ਪੈਟਰੋਲ-ਡੀਜ਼ਲ ਕੀਮਤਾਂ ''ਚ ਹੁਣ ਤੱਕ 5 ਰੁ: ਦਾ ਉਛਾਲ, ਵੇਖੋ ਪੰਜਾਬ ''ਚ ਮੁੱਲ

Sunday, Feb 14, 2021 - 03:50 PM (IST)

ਪੈਟਰੋਲ-ਡੀਜ਼ਲ ਕੀਮਤਾਂ ''ਚ ਹੁਣ ਤੱਕ 5 ਰੁ: ਦਾ ਉਛਾਲ, ਵੇਖੋ ਪੰਜਾਬ ''ਚ ਮੁੱਲ

ਨਵੀਂ ਦਿੱਲੀ- ਪੈਟਰੋਲ-ਡੀਜ਼ਲ ਕੀਮਤਾਂ ਅੱਜ ਲਗਾਤਾਰ 6ਵੇਂ ਦਿਨ ਵੱਧ ਗਈਆਂ ਹਨ। ਪੈਟਰੋਲ ਦੀ ਕੀਮਤ 29 ਪੈਸੇ ਅਤੇ ਡੀਜ਼ਲ ਦੀ 32 ਪੈਸੇ ਵਧਾਈ ਗਈ ਹੈ। ਇਸ ਦੇ ਨਾਲ ਹੀ ਇਸ ਸਾਲ ਹੁਣ ਤੱਕ 18 ਵਾਰ ਤੇਲ ਦੀਆਂ ਕੀਮਤਾਂ ਵਧਾਈਆਂ ਜਾ ਚੁੱਕੀਆਂ ਹਨ। ਪਿਛਲੇ ਛੇ ਦਿਨਾਂ ਵਿਚ ਪੈਟਰੋਲ-ਡੀਜ਼ਲ ਦੀ ਕੀਮਤ ਲਗਭਗ 1.80 ਰੁਪਏ ਪ੍ਰਤੀ ਲਿਟਰ ਵਧੀ ਹੈ, ਜਦੋਂ ਕਿ ਇਸ ਸਾਲ ਹੁਣ ਤੱਕ ਇਨ੍ਹਾਂ ਦੋਹਾਂ ਦੀ ਕੀਮਤ ਵਿਚ ਤਕਰੀਬਨ 5 ਰੁਪਏ ਦਾ ਵਾਧਾ ਹੋ ਚੁੱਕਾ ਹੈ। ਲੋਕਾਂ ਨੂੰ ਮਹਿੰਗਾਈ ਦੀ ਤਕੜੀ ਮਾਰ ਝੱਲਣੀ ਪੈ ਰਹੀ ਹੈ।

ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਐਤਵਾਰ ਨੂੰ ਪੈਟਰੋਲ ਦੀ ਕੀਮਤ 88.73 ਰੁਪਏ ਅਤੇ ਡੀਜ਼ਲ ਦੀ 79.06 ਰੁਪਏ ਪ੍ਰਤੀ ਲਿਟਰ ਹੋ ਗਈ ਹੈ। ਉੱਥੇ ਹੀ, ਵਪਾਰਕ ਨਗਰੀ ਮੁੰਬਈ ਵਿਚ ਪੈਟਰੋਲ 95.21 ਰੁਪਏ ਅਤੇ ਡੀਜ਼ਲ 86.04 ਰੁਪਏ ਪ੍ਰਤੀ ਲਿਟਰ 'ਤੇ ਪਹੁੰਚ ਗਿਆ ਹੈ। ਇਸ ਸਾਲ ਪੈਟਰੋਲ ਹੁਣ ਤੱਕ ਕੁੱਲ ਮਿਲਾ ਕੇ 5.02 ਰੁਪਏ ਅਤੇ ਡੀਜ਼ਲ 5.19 ਰੁਪਏ ਪ੍ਰਤੀ ਲਿਟਰ ਮਹਿੰਗਾ ਹੋ ਚੁੱਕਾ ਹੈ। ਇਸ ਸਾਲ ਪੈਟਰੋਲ ਹੁਣ ਤੱਕ ਕੁੱਲ ਮਿਲਾ ਕੇ 4.92 ਰੁਪਏ ਅਤੇ ਡੀਜ਼ਲ 5.19 ਰੁਪਏ ਪ੍ਰਤੀ ਲਿਟਰ ਮਹਿੰਗਾ ਹੋ ਚੁੱਕਾ ਹੈ।

ਪੰਜਾਬ-
ਜਲੰਧਰ ਸ਼ਹਿਰ ਵਿਚ ਪੈਟਰੋਲ ਦੀ ਕੀਮਤ 89.75 ਰੁਪਏ ਅਤੇ ਡੀਜ਼ਲ ਦੀ 80.78 ਰੁਪਏ ਪ੍ਰਤੀ ਲਿਟਰ ਹੋ ਗਈ ਹੈ। ਪਟਿਆਲਾ ਸ਼ਹਿਰ 'ਚ ਪੈਟਰੋਲ ਦੀ ਕੀਮਤ 90 ਰੁਪਏ 19 ਪੈਸੇ ਤੇ ਡੀਜ਼ਲ ਦੀ 81 ਰੁਪਏ 17 ਪੈਸੇ ਪ੍ਰਤੀ ਲਿਟਰ ਅਤੇ ਲੁਧਿਆਣਾ ਸ਼ਹਿਰ 'ਚ ਪੈਟਰੋਲ ਦੀ ਕੀਮਤ 90 ਰੁਪਏ 30 ਪੈਸੇ ਤੇ ਡੀਜ਼ਲ ਦੀ 81 ਰੁਪਏ 28 ਪੈਸੇ ਪ੍ਰਤੀ ਲਿਟਰ 'ਤੇ ਪਹੁੰਚ ਗਈ ਹੈ।

ਇਹ ਵੀ ਪੜ੍ਹੋ- ਵਿਸਤਾਰਾ 3 ਮਾਰਚ ਤੋਂ ਮਾਲੇ ਲਈ ਸ਼ੁਰੂ ਕਰਨ ਜਾ ਰਹੀ ਹੈ ਫਲਾਈਟਸ 

ਅੰਮ੍ਰਿਤਸਰ ਸ਼ਹਿਰ ਵਿਚ ਪੈਟਰੋਲ ਦੀ ਕੀਮਤ 90 ਰੁਪਏ 37 ਪੈਸੇ ਅਤੇ ਡੀਜ਼ਲ ਦੀ 81 ਰੁਪਏ 34 ਪੈਸੇ ਹੋ ਗਈ ਹੈ। ਮੋਹਾਲੀ 'ਚ ਪੈਟਰੋਲ ਦੀ ਕੀਮਤ 90 ਰੁਪਏ 66 ਪੈਸੇ ਅਤੇ ਡੀਜ਼ਲ ਦੀ 81 ਰੁਪਏ 60 ਪੈਸੇ ਪ੍ਰਤੀ ਲਿਟਰ ਤੱਕ ਦਰਜ ਕੀਤੀ ਗਈ। ਚੰਡੀਗੜ੍ਹ ਸ਼ਹਿਰ 'ਚ ਪੈਟਰੋਲ ਦੀ ਕੀਮਤ 85 ਰੁਪਏ 39 ਪੈਸੇ ਪ੍ਰਤੀ ਲਿਟਰ ਅਤੇ ਡੀਜ਼ਲ ਦੀ 78 ਰੁਪਏ 77 ਪੈਸੇ ਪ੍ਰਤੀ ਲਿਟਰ ਰਹੀ।

ਇਹ ਵੀ ਪੜ੍ਹੋ- ਨੌਕਰੀਪੇਸ਼ਾ ਲੋਕਾਂ ਨੂੰ ਸੌਗਾਤ, 15 ਮਿੰਟ ਵੀ ਵੱਧ ਲੱਗੇ ਤਾਂ ਮਿਲੇਗਾ ਓਵਰਟਾਈਮ!

►ਪੈਟਰੋਲ-ਡੀਜ਼ਲ ਕੀਮਤਾਂ ਦਾ ਲਗਾਤਾਰ ਵੱਧ ਰਹੇ ਬੋਝ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ


author

Sanjeev

Content Editor

Related News