ਜੁਲਾਈ ਦੇ ਮਹੀਨੇ ਵਧੀ ਪੈਟਰੋਲ ਦੀ ਮੰਗ, ਮੀਂਹ ਕਾਰਣ ਡੀਜ਼ਲ ਦੀ ਖਪਤ ''ਚ ਆਈ ਗਿਰਾਵਟ

08/02/2023 10:27:01 AM

ਨਵੀਂ ਦਿੱਲੀ (ਭਾਸ਼ਾ) – ਦੇਸ਼ ਵਿਚ ਪੈਟਰੋਲ ਦੀ ਖਪਤ ਜੁਲਾਈ ਦੇ ਮਹੀਨੇ ’ਚ ਵੱਧ ਗਈ, ਜਦਕਿ ਮਾਨਸੂਨ ਦੇ ਮੀਂਹ ਕਾਰਣ ਡੀਜ਼ਲ ਦੀ ਮੰਗ ’ਚ ਗਿਰਾਵਟ ਆਈ ਹੈ। ਉਦਯੋਗ ਦੇ ਸ਼ੁਰੂਆਤੀ ਅੰਕੜਿਆਂ ਤੋਂ ਇਹ ਜਾਣਕਾਰੀ ਮਿਲੀ ਹੈ। ਅੰਕੜਿਆਂ ਮੁਤਾਬਕ ਦੇਸ਼ ਵਿਚ ਸਭ ਤੋਂ ਵੱਧ ਖਪਤ ਵਾਲੇ ਈਂਧਨ ਡੀਜ਼ਲ ਦੀ ਮੰਗ ਜੁਲਾਈ ਵਿਚ ਸਾਲਾਨਾ ਆਧਾਰ ’ਤੇ 4.3 ਫ਼ੀਸਦੀ ਡਿਗ ਕੇ 61.5 ਲੱਖ ਟਨ ਰਹਿ ਗਈ ਹੈ। ਜੁਲਾਈ ਦੇ ਪਹਿਲੇ ਪੰਦਰਵਾੜੇ ਵਿਚ ਖਪਤ ਵਿਚ 15 ਫ਼ੀਸਦੀ ਦੀ ਗਿਰਾਵਟ ਆਈ ਪਰ ਦੂਜੇ ਪੰਦਰਵਾੜੇ ਵਿਚ ਇਸ ਵਿਚ ਤੇਜ਼ੀ ਨਜ਼ਰ ਆਈ।

ਇਹ ਵੀ ਪੜ੍ਹੋ : ਦੁਬਈ ਦੇ ਪ੍ਰਾਪਰਟੀ ਬਾਜ਼ਾਰ 'ਤੇ ਰਾਜ ਕਰਨ ਦੀ ਤਿਆਰੀ ਕਰ ਰਹੇ ਨੇ ਲੁਧਿਆਣਵੀ, ਜਾਣੋ ਕਿਵੇਂ

ਮਾਨਸੂਨ ਦੇ ਦੌਰਾਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਭਾਰੀ ਮੀਂਹ ਕਾਰਣ ਲੋਕਾਂ ਨੇ ਆਪਣੀ ਯਾਤਰਾ ਦੀ ਯੋਜਨਾ ਨੂੰ ਟਾਲ ਦਿੱਤਾ। ਇਸ ਤੋਂ ਇਲਾਵਾ ਖੇਤੀਬਾੜੀ ਖੇਤਰ ਵਿਚ ਵੀ ਈਂਧਨ ਦੀ ਮੰਗ ਘਟ ਗਈ, ਜਿਸ ਨਾਲ ਡੀਜ਼ਲ ਦੀ ਕੁੱਲ ਮੰਗ ਪ੍ਰਭਾਵਿਤ ਹੋਈ ਹੈ। ਪੈਟਰੋਲ ਦੀ ਵਿਕਰੀ ਜੁਲਾਈ ਵਿਚ ਪਿਛਲੇ ਸਾਲ ਦੀ ਇਸੇ ਮਿਆਦ ਦੀ ਤੁਲਣਾ ਵਿਚ 3.8 ਫ਼ੀਸਦੀ ਵਧ ਕੇ 27.6 ਲੱਖ ਟਨ ਹੋ ਗਈ। ਜੁਲਾਈ ਦੇ ਪਹਿਲੇ ਪੰਦਰਵਾੜੇ ਵਿਚ ਖਪਤ ਵਿਚ 10.5 ਫ਼ੀਸਦੀ ਦੀ ਗਿਰਾਵਟ ਆਈ ਸੀ ਪਰ ਬਾਅਦ ਵਿਚ ਇਸ ’ਚ ਤੇਜ਼ੀ ਆਈ। ਹਾਲਾਂਕਿ ਵਿਕਰੀ ਮਾਸਿਕ ਆਧਾਰ ’ਤੇ 4.6 ਫ਼ੀਸਦੀ ਘੱਟ ਰਹੀ। ਭਾਰਤ ਵਿਚ ਨਿਰਮਾਣ ਅਤੇ ਸੇਵਾ ਖੇਤਰ, ਦੋਵੇਂ ਅੱਗੇ ਵਧ ਰਹੇ ਹਨ।

ਇਹ ਵੀ ਪੜ੍ਹੋ : ਅਗਸਤ 'ਚ 14 ਦਿਨ ਬੰਦ ਰਹਿਣਗੇ ਬੈਂਕ, ਇਥੇ ਚੈੱਕ ਕਰੋ ਛੁੱਟੀਆਂ ਦੀ ਪੂਰੀ ਸੂਚੀ

ਇਸ ਕਾਰਣ ਮਾਰਚ ਦੇ ਦੂਜੇ ਪੰਦਰਵਾੜੇ ਵਿਚ ਪੈਟਰੋਲ ਅਤੇ ਡੀਜ਼ਲ ਦੀ ਮੰਗ ਵਧੀ। ਹਵਾਈ ਯਾਤਰਾਵਾਂ ਵਿਚ ਲਗਾਤਾਰ ਵਾਧੇ ਨਾਲ ਜਹਾਜ਼ ਈਂਧਨ (ਏ. ਟੀ. ਐੱਫ.) ਦੀ ਮੰਗ ਜੁਲਾਈ ਵਿਚ ਪਿਛਲੇ ਸਾਲ ਦੀ ਇਸੇ ਮਿਆਦ ਦੀ ਤੁਲਣਾ ਵਿਚ 10.3 ਫ਼ੀਸਦੀ ਵਧ ਕੇ 603,500 ਟਨ ਹੋ ਗਈ। ਰਸੋਈ ਗੈਸ ਯਾਨੀ ਐੱਲ. ਪੀ. ਜੀ. ਦੀ ਵਿਕਰੀ ਜੁਲਾਈ ਵਿਚ ਸਾਲਾਨਾ ਆਧਾਰ ’ਤੇ 1.7 ਫ਼ੀਸਦੀ ਘਟ ਕੇ 24.6 ਲੱਖ ਟਨ ਰਹਿ ਗਈ ਹੈ।

ਇਹ ਵੀ ਪੜ੍ਹੋ : ਸਾਵਧਾਨ! ਵਾਸ਼ਿੰਗ ਮਸ਼ੀਨ 'ਚ ਕੱਪੜੇ ਧੌਂਦੇ ਸਮੇਂ ਕਦੇ ਨਾ ਕਰੋ ਇਹ ਗਲਤੀਆਂ, ਹੋ ਸਕਦੈ ਵੱਡਾ ਧਮਾਕਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News