ਓਯੋ ਦਾ ਵਿੱਤੀ ਸਾਲ 2023-24 ’ਚ ਸ਼ੁੱਧ ਲਾਭ 229 ਕਰੋੜ ਰੁਪਏ ਰਿਹਾ

Wednesday, Aug 14, 2024 - 01:44 PM (IST)

ਨਵੀਂ ਦਿੱਲੀ, (ਭਾਸ਼ਾ)- ਹੋਟਲ ਕਾਰੋਬਾਰੀ ਪਲੇਟਫਾਰਮ ਓਯੋ ਦਾ ਵਿੱਤੀ ਸਾਲ 2023-24 ’ਚ ਸ਼ੁੱਧ ਲਾਭ 229 ਕਰੋੜ ਰੁਪਏ ਰਿਹਾ। ਕੰਪਨੀ ਨੇ ਆਪਣੀ ਸਾਲਾਨਾ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ ਹੈ। ਓਯੋ ਦੇ ਸੰਸਥਾਪਕ ਰਿਤੇਸ਼ ਅਗਰਵਾਲ ਨੇ ਬੁੱਧਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ (ਪਹਿਲਾਂ ਟਵਿੱਟਰ) ’ਤੇ ਕਿਹਾ ਕਿ ਇਹ ਅੰਕੜਾ ਵਿੱਤੀ ਸਾਲ 2023-24 ਲਈ ਉਨ੍ਹਾਂ ਦੇ 100 ਕਰੋੜ ਰੁਪਏ ਦੇ ਅੰਦਾਜ਼ੇ ਤੋਂ ਵੱਧ ਹੈ। ਅਗਰਵਾਲ ਨੇ ਲਿਖਿਆ, “ਪਿਛਲੇ ਕੁਝ ਸਾਲਾਂ ’ਚ ਮੈਂ ਸਭ ਤੋਂ ਵੱਡਾ ਸਬਕ ਸਿੱਖਿਆ ਹੈ ਘੱਟ ਬੋਲਣਾ ਤੇ ਜ਼ਿਆਦਾ ਕਰਨਾ।

ਸਾਡੇ ਆਡਿਟ ਕੀਤੇ ਨਤੀਜੇ ਬੋਰਡ ਆਫ਼ ਡਾਇਰੈਕਟਰਜ਼ ਵੱਲੋਂ ਮਨਜ਼ੂਰੀ ਤੋਂ ਬਾਅਦ ਪ੍ਰਕਾਸ਼ਿਤ ਕੀਤੇ ਜਾਂਦੇ ਹਨ। ਸ਼ੁੱਧ ਲਾਭ 229 ਕਰੋੜ ਰੁਪਏ ਸੀ, ਜੋ ਕਿ ਮੇਰੇ 100 ਕਰੋੜ ਰੁਪਏ ਦੇ ਪਿਛਲੇ ਅੰਦਾਜ਼ੇ ਤੋਂ ਵੱਧ ਹੈ। ਓਯੋ ਦੀ ਸਾਲਾਨਾ ਰਿਪੋਰਟ ਮੁਤਾਬਕ ਵਿੱਤੀ ਸਾਲ 2023-24 ’ਚ ਟੈਕਸ ਤੋਂ ਪਹਿਲਾਂ ਓਯੋ ਦੀ ਐਡਜਸਟਡ ਆਮਦਨ 215 ਫੀਸਦੀ ਵਧ ਕੇ ਲਗਭਗ 877 ਕਰੋੜ ਰੁਪਏ ਹੋਤੱਕ ਪਹੁੰਚ ਗਈ ਜੋ ਜੋ ਵਿੱਤੀ ਸਾਲ 2022 -23 ’ਚ ਲਗਭਗ 277 ਕਰੋੜ ਰੁਪਏ ਸੀ। ਵਿੱਤੀ ਸਾਲ 2023-24 ’ਚ ਕੰਪਨੀ ਦੀ ਕੁੱਲ ਲਾਗਤ ਲਗਭਗ 13 ਫੀਸਦੀ ਘੱਟ ਕੇ ਲਗਭਗ 4,500 ਕਰੋੜ ਰੁਪਏ ਹੋ ਗਈ, ਜੋ ਵਿੱਤੀ ਸਾਲ 2022 ਵਿੱਚ ਲਗਭਗ 5,207 ਕਰੋੜ ਰੁਪਏ ਸੀ।

 


Sunaina

Content Editor

Related News