ਪਨਾਮਾ : ਈ. ਡੀ. ਨੇ ਸਾਬਕਾ ਆਈ. ਪੀ. ਐੱਲ. ਚੇਅਰਮੈਨ ਨਾਲ ਜੁੜੀ ਜਾਇਦਾਦ ਕੀਤੀ ਜ਼ਬਤ
Saturday, Dec 09, 2017 - 11:40 PM (IST)

ਨਵੀਂ ਦਿੱਲੀ (ਭਾਸ਼ਾ)-ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਕਾਰੋਬਾਰੀ ਅਤੇ ਸਾਬਕਾ ਆਈ. ਪੀ. ਐੱਲ. ਚੇਅਰਮੈਨ ਚਿਰਾਯੂ ਅਮੀਨ ਦੇ ਕੰਟਰੋਲ ਵਾਲੀ ਕੰਪਨੀ ਦੇ 10.35 ਕਰੋੜ ਰੁਪਏ ਦੇ ਮਿਊਚੁਅਲ ਫੰਡ ਨੂੰ ਫੇਮਾ ਕਾਨੂੰਨ ਦੇ ਤਹਿਤ ਜ਼ਬਤ ਕੀਤਾ ਹੈ। ਇਹ ਕਾਰਵਾਈ ਪਨਾਮਾ ਪੇਪਰਸ ਮਾਮਲੇ 'ਚ ਕੀਤੀ ਗਈ ਹੈ। ਕੇਂਦਰੀ ਜਾਂਚ ਏਜੰਸੀ ਨੇ ਕਿਹਾ ਕਿ ਉਸ ਨੇ ਵ੍ਹਾਈਟਫੀਲਡ ਕੇਮਟੈੱਕ ਪ੍ਰਾਈਵੇਟ ਲਿਮਟਿਡ ਦੇ ਮਿਊਚੁਅਲ ਫੰਡ ਜ਼ਬਤ ਕੀਤੇ ਹਨ। ਅਮੀਨ ਅਤੇ ਉਨ੍ਹਾਂ ਦੇ ਪਰਿਵਾਰਕ ਮੈਬਰਾਂ ਦੇ ਨਾਂ ਬ੍ਰਿਟਿਸ਼ ਵਰਜ਼ਨ ਆਇਲੈਂਡ 'ਚ ਕੰਪਨੀ 'ਚ ਉਨ੍ਹਾਂ ਦੀ ਹਿੱਸੇਦਾਰੀ ਨੂੰ ਲੈ ਕੇ ਆਇਆ ਸੀ।
ਏਜੰਸੀ ਨੇ ਕਿਹਾ ਕਿ ਜਾਂਚ ਦੌਰਾਨ ਅਮੀਨ ਅਤੇ ਉਨ੍ਹਾਂ ਦੇ ਪਰਿਵਾਰ ਨੇ ਵ੍ਹਾਈਟਫੀਲਡ ਕੇਮਟੈੱਕ ਪ੍ਰਾਈਵੇਟ ਲਿਮਟਿਡ ਰਾਹੀਂ ਬ੍ਰਿਟੇਨ ਦੇ ਕੈਂਪਡੇਨ ਹਿਲ 'ਚ 3 ਬੀ. ਐੱਚ. ਕੇ. ਦਾ ਅਪਾਰਟਮੈਂਟ 16 ਲੱਖ ਡਾਲਰ 'ਚ ਖਰੀਦਿਆ। ਬ੍ਰਿਟੇਨ 'ਚ ਇਸ ਜਾਇਦਾਦ ਦੀ ਖਰੀਦ ਲਈ ਕੰਪਨੀ ਨੇ ਸਿੰਗਾਪੁਰ 'ਚ ਆਪਣੀ ਸਹਿਯੋਗੀ ਇਕਾਈ 'ਚ 24 ਲੱਖ ਡਾਲਰ ਪ੍ਰਤੱਖ ਵਿਦੇਸ਼ੀ ਨਿਵੇਸ਼ ਦੇ ਰੂਪ 'ਚ ਟਰਾਂਸਫਰ ਕੀਤੇ। ਈ. ਡੀ. ਨੇ ਕਿਹਾ ਕਿ ਬਾਅਦ 'ਚ ਇਸ ਰਾਸ਼ੀ ਨੂੰ ਕੰਪਨੀ ਦੀ ਸਹਿਯੋਗੀ ਇਕਾਈ ਨੂੰ ਯੂ. ਏ. ਈ. ਅਤੇ ਬ੍ਰਿਟਿਸ਼ ਵਰਜ਼ਨ ਆਇਲੈਂਡ 'ਚ ਟਰਾਂਸਫਰ ਕੀਤੇ। ਬਾਅਦ 'ਚ ਉਥੋਂ 16 ਲੱਖ ਡਾਲਰ ਦੀ ਵਰਤੋਂ ਇਸ ਜਾਇਦਾਦ ਦੀ ਖਰੀਦ ਲਈ ਕੀਤੀ ਗਈ।