SBI 'ਚ ਖਾਤਾ ਖੁਲ੍ਹਵਾਉਣ ਵਾਲੇ ਲੋਕਾਂ ਲਈ ਖ਼ਾਸ ਖ਼ਬਰ, ਬੈਂਕ ਨੇ ਪਹਿਲੀ ਵਾਰ ਕੀਤਾ ਵੱਡਾ ਐਲਾਨ
Thursday, Mar 07, 2024 - 04:23 PM (IST)
ਨੈਸ਼ਨਲ ਡੈਸਕ: ਜਨਤਕ ਖੇਤਰ ਦੇ ਸਭ ਤੋਂ ਵੱਡੇ ਬੈਂਕ SBI ਵਲੋਂ ਇਕ ਸ਼ਾਨਦਾਰ ਕੰਮ ਕੀਤਾ ਗਿਆ ਹੈ। ਪਹਿਲੀ ਵਾਰ ਇਸ ਬੈਂਕ ਦਾ ਮਾਰਕੀਟ ਕੈਪ 7 ਲੱਖ ਕਰੋੜ ਰੁਪਏ ਦੇ ਅੰਕੜੇ ਨੂੰ ਪਾਰ ਕਰ ਗਿਆ ਹੈ। ਦੂਜੇ ਪਾਸੇ SBI ਦੇ ਸ਼ੇਅਰਾਂ 'ਚ ਵੀ ਤੇਜ਼ੀ ਦੇਖਣ ਨੂੰ ਮਿਲੀ ਹੈ। ਇੰਟਰਾਡੇ ਦੌਰਾਨ ਐੱਸਬੀਆਈ ਦੇ ਸ਼ੇਅਰ ਬੀਐੱਸਈ 'ਤੇ 0.79 ਫ਼ੀਸਦੀ ਵਧ ਕੇ 790.15 ਤੱਕ ਪਹੁੰਚ ਗਏ ਹਨ। ਜਦੋਂ ਕਿ ਮਾਰਕੀਟ ਕੈਪ 7,00,760 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ।
ਇਹ ਵੀ ਪੜ੍ਹੋ - ਅੱਜ ਹੀ ਨਿਪਟਾ ਲਓ ਆਪਣੇ ਜ਼ਰੂਰੀ ਕੰਮ, 3 ਦਿਨ ਬੰਦ ਰਹਿਣਗੇ ਬੈਂਕ ਅਤੇ ਸ਼ੇਅਰ ਬਾਜ਼ਾਰ
ਐੱਸਬੀਆਈ ਸਟਾਕ ਰਿਕਾਰਡ ਉੱਚਾਈ 'ਤੇ ਪਹੁੰਚਦੇ ਹੀ ਇਸ ਦੇ ਸ਼ੇਅਰ ਓਵਰਬੌਟ ਜ਼ੋਨ ਵਿੱਚ ਕਾਰੋਬਾਰ ਕਰਨ ਲੱਗੇ। ਇਸ ਸਟਾਕ ਦਾ RSI 72.9 ਦਾ ਸੰਕੇਤ ਦੇ ਰਿਹਾ ਹੈ। ਐੱਸਬੀਆਈ ਸਟਾਕ ਦਾ ਇੱਕ ਸਾਲ ਦਾ ਬੀਟਾ 0.7 ਹੈ, ਜੋ ਇਸ ਮਿਆਦ ਦੌਰਾਨ ਬਹੁਤ ਘੱਟ ਅਸਥਿਰਤਾ ਨੂੰ ਦਰਸਾਉਂਦਾ ਹੈ। ਇਕ ਹੋਰ ਗੱਲ 'ਤੇ ਧਿਆਨ ਦੇਣ ਦੀ ਜ਼ਰੂਰਤ ਹੈ ਕਿ SBI ਦੇ ਸ਼ੇਅਰ 5 ਦਿਨ, 10 ਦਿਨ, 20 ਦਿਨ, 50 ਦਿਨ, 100 ਦਿਨ ਅਤੇ 200 ਦਿਨ ਦੀ ਮੂਵਿੰਗ ਔਸਤ ਤੋਂ ਉੱਪਰ ਕਾਰੋਬਾਰ ਕਰ ਰਹੇ ਹਨ।
ਇਹ ਵੀ ਪੜ੍ਹੋ - 70 ਹਜ਼ਾਰ ਰੁਪਏ ਤੱਕ ਪਹੁੰਚ ਸਕਦੀ ਹੈ 'ਸੋਨੇ ਦੀ ਕੀਮਤ'! ਜਾਣੋ ਕੀ ਹਨ ਕਾਰਣ
ਇੱਕ ਸਾਲ ਵਿੱਚ ਕਿੰਨਾ ਵਧਿਆ SBI?
ਪਿਛਲੇ ਇੱਕ ਮਹੀਨੇ ਵਿੱਚ ਸਟੇਟ ਬੈਂਕ ਆਫ਼ ਇੰਡੀਆ ਦੇ ਸ਼ੇਅਰਾਂ ਵਿੱਚ 20.68 ਫ਼ੀਸਦੀ ਦਾ ਵਾਧਾ ਹੋਇਆ ਹੈ ਅਤੇ ਇੱਕ ਸਾਲ ਵਿੱਚ ਇਹ ਸ਼ੇਅਰ 39.47 ਫ਼ੀਸਦੀ ਵਧ ਕੇ 790.15 ਰੁਪਏ ਪ੍ਰਤੀ ਸ਼ੇਅਰ ਤੱਕ ਪਹੁੰਚ ਗਿਆ ਹੈ। ਜਿੱਥੇ SBI ਸਟਾਕ ਨੇ 2024 ਵਿੱਚ 22.35 ਫ਼ੀਸਦੀ ਦਾ ਰਿਟਰਨ ਦਿੱਤਾ ਹੈ, ਉੱਥੇ ਹੀ ਪਿਛਲੇ ਛੇ ਮਹੀਨਿਆਂ ਵਿੱਚ ਇਸ ਸਟਾਕ ਨੇ 35.52 ਫ਼ੀਸਦੀ ਦੀ ਕਮਾਈ ਦਿੱਤੀ ਹੈ। ਬਿਜ਼ਨਸ ਟੂਡੇ ਦੇ ਮੁਤਾਬਕ, ਬ੍ਰੋਕਰੇਜ ਫਰਮ ਸ਼ੇਅਰਖਾਨ ਨੇ ਬੈਂਕਿੰਗ ਸਟਾਕ ਲਈ 915 ਰੁਪਏ ਦਾ ਟੀਚਾ ਦਿੱਤਾ ਹੈ।
ਇਹ ਵੀ ਪੜ੍ਹੋ - ਟਰੇਨਾਂ 'ਚ ਰੋਜ਼ਾਨਾ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਵੱਡੀ ਖ਼ਬਰ, ਸਸਤੀਆਂ ਹੋਈਆਂ ਟਿਕਟਾਂ
ਕਿਥੇ ਤੱਕ ਜਾ ਸਕਦਾ ਹੈ SBI ਦਾ ਸ਼ੇਅਰ
ਐਸਬੀਆਈ ਦੀ ਤੇਜ਼ੀ ਦੀ ਸਥਿਤੀ ਵਿੱਚ ਇਨਕਰੇਡ ਇਕਵਿਟੀਜ਼ ਦੀ ਟੀਚਾ ਕੀਮਤ 850 ਰੁਪਏ ਹੈ। ਬ੍ਰੋਕਰੇਜ ਨੇ ਟੀਚਾ ਦਿੰਦੇ ਹੋਏ ਕਿਹਾ ਕਿ ਅਸੁਰੱਖਿਅਤ ਨਿੱਜੀ ਕਰਜ਼ਿਆਂ ਅਤੇ ਹੋਰ ਪ੍ਰਚੂਨ ਕਰਜ਼ਿਆਂ ਲਈ ਸੰਪਤੀ ਦੀ ਗੁਣਵੱਤਾ ਮਜ਼ਬੂਤ ਰਹਿੰਦੀ ਹੈ। ਜਦੋਂ ਕਿ ਦਸੰਬਰ 2023 ਤਿਮਾਹੀ ਤੱਕ ਬੈਂਕ ਦੀ ਸੀਏਆਰ 14.68% ਸੀ, ਜਦੋਂ ਕਿ ਭਾਰਤ ਵਿੱਚ ਜਨਤਕ ਖੇਤਰ ਦੇ ਬੈਂਕਾਂ ਨੂੰ ਘੱਟੋ ਘੱਟ 12% ਦੀ ਸੀਏਆਰ ਬਣਾਈ ਰੱਖਣੀ ਜ਼ਰੂਰੀ ਹੈ। ਮੋਤੀਲਾਲ ਓਸਵਾਲ ਨੇ ਇਸ ਸਟਾਕ ਨੂੰ 860 ਰੁਪਏ ਨਾਲ ਖਰੀਦਣ ਦੀ ਸਲਾਹ ਦਿੱਤੀ ਹੈ।
ਇਹ ਵੀ ਪੜ੍ਹੋ - Facebook-Instagram ਦਾ ਸਰਵਰ 2 ਘੰਟੇ ਬੰਦ ਹੋਣ ਕਾਰਨ ਮਾਰਕ ਜ਼ੁਕਰਬਰਗ ਨੂੰ ਹੋਇਆ ਵੱਡਾ ਨੁਕਸਾਨ
ਸੈਂਸੈਕਸ ਨੇ ਰੱਚਿਆ ਇਤਿਹਾਸ
ਬਾਜ਼ਾਰ ਬੰਦ ਹੋਣ ਤੋਂ ਕੁਝ ਘੰਟੇ ਪਹਿਲਾਂ, ਬੀਐੱਸਈ ਸੈਂਸੈਕਸ ਨੇ ਵੱਡੀ ਛਾਲ ਮਾਰੀ ਹੈ ਅਤੇ 432 ਅੰਕਾਂ ਦੀ ਮਜ਼ਬੂਤੀ ਨਾਲ 74,109.13 ਦੇ ਰਿਕਾਰਡ ਪੱਧਰ 'ਤੇ ਪਹੁੰਚ ਗਿਆ। ਸ਼ੇਅਰ ਬਾਜ਼ਾਰ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਸੈਂਸੈਕਸ ਨੇ ਇਹ ਮੁਕਾਮ ਹਾਸਲ ਕੀਤਾ ਹੈ। ਦਿਨ ਦਾ ਇਸ ਦਾ ਹੇਠਲਾ ਪੱਧਰ 73,321.48 ਸੀ, ਜਦੋਂ ਕਿ ਉੱਚ ਪੱਧਰ 74,151.27 ਸੀ। ਜਦਕਿ ਨਿਫਟੀ 117 ਅੰਕ ਵਧ ਕੇ 22,474 'ਤੇ ਬੰਦ ਹੋਇਆ।
ਇਹ ਵੀ ਪੜ੍ਹੋ - LPG ਸਿਲੰਡਰ ਤੋਂ ਲੈ ਕੇ FASTag KYC ਤੱਕ, ਮਾਰਚ ਮਹੀਨੇ ਹੋਣਗੇ ਇਹ ਵੱਡੇ ਬਦਲਾਅ, ਜੇਬ੍ਹ 'ਤੇ ਪਵੇਗਾ ਅਸਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8