ਪੈਟਰੋਲ-ਡੀਜ਼ਲ ਲਗਾਤਾਰ 7 ਵੇਂ ਦਿਨ ਹੋਏ ਮਹਿੰਗੇ, ਜਾਣੋ ਹੁਣ ਕਿੰਨੇ ਪੈਸਿਆਂ 'ਚ ਮਿਲੇਗਾ ਤੇਲ

Monday, Feb 15, 2021 - 12:14 PM (IST)

ਪੈਟਰੋਲ-ਡੀਜ਼ਲ ਲਗਾਤਾਰ 7 ਵੇਂ ਦਿਨ ਹੋਏ ਮਹਿੰਗੇ, ਜਾਣੋ ਹੁਣ ਕਿੰਨੇ ਪੈਸਿਆਂ 'ਚ ਮਿਲੇਗਾ ਤੇਲ

ਨਵੀਂ ਦਿੱਲੀ - ਸਰਕਾਰੀ ਤੇਲ ਕੰਪਨੀਆਂ ਨੇ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿਚ ਸੋਮਵਾਰ ਨੂੰ ਲਗਾਤਾਰ ਸੱਤਵੇਂ ਦਿਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਹੈ। ਨਵੀਂ ਕੀਮਤਾਂ ਅੱਜ ਸਵੇਰੇ 6 ਵਜੇ ਤੋਂ ਲਾਗੂ ਹਨ। ਤੇਲ ਦੀਆਂ ਕੀਮਤਾਂ ਵਿਚ ਰੋਜ਼ਾਨਾ ਬਦਲਾਅ ਹੋਣ ਕਾਰਨ 

ਰਾਜਧਾਨੀ ਦਿੱਲੀ ਵਿਚ ਸੋਮਵਾਰ ਨੂੰ ਵਾਧੇ ਤੋਂ ਬਾਅਦ ਇੱਕ ਲੀਟਰ ਪੈਟਰੋਲ ਦੀ ਕੀਮਤ 88.99 ਰੁਪਏ ਹੋ ਗਈ ਹੈ, ਜਦੋਂ ਕਿ ਐਤਵਾਰ ਨੂੰ ਇਹ 88.73 ਰੁਪਏ ਸੀ। ਇਸੇ ਤਰ੍ਹਾਂ ਡੀਜ਼ਲ ਵੀ 29 ਪੈਸੇ ਮਹਿੰਗਾ ਹੋ ਕੇ 79.35 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਪਿਛਲੇ 7 ਦਿਨਾਂ ਵਿਚ ਪੈਟਰੋਲ ਦੀ ਕੀਮਤ 2.06 ਰੁਪਏ ਪ੍ਰਤੀ ਲੀਟਰ ਮਹਿੰਗੀ ਹੋ ਗਈ ਹੈ। ਹਾਲਾਂਕਿ ਡੀਜ਼ਲ ਦੀ ਕੀਮਤ ਵਿਚ 2.56 ਰੁਪਏ ਦਾ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ: FD 'ਚ ਨਿਵੇਸ਼ ਕਰਨ ਵਾਲਿਆਂ ਲਈ ਖ਼ੁਸ਼ਖ਼ਬਰੀ, ਹੁਣ ਇਨ੍ਹਾਂ ਬੈਂਕਾਂ ਨੇ ਕੀਤੀ ਵਿਆਜ ਦਰਾਂ ਵਿਚ ਤਬਦੀਲੀ

ਮੁੰਬਈ 'ਚ ਪੈਟਰੋਲ 25 ਪੈਸੇ ਮਹਿੰਗਾ ਹੋ ਕੇ 95.46 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਪਿਛਲੇ ਦਿਨ ਦੇ ਮੁਕਾਬਲੇ ਡੀਜ਼ਲ ਦੀ ਕੀਮਤ 30 ਪੈਸੇ ਵੱਧ ਕੇ 86.34 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਕੋਲਕਾਤਾ ਦੇ ਪੈਟਰੋਲ ਪੰਪ 'ਤੇ ਅੱਜ ਪੈਟਰੋਲ 24 ਪੈਸੇ ਮਹਿੰਗਾ ਹੋ ਕੇ 90.25 ਰੁਪਏ ਪ੍ਰਤੀ ਲੀਟਰ ਦੇ ਭਾਅ 'ਤੇ ਵਿਕ ਰਿਹਾ ਹੈ। ਅੱਜ ਇੱਥੇ ਡੀਜ਼ਲ ਦੀ ਕੀਮਤ 82.94 ਰੁਪਏ ਪ੍ਰਤੀ ਲੀਟਰ ਹੈ। ਇਸ ਵਿਚ 29 ਪੈਸੇ ਦਾ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ: 100 ਰੁਪਏ ਤੋਂ ਪਾਰ ਪਹੁੰਚਿਆ ਪੈਟਰੋਲ, ਮਸ਼ੀਨ 'ਚ ਡਿਸਪਲੇ ਨਾਲ ਹੋਣ ਕਾਰਨ ਰੋਕਣੀ ਪਈ ਵਿਕਰੀ

ਚੇਨਈ ਦੀ ਗੱਲ ਕਰੀਏ ਤਾਂ ਇੱਥੇ ਦੇ ਲੋਕਾਂ ਨੂੰ ਪਿਛਲੇ ਦਿਨ ਨਾਲੋਂ ਪੈਟਰੋਲ 23 ਪੈਸੇ ਮਹਿੰਗਾ ਮਿਲੇਗਾ। ਇਸ ਦੀ ਕੀਮਤ 91.19 ਰੁਪਏ ਪ੍ਰਤੀ ਲੀਟਰ ਹੈ। ਹਾਲਾਂਕਿ ਡੀਜ਼ਲ ਦੀ ਕੀਮਤ 28 ਪੈਸੇ ਪ੍ਰਤੀ ਲੀਟਰ ਵਧ ਕੇ 84.44 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਐਤਵਾਰ ਨੂੰ ਇਹ 84.16 ਰੁਪਏ ਪ੍ਰਤੀ ਲੀਟਰ ਸੀ।

ਪੈਟਰੋਲ ਡੀਜ਼ਲ ਦੀਆਂ ਕੀਮਤਾਂ ਇਸ ਤਰ੍ਹਾਂ ਚੈੱਕ ਕਰੋ

ਤੁਸੀਂ ਐਸ.ਐਮ.ਐਸ. ਦੇ ਜ਼ਰੀਏ ਪੈਟਰੋਲ ਡੀਜ਼ਲ ਦੀ ਕੀਮਤ ਦਾ ਪਤਾ ਲਗਾ ਸਕਦੇ ਹੋ। ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਰੋਜ਼ਾਨਾ ਸਵੇਰੇ 6 ਵਜੇ ਅਪਡੇਟ ਕੀਤੀਆਂ ਜਾਂਦੀਆਂ ਹਨ। ਇੰਡੀਅਨ ਆਇਲ ਦੀ ਵੈੱਬਸਾਈਟ ਦੇ ਅਨੁਸਾਰ ਤੁਹਾਨੂੰ ਆਪਣਾ ਸਿਟੀ ਕੋਡ ਆਰ.ਐਸ.ਪੀ. ਨਾਲ ਟਾਈਪ ਕਰਨਾ ਪਵੇਗਾ ਅਤੇ 9224992249 ਨੰਬਰ 'ਤੇ ਐਸ ਐਮ ਐਸ ਭੇਜਣਾ ਪਏਗਾ। ਹਰ ਸ਼ਹਿਰ ਦਾ ਕੋਡ ਵੱਖਰਾ ਹੁੰਦਾ ਹੈ। ਤੁਸੀਂ ਇਸਨੂੰ ਆਈ.ਓ.ਸੀ.ਐਲ. ਦੀ ਵੈਬਸਾਈਟ ਤੋਂ ਦੇਖ ਸਕਦੇ ਹੋ। ਇਸੇ ਤਰ੍ਹਾਂ ਤੁਸੀਂ ਆਪਣੇ ਸ਼ਹਿਰ ਵਿਚ ਪੈਟਰੋਲ ਡੀਜ਼ਲ ਦੀ ਕੀਮਤ ਨੂੰ ਬੀ.ਪੀ.ਸੀ.ਐਲ. ਗਾਹਕ ਆਰ.ਐਸ.ਪੀ. 9223112222 ਅਤੇ ਐਚ.ਪੀ.ਸੀ.ਐਲ. ਗਾਹਕ ਐਚ.ਪੀ.ਪ੍ਰਾਇਸ. ਨੂੰ 9222201122 ਸੰਦੇਸ਼ ਭੇਜ ਕੇ ਜਾਣ ਸਕਦੇ ਹੋ।

ਇਹ ਵੀ ਪੜ੍ਹੋ: ਮਹਿੰਦਰਾ ਨੇ ਲਾਂਚ ਕੀਤਾ ਸਕਾਰਪੀਓ ਦਾ ਹੁਣ ਤੱਕ ਦਾ ਸਭ ਤੋਂ ਸਸਤਾ ਮਾਡਲ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News