ਓਯੋ ਜੁਟਾਏਗੀ 1.5 ਅਰਬ ਡਾਲਰ
Tuesday, Oct 08, 2019 - 11:53 AM (IST)

ਨਵੀਂ ਦਿੱਲੀ— ਹਾਸਪਿਟੈਲਿਟੀ ਕੰਪਨੀ ਓਯੋ ਹੋਟਲਸ ਐਂਡ ਹੋਮਸ ਨਵੇਂ ਦੌਰ ਦੇ ਵਿੱਤਪੋਸ਼ਣ 'ਚ 1.5 ਅਰਬ ਡਾਲਰ ਜੁਟਾਏਗੀ। ਕੰਪਨੀ ਇਸ ਦੀ ਵਰਤੋਂ ਅਮਰੀਕਾ 'ਚ ਕਾਰੋਬਾਰ ਦਾ ਵਿਸਤਾਰ ਕਰਨ ਅਤੇ ਯੂਰਪ 'ਚ ਕਿਰਾਇਆ ਕਾਰੋਬਾਰ 'ਚ ਆਪਣੀ ਸਥਿਤੀ ਨੂੰ ਮਜ਼ਬੂਤ ਕਰਨ 'ਚ ਕਰੇਗੀ।
ਓਯੋ ਹੋਟਲਸ ਨੇ ਬਿਆਨ 'ਚ ਕਿਹਾ ਕਿ ਐੱਫ-ਲੜੀ ਦੇ ਵਿੱਤਪੋਸ਼ਣ ਦੇ ਹਿੱਸੇ ਦੇ ਰੂਪ 'ਚ ਆਰ. ਏ. ਹਾਸਪਿਟੈਲਿਟੀ ਹੋਲਡਿੰਗਸ ਕੰਪਨੀ 'ਚ 70 ਕਰੋੜ ਡਾਲਰ ਪਾਵੇਗੀ। ਇਹ ਮੁੱਢਲੀ ਪੂੰਜੀ ਹੋਵੇਗੀ। ਬਾਕੀ ਬਚੀ 80 ਕਰੋੜ ਡਾਲਰ ਦੀ ਪੂੰਜੀ ਹੋਰ ਮੌਜੂਦਾ ਨਿਵੇਸ਼ਕਾਂ ਵਲੋਂ ਨਿਵੇਸ਼ ਕੀਤੀ ਜਾਵੇਗੀ। ਪੂੰਜੀ ਦਾ ਇਕ ਅਹਿਮ ਹਿੱਸਾ ਅਮਰੀਕੀ ਬਾਜ਼ਾਰ 'ਚ ਵਾਧੇ ਲਈ ਅਤੇ ਯੂਰਪ 'ਚ ਹੋਟਲ ਕਿਰਾਇਆ ਕਾਰੋਬਾਰ 'ਚ ਕੰਪਨੀ ਦੀ ਹਾਲਤ ਮਜ਼ਬੂਤ ਕਰਨ 'ਚ ਵਰਤਿਆ ਜਾਵੇਗਾ।