ਰਾਹਤ ਭਰੀ ਖ਼ਬਰ, ਅੱਜ ਫਿਰ ਸਸਤਾ ਹੋਇਆ ਪੈਟਰੋਲ ਅਤੇ ਡੀਜ਼ਲ, ਜਾਣੋ ਆਪਣੇ ਸ਼ਹਿਰ 'ਚ ਨਵੇਂ ਭਾਅ

09/12/2020 4:45:43 PM

ਨਵੀਂ ਦਿੱਲੀ (ਭਾਸ਼ਾ) : ਡੀਜ਼ਲ ਦੀਆਂ ਕੀਮਤਾਂ ਵਿਚ ਸ਼ਨੀਵਾਰ ਨੂੰ 12 ਪੈਸੇ ਪ੍ਰਤੀ ਲਿਟਰ ਦੀ ਕਟੌਤੀ ਕੀਤੀ ਗਈ। ਇਸ ਨਾਲ ਡੀਜ਼ਲ ਹੁਣ 73 ਰੁਪਏ ਪ੍ਰਤੀ ਲਿਟਰ ਤੋਂ ਹੇਠਾਂ ਆ ਗਿਆ ਹੈ। ਉਥੇ ਹੀ ਪੈਟਰੋਲ ਦੇ ਮੁੱਲ ਵੀ 13 ਪੈਸੇ ਪ੍ਰਤੀ ਲਿਟਰ ਘਟਾਏ ਗਏ ਹਨ। 6 ਮਹੀਨੇ ਵਿਚ ਪਟਰੋਲ ਦੀਆਂ ਕੀਮਤਾਂ ਵਿਚ ਦੂਜੀ ਵਾਰ ਕਟੌਤੀ ਹੋਈ ਹੈ। ਜਨਤਕ ਖ਼ੇਤਰ ਦੀ ਪੈਟਰੋਲੀਅਮ ਕੰਪਨੀਆਂ ਦੀ ਮੁੱਲ ਅਧਿਸੂਚਨਾ ਅਨੁਸਾਰ ਰਾਸ਼ਟਰੀ ਰਾਜਧਾਨੀ ਵਿਚ ਹੁਣ ਪੈਟਰੋਲ ਘੱਟ ਕੇ 81.86 ਰੁਪਏ ਪ੍ਰਤੀ ਲਿਟਰ ਰਹਿ ਗਿਆ ਹੈ। ਹੁਣ ਤੱਕ ਇਹ 81.99 ਰੁਪਏ ਪ੍ਰਤੀ ਲਿਟਰ ਸੀ। 3 ਦਿਨ ਵਿਚ ਪੈਟਰੋਲ ਦੇ ਮੁੱਲ ਦੂਜੀ ਵਾਰ ਘਟਾਏ ਗਏ ਹਨ। 6 ਮਹੀਨੇ ਵਿਚ ਪਹਿਲੀ ਵਾਰ 10 ਸਤੰਬਰ ਨੂੰ ਪੈਟਰੋਲ ਦੀਆਂ ਕੀਮਤਾਂ ਵਿਚ 9 ਪੈਸੇ ਪ੍ਰਤੀ ਲਿਟਰ ਦੀ ਕਟੌਤੀ ਕੀਤੀ ਗਈ ਸੀ। ਇਸੇ ਤਰ੍ਹਾਂ ਰਾਸ਼ਟਰੀ ਰਾਜਧਾਨੀ ਵਿਚ ਡੀਜ਼ਲ ਦਾ ਮੁੱਲ ਹੁਣ 73.05 ਰੁਪਏ ਪ੍ਰਤੀ ਲਿਟਰ ਤੋਂ ਘੱਟ ਕੇ 72.93 ਰੁਪਏ ਪ੍ਰਤੀ ਲਿਟਰ 'ਤੇ ਆ ਗਿਆ ਹੈ।

ਸ਼ਹਿਰ ਦਾ ਨਾਂ ਪੈਟਰੋਲ/ਰੁਪਏ ਲਿਟਰ ਡੀਜ਼ਲ/ਰੁਪਏ ਲਿਟਰ
ਦਿੱਲੀ 81.86 72.93
ਮੁੰਬਈ 88.51 79.45
ਚੇਨੱਈ 84.85 78.26
ਕੋਲਕਾਤਾ 83.36 76.43
ਨੋਇਡਾ 82.19 73.24
ਬੈਂਗਲੁਰੂ 84.52 77.22
ਪਟਨਾ 84.43 78.18
ਚੰਡੀਗੜ੍ਹ 78.75 72.59
ਲਖਨਊ 82.09 73.14
ਰਾਂਚੀ 81.35 77.12

 

ਹਰ ਦਿਨ ਸਵੇਰੇ 6 ਵਜੇ ਬਦਲਦੀ ਹੈ ਕੀਮਤ
ਦੱਸ ਦੇਈਏ ਕਿ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਹਰ ਰੋਜ਼ ਸਵੇਰੇ 6 ਵਜੇ ਬਦਲੀ ਜਾਂਦੀ ਹੈ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਦੇਸ਼ੀ ਮੁਦਰਾ ਰੇਟਾਂ ਦੇ ਨਾਲ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ 'ਤੇ ਨਿਰਭਰ ਕਰਦੀਆਂ ਹਨ। ਐਕਸਾਈਜ਼ ਡਿਊਟੀ, ਡੀਲਰ ਕਮਿਸ਼ਨ ਅਤੇ ਹੋਰ ਖਰਚਿਆਂ ਨੂੰ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਵਿਚ ਸ਼ਾਮਲ ਕਰਨ ਤੋਂ ਬਾਅਦ, ਇਸ ਦੀ ਕੀਮਤ ਲਗਭਗ ਦੁੱਗਣੀ ਹੋ ਜਾਂਦੀ ਹੈ।

ਸਿਰਫ ਇਕ SMS ਦੇ ਜ਼ਰੀਏ ਜਾਣੋ ਆਪਣੇ ਸ਼ਹਿਰ 'ਚ ਪੈਟਰੋਲ-ਡੀਜ਼ਲ ਦੇ ਭਾਅ
ਤੁਸੀਂ ਆਪਣੇ ਸ਼ਹਿਰ ਦੇ ਪੈਟਰੋਲ-ਡੀਜ਼ਲ ਦੇ ਭਾਅ ਰੋਜ਼ਾਨਾ SMS ਦੇ ਜ਼ਰੀਏ ਵੀ ਚੈੱਕ ਕਰ ਸਕਦੇ ਹੋ। ਇੰਡੀਅਨ ਆਇਲ (IOC) ਦੇ ਉਪਭੋਗਤਾ RSP<ਡੀਲਰ ਕੋਡ> ਲਿਖ ਕੇ 9224992249 ਨੰਬਰ 'ਤੇ ਐਚ.ਪੀ.ਸੀ.ਐਲ. (HPCL) ਦੇ ਉਪਭੋਗਤਾ HPPRICE<ਡੀਲਰ ਕੋਡ > ਲਿਖ ਕੇ 9222201122 ਨੰਬਰ 'ਤੇ ਭੇਜ ਸਕਦੇ ਹੋ। ਬੀ.ਪੀ.ਸੀ.ਐਲ. ਉਪਭੋਗਤਾ RSP ਡੀਲਰ ਕੋਡ 9223112222 ਨੰਬਰ 'ਤੇ ਭੇਜ ਸਕਦੇ ਹਨ।


cherry

Content Editor

Related News