OBC ਬੈਂਕ ਦਾ ਸ਼ੁੱਧ ਲਾਭ ਦੂਜੀ ਤਿਮਾਹੀ 'ਚ ਵਧਿਆ

10/23/2019 10:13:49 AM

ਨਵੀਂ ਦਿੱਲੀ—ਓਰੀਐਂਟਲ ਬੈਂਕ ਆਫ ਕਾਮਰਸ (ਓ.ਬੀ.ਸੀ.) ਦਾ ਸ਼ੁੱਧ ਲਾਭ ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ 'ਚ 23.5 ਫੀਸਦੀ ਵਧ ਕੇ 126 ਕਰੋੜ ਰੁਪਏ ਪਹੁੰਚ ਗਿਆ। ਜਨਤਕ ਖੇਤਰ ਦੇ ਬੈਂਕ ਦਾ ਸ਼ੁੱਧ ਲਾਭ ਪਿਛਲੇ ਵਿੱਤੀ ਸਾਲ 2018-19 ਦੀ ਇਸ ਤਿਮਾਹੀ 'ਚ 102 ਕਰੋੜ ਰੁਪਏ ਸੀ। ਆਮਦਨ ਚਾਲੂ ਵਿੱਤੀ ਸਾਲ 2019-20 ਦੀ ਜੁਲਾਈ-ਸਤੰਬਰ ਤਿਮਾਹੀ 'ਚ ਬੈਂਕ ਦੀ ਕੁੱਲ ਆਮਦਨ 15 ਫੀਸਦੀ ਵਧ ਕੇ 5,702 ਕਰੋੜ ਰੁਪਏ ਰਹੀ ਜੋ ਇਕ ਸਾਲ ਪਹਿਲਾਂ ਇਸ ਤਿਮਾਹੀ 'ਚ 4,967 ਕਰੋੜ ਰੁਪਏ ਸੀ। ਇਸ ਦੌਰਾਨ ਬੈਂਕ ਦੀ ਸ਼ੁੱਧ ਵਿਆਜ ਆਮਦਨ ਵੀ 15 ਫੀਸਦੀ ਵਧ ਕੇ 1,456 ਕਰੋੜ ਰੁਪਏ ਹੋ ਗਈ ਜਦੋਂਕਿ ਗੈਰ-ਵਿਆਜ ਆਮਦਨ 35 ਫੀਸਦੀ ਵਧ ਕੇ 824 ਕਰੋੜ ਰੁਪਏ 'ਤੇ ਪਹੁੰਚ ਗਈ। ਓ.ਬੀ.ਸੀ. ਦੀ ਕੁੱਲ ਗੈਰ-ਲਾਗੂ ਸੰਪਤੀਆਂ 30 ਸਤੰਬਰ 2019 ਨੂੰ ਖਤਮ ਤਿਮਾਹੀ 'ਚ ਘਟ ਕੇ 12.53 ਫੀਸਦੀ 'ਤੇ ਆ ਗਈ ਜੋ  ਸਤੰਬਰ 2018 ਨੂੰ ਖਤਮ ਤਿਮਾਹੀ 'ਚ 17.24 ਫੀਸਦੀ ਸੀ। ਬੈਂਕ ਦਾ ਸ਼ੁੱਧ ਫਸਿਆ ਕਰਜ਼ ਵੀ ਪਿਛਲੀ ਤਿਮਾਹੀ 'ਚ ਘੱਟ ਕੇ 5.94 ਫੀਸਦੀ 'ਤੇ ਆ ਗਿਆ ਜੋ ਇਕ ਸਾਲ ਪਹਿਲਾਂ ਇਸ ਤਿਮਾਹੀ 'ਚ 10.07 ਫੀਸਦੀ 'ਤੇ ਸੀ। ਪਿਛਲੀ ਤਿਮਾਹੀ ਦੌਰਾਨ ਬੈਂਕ ਦੇ ਫਸੇ ਕਰਜ਼ ਦੇ ਏਵਜ 'ਚ ਪ੍ਰਬੰਧ ਵਧ ਕੇ 1,050 ਕਰੋੜ ਰੁਪਏ 'ਤੇ ਪਹੁੰਚ ਗਿਆ। ਇਸ ਸਾਲ ਪਹਿਲਾਂ ਇਸ ਮਦ 'ਚ ਕੀਤਾ ਗਿਆ ਪ੍ਰਬੰਧ 832 ਕਰੋੜ ਰੁਪਏ ਰਿਹਾ ਸੀ।


Aarti dhillon

Content Editor

Related News