ਪੈਟਰੋਲ ਤੇ ਡੀਜ਼ਲ ਦੇ ਮੁੱਲ ਲਗਾਤਾਰ 26ਵੇਂ ਦਿਨ ਨਹੀਂ ਬਦਲੇ

Wednesday, Oct 28, 2020 - 01:22 PM (IST)

ਪੈਟਰੋਲ ਤੇ ਡੀਜ਼ਲ ਦੇ ਮੁੱਲ ਲਗਾਤਾਰ 26ਵੇਂ ਦਿਨ ਨਹੀਂ ਬਦਲੇ

ਨਵੀਂ ਦਿੱਲੀ— ਵਿਸ਼ਵ ਦੇ ਕਈ ਪ੍ਰਮੁੱਖ ਦੇਸ਼ਾਂ 'ਚ ਮਹਾਮਾਰੀ ਕੋਵਿਡ-19 ਦਾ ਪ੍ਰਕੋਪ ਇਕ ਵਾਰ ਫਿਰ ਵਧਣ ਨਾਲ ਤੇਲ ਦੀ ਮੰਗ ਘਟਣ ਕਾਰਨ ਕੌਮਾਂਤਰੀ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ 'ਚ ਲਗਾਤਾਰ ਨਰਮੀ ਬਣੀ ਹੋਈ ਹੈ। ਇਸ ਦੇ ਮੱਦੇਨਜ਼ਰ ਘਰੇਲੂ ਬਾਜ਼ਾਰ 'ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਬੁੱਧਵਾਰ ਨੂੰ 26ਵੇਂ ਦਿਨ ਵੀ ਕੋਈ ਵਾਧਾ ਅਤੇ ਕਟੌਤੀ ਨਹੀਂ ਕੀਤੀ ਗਈ ਹੈ। ਕੌਮਾਂਤਰੀ ਬਾਜ਼ਾਰ 'ਚ ਕੱਚਾ ਤੇਲ ਪਿਛਲੇ ਦਿਨਾਂ ਤੋਂ 40 ਡਾਲਰ ਪ੍ਰਤੀ ਬੈਰਲ ਦੇ ਆਸਪਾਸ ਹੀ ਚੱਲ ਰਿਹਾ ਹੈ।

ਡੀਜ਼ਲ ਦੀ ਕੀਮਤ 'ਚ ਆਖਰੀ ਵਾਰ 2 ਅਕਤੂਬਰ ਨੂੰ ਕਟੌਤੀ ਕੀਤੀ ਗਈ ਸੀ, ਜਦੋਂ ਕਿ ਪੈਟਰੋਲ ਦੀ ਕੀਮਤ ਪਿਛਲੇ 36 ਦਿਨਾਂ ਤੋਂ ਸਥਿਰ ਹੈ।

ਪੈਟਰੋਲ ਦੀ ਕੀਮਤ ਆਖਰੀ ਵਾਰ 22 ਸਤੰਬਰ ਨੂੰ 7 ਤੋਂ 8 ਪੈਸੇ ਪ੍ਰਤੀ ਲਿਟਰ ਘਟਾਈ ਗਈ ਸੀ। ਯੂਰਪ ਤੇ ਵਿਸ਼ਵ ਦੀ ਸਭ ਤੋਂ ਵੱਡੀ ਅਰਥਵਿਵਸਥਾ ਅਮਰੀਕਾ 'ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਕਾਰਨ ਤੇਲ ਦੀ ਮੰਗ ਨੂੰ ਲੈ ਕੇ ਚਿੰਤਾ ਬਣੀ ਹੋਈ ਹੈ। ਹਾਲਾਂਕਿ, ਤੇਲ ਉਤਪਾਦਕ ਕੀਮਤਾਂ ਨੂੰ ਉੱਪਰ ਲਿਜਾਣ ਦੀ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ।

ਤੇਲ ਮਾਰਕੀਟਿੰਗ ਦੀ ਮੋਹਰੀ ਕੰਪਨੀ ਇੰਡੀਅਨ ਆਇਲ ਦੇ ਅਨੁਸਾਰ, ਅੱਜ ਦਿੱਲੀ 'ਚ ਪੈਟਰੋਲ 81.06 ਰੁਪਏ ਅਤੇ ਡੀਜ਼ਲ 70.46 ਰੁਪਏ ਪ੍ਰਤੀ ਲਿਟਰ 'ਤੇ ਸਥਿਰ ਰਿਹਾ। ਵਪਾਰਕ ਸ਼ਹਿਰ ਮੁੰਬਈ 'ਚ ਪੈਟਰੋਲ 87.74 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ 76.86 ਰੁਪਏ ਪ੍ਰਤੀ ਲੀਟਰ ਦੇ ਪੱਧਰ' ਤੇ ਖੜ੍ਹਾ ਹੈ। ਕੋਲਕਾਤਾ 'ਚ ਪੈਟਰੋਲ 82.59 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 73.99 ਰੁਪਏ ਪ੍ਰਤੀ ਲਿਟਰ 'ਤੇ ਰਿਹਾ। ਚੇਨੱਈ 'ਚ ਪੈਟਰੋਲ ਦੀ ਕੀਮਤ 84.14 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ ਦੀ 75.99 ਰੁਪਏ ਪ੍ਰਤੀ ਲਿਟਰ ਰਹੀ।


author

Sanjeev

Content Editor

Related News