ONGC ਨੂੰ ਅਹਿਮਦਾਬਾਦ, ਵਡੋਦਰਾ ਦੇ ਗੋਲਫ ਕੋਰਸ ਨੂੰ ਲੈ ਕੇ ਮਿਲੀ ਰਾਹਤ
Sunday, Sep 06, 2020 - 03:52 PM (IST)

ਨਵੀਂ ਦਿੱਲੀ— ਜਨਤਕ ਖੇਤਰ ਦੀ ਤੇਲ ਤੇ ਕੁਦਰਤੀ ਗੈਸ ਕਾਰਪੋਰੇਸ਼ਨ (ਓ. ਐੱਨ. ਜੀ. ਸੀ.) ਅਹਿਮਦਾਬਾਦ ਅਤੇ ਵਡੋਦਰਾ 'ਚ ਆਪਣੇ ਗੋਲਫ ਕੋਰਸ ਨੂੰ ਵਿਕਣ ਤੋਂ ਬਚਾਉਣ 'ਚ ਸਫਲ ਰਹੀ ਹੈ।
ਵਿਨਿਵੇਸ਼ ਵਿਭਾਗ ਨੇ ਕੰਪਨੀ ਦੀਆਂ 'ਗੈਰ-ਪ੍ਰਮੁੱਖ' ਜਾਇਦਾਦਾਂ ਦੀ ਵਿਕਰੀ ਦਾ ਵਿਚਾਰ ਟਾਲ ਦਿੱਤਾ ਹੈ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ।
ਨਿਵੇਸ਼ ਤੇ ਲੋਕ ਸੰਪਤੀ ਪ੍ਰਬੰਧਨ ਵਿਭਾਗ (ਦੀਪਮ) ਨੇ ਮਈ 2019 'ਚ ਕੇਂਦਰੀ ਜਨਤਕ ਖੇਤਰ ਸੰਸਥਾਵਾਂ ਦੇ ਗੋਲਫ ਕੋਰਸ ਅਤੇ ਸਪੋਰਟਸ ਕਲੱਬ ਨੂੰ ਗੈਰ-ਪ੍ਰਮੁੱਖ ਜਾਇਦਾਦਾਂ ਕਰਾਰ ਦਿੰਦੇ ਹੋਏ ਇਨ੍ਹਾਂ ਦੇ ਮੁਦਰੀਕਰਨ ਦੀ ਇੱਛਾ ਜਤਾਈ ਸੀ। ਦੀਪਨ ਨੇ ਅਹਿਮਦਾਬਾਦ ਅਤੇ ਵਡੋਦਰਾ 'ਚ ਓ. ਐੱਨ. ਜੀ. ਸੀ. ਦੇ ਦੋ ਗੋਲਫ ਕੋਰਸ ਨੂੰ ਗੈਰ ਪ੍ਰਮੁੱਖ ਜਾਇਦਾਦਾਂ ਦੇ ਰੂਪ 'ਚ ਸੂਚੀਬੱਧ ਕੀਤਾ ਗਿਆ ਸੀ। ਵਿਭਾਗ ਨੇ ਕਿਹਾ ਸੀ ਕਿ ਸਰਕਾਰ ਲਈ ਪੈਸੇ ਜੁਟਾਉਣ ਲਈ ਇਨ੍ਹਾਂ ਦੀ ਵਿਕਰੀ ਨਿੱਜੀ ਨਿਰਮਾਤਾਵਾਂ ਨੂੰ ਕੀਤੇ ਜਾਣ ਦੀ ਜ਼ਰੂਰਤ ਹੈ ਪਰ ਅਹਿਮਦਾਬਾਦ ਦਾ ਗੋਲਫ ਕੋਰਸ ਇਕ ਤੇਲ ਖੇਤਰ ਵਿਚਕਾਰ ਹੈ। ਇਸ 'ਚ ਤੇਲ ਖੂਹ ਹਨ। ਸੂਤਰਾਂ ਨੇ ਕਿਹਾ ਕਿ ਦੀਪਮ ਨੇ ਇਨ੍ਹਾਂ ਦੋ ਗੋਲਫ ਕੋਰਸ ਦੀ ਵਿਕਰੀ ਦੀ ਸੂਚੀ 'ਚੋਂ ਕੁਝ ਹਫ਼ਤੇ ਪਹਿਲਾਂ ਹਟਾ ਦਿੱਤਾ ਹੈ।