ਭਾਰਤੀ ਯੂਟਿਊਬਰ ਨੇ ਸਾਂਝੀ ਕੀਤੀ ਵੀਡੀਓ

ਹਾਲਾਂਕਿ ਮੀਂਹ ਘੱਟ ਹੋਣ ਤੋਂ ਬਾਅਦ ਪੈਟਰੋਲ ਦੀ ਮੰਗ ਵਧ ਗਈ ਪਰ ਡੀਜ਼ਲ ਦੀ ਖਪਤ ਸਾਲ ਦਰ ਸਾਲ ਘੱਟ ਰਹੀ। ਪੈਟਰੋਲ ਦੀ ਵਿਕਰੀ ਅਕਤੂਬਰ 'ਚ 29.6 ਲੱਖ ਟਨ ਦੀ ਖਪਤ ਦੇ ਮੁਕਾਬਲੇ ਮਹੀਨਾਵਾਰ ਆਧਾਰ 'ਤੇ 4.7 ਫੀਸਦੀ ਵਧੀ ਹੈ। ਡੀਜ਼ਲ ਦੀ ਮੰਗ ਅਕਤੂਬਰ 'ਚ 65 ਲੱਖ ਟਨ ਦੀ ਖਪਤ ਦੀ ਤੁਲਨਾ ਵਿਚ ਲਗਭਗ 11 ਫੀਸਦੀ ਜ਼ਿਆਦਾ ਸੀ। ਡੀਜ਼ਲ ਭਾਰਤ ਵਿੱਚ ਸਭ ਤੋਂ ਵੱਧ ਖਪਤ ਵਾਲਾ ਈਂਧਨ ਹੈ, ਜੋ ਕਿ ਸਾਰੇ ਪੈਟਰੋਲੀਅਮ ਉਤਪਾਦਾਂ ਦੀ ਖਪਤ ਦਾ ਲਗਭਗ 40 ਫ਼ੀਸਦੀ ਹੈ।

ਇਹ ਵੀ ਪੜ੍ਹੋ: ਕੈਨੇਡਾ 'ਚ 7 ਲੱਖ ਵਿਦੇਸ਼ੀ ਵਿਦਿਆਰਥੀਆਂ ਲਈ ਨਵਾਂ ਸਾਲ ਲਿਆਏਗਾ ਆਫ਼ਤ, ਛੱਡਣਾ ਪੈ ਸਕਦੈ ਦੇਸ਼

ਦੇਸ਼ ਵਿੱਚ ਡੀਜ਼ਲ ਦੀ ਕੁੱਲ ਵਿਕਰੀ ਵਿੱਚ ਆਵਾਜਾਈ ਖੇਤਰ ਦਾ ਯੋਗਦਾਨ 70 ਫੀਸਦੀ ਹੈ। ਇਹ ਵਾਢੀ ਅਤੇ ਟਰੈਕਟਰਾਂ ਸਮੇਤ ਖੇਤੀਬਾੜੀ ਖੇਤਰਾਂ ਵਿੱਚ ਵਰਤਿਆ ਜਾਣ ਵਾਲਾ ਪ੍ਰਮੁੱਖ ਈਂਧਣ ਵੀ ਹੈ। ਨਵੰਬਰ ਦੌਰਾਨ ਪੈਟਰੋਲ ਦੀ ਖਪਤ ਨਵੰਬਰ, 2022 ਦੇ ਮੁਕਾਬਲੇ 16.5 ਫ਼ੀਸਦੀ ਅਤੇ ਕੋਵਿਡ-ਪ੍ਰਭਾਵਿਤ ਨਵੰਬਰ, 2020 ਦੀ ਤੁਲਨਾ ਵਿਚ 33.5 ਫ਼ੀਸਦੀ ਵੱਧ ਸੀ। ਡੀਜ਼ਲ ਦੀ ਮੰਗ ਨਵੰਬਰ, 2022 ਦੇ ਮੁਕਾਬਲੇ 1.8 ਪ੍ਰਤੀਸ਼ਤ ਘੱਟ ਸੀ, ਪਰ ਨਵੰਬਰ, 2020 ਦੇ ਮੁਕਾਬਲੇ 8.5 ਪ੍ਰਤੀਸ਼ਤ ਘੱਟ ਸੀ। ਜੈੱਟ ਈਂਧਨ (ਏ.ਟੀ.ਐੱਫ.) ਦੀ ਵਿਕਰੀ ਨਵੰਬਰ 2024 ਦੌਰਾਨ ਸਾਲਾਨਾ ਆਧਾਰ 'ਤੇ 3.6 ਫੀਸਦੀ ਵਧ ਕੇ 650,900 ਟਨ ਹੋ ਗਈ। ਇਹ ਅਕਤੂਬਰ ਵਿੱਚ ਵੇਚੇ ਗਏ 636,100 ਟਨ ਈਂਧਨ ਦੀ ਤੁਲਨਾ ਵਿਚ ਮਹੀਨਾ-ਦਰ-ਮਹੀਨਾ 2.3 ਪ੍ਰਤੀਸ਼ਤ ਵੱਧ ਸੀ।

ਇਹ ਵੀ ਪੜ੍ਹੋ: ਜੋਅ ਬਾਈਡੇਨ ਨੇ ਜਾਂਦੇ-ਜਾਂਦੇ ਆਪਣੇ ਪੁੱਤਰ ਹੰਟਰ ਨੂੰ ਲੈ ਕੇ ਕਰ'ਤਾ ਵੱਡਾ ਐਲਾਨ, ਕਿਹਾ- ਅਮਰੀਕੀ ਸਮਝਣਗੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News