Nvidia ਬਣੇਗੀ ਡਾਓ ਜੋਂਸ ਇੰਡੈਕਸ ਦਾ ਹਿੱਸਾ, ਇੰਟੈਲ ਨੂੰ ਕਰੇਗੀ ਰਿਪਲੇਸ

Saturday, Nov 02, 2024 - 10:28 PM (IST)

Nvidia ਬਣੇਗੀ ਡਾਓ ਜੋਂਸ ਇੰਡੈਕਸ ਦਾ ਹਿੱਸਾ, ਇੰਟੈਲ ਨੂੰ ਕਰੇਗੀ ਰਿਪਲੇਸ

ਨਵੀਂ ਦਿੱਲੀ, (ਇੰਟ.)- ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਦੀ ਤਾਕਤ ਦਾ ਲੋਹਾ ਪੂਰੀ ਦੁਨੀਆ ਨੇ ਮੰਨ ਲਿਆ ਹੈ ਅਤੇ ਹੁਣ ਵੱਖ-ਵੱਖ ਦੇਸ਼ਾਂ ਵਿਚਾਲੇ ਇਸ ਨੂੰ ਤੇਜ਼ੀ ਨਾਲ ਅਪਨਾਉਣ ਦੀ ਦੌੜ ਸ਼ੁਰੂ ਹੋ ਗਈ ਹੈ। ਏ. ਆਈ. ਬੂਮ ਦੇ ਇਸ ਕੇਂਦਰ ’ਚ ਚਿਪ ਨਿਰਮਾਤਾ, ਐੱਨਵੀਡੀਆ ਕਾਰਪ ਦਾ ਨਾਂ ਉੱਭਰ ਕੇ ਸਾਹਮਣੇ ਆਉਦਾ ਹੈ। ਬਹੁਤ ਛੇਤੀ ਐੱਨਵੀਡੀਆ ਵਾਲ ਸਟਰੀਟ ਦੇ ਸਭ ਤੋਂ ਪੁਰਾਣੇ ਤਿੰਨ ਮੁੱਖ ਇਕੁਇਟੀ ਇੰਡੈਕਸ ’ਚ ਸ਼ਾਮਲ ਹੋਣ ਵਾਲੀ ਹੈ। ਸਮਾਚਾਰ ਏਜੰਸੀ ਬਲੂਮਬਰਗ ਨੇ ਆਪਣੀ ਇਕ ਰਿਪੋਰਟ ’ਚ ਇਸ ਦੀ ਜਾਣਕਾਰੀ ਦਿੱਤੀ।

ਰਿਪੋਰਟ ਦੇ ਮੁਤਾਬਕ, ‘‘ਐੱਸ. ਐਂਡ ਪੀ. ਡਾਓ ਜੋਂਸ ਇੰਡੈਕਸ ਨੇ ਸ਼ੁੱਕਰਵਾਰ ਦੇਰ ਰਾਤ ਇਕ ਬਿਆਨ ’ਚ ਕਿਹਾ ਕਿ ਕੰਪਨੀ 8 ਨਵੰਬਰ ਨੂੰ ਕਾਰੋਬਾਰ ਸ਼ੁਰੂ ਹੋਣ ਤੋੀਂ ਪਹਿਲਾਂ 128 ਸਾਲ ਪੁਰਾਣੇ ਡਾਓ ਜੋਂਸ ਇੰਡਸਟਰੀਅਲ ਐਵਰੇਜ ’ਚ ਮੁਕਾਬਲੇਬਾਜ਼ ਇੰਟੈਲ ਕਾਰਪ ਦੀ ਜਗ੍ਹਾ ਲਵੇਗੀ। ਇਸ ਤੋਂ ਇਲਾਵਾ, ਡਾਓ ਇੰਕ ਦੀ ਜਗ੍ਹਾ ਸ਼ੇਰਵਿਨ-ਵਿਲੀਅਮਸ ਕੰਪਨੀ ਵੀ ਸ਼ਾਮਲ ਹੋ ਰਹੀ ਹੈ।

ਇੰਟੈਲ ਨੂੰ ਨਵੰਬਰ 1999 ’ਚ ਇਸ ਇੰਡੈਕਸ ’ਚ ਸ਼ਾਮਲ ਕੀਤਾ ਗਿਆ ਸੀ, ਜਦੋਂ ਇਸ ਨੂੰ ਮਾਈਕ੍ਰੋਸਾਫਟ ਕਾਰਪ, ਐੱਸ. ਬੀ. ਸੀ. ਕਮਿਊਨੀਕੇਸ਼ਨਜ਼ ਅਤੇ ਹੋਮ ਡਿਪੋ ਇੰਕ ਨਾਲ ਜੋੜਿਆ ਗਿਆ ਸੀ। ਕੰਪਿਊਟਰ ਪ੍ਰੋਸੈਸਰ ਦੇ ਖੇਤਰ ’ਚ ਕਦੇ ਮੋਹਰੀ ਰਹੀ ਇੰਟੈਲ ਹਾਲ ਦੇ ਸਮੇਂ ’ਚ ਇਕ ਟਰਨਅਰਾਊਂਡ ਯੋਜਨਾ ਦੇ ਤਹਿਤ ਸੰਘਰਸ਼ ਕਰ ਰਹੀ ਹੈ।

ਕੰਪਨੀ ਨੇ 2024 ’ਚ ਖਰਚਿਆਂ ’ਚ ਕਟੌਤੀ, ਨੌਕਰੀਆਂ ’ਚ ਕਮੀ ਅਤੇ ਨਿਵੇਸ਼ਕਾਂ ਦੇ ਲਾਭ ਅੰਸ਼ ਨੂੰ ਰੱਦ ਕਰ ਦਿੱਤਾ ਹੈ। ਇਸ ਦੇ ਸ਼ੇਅਰਾਂ ’ਚ 2024 ’ਚ 54 ਫ਼ੀਸਦੀ ਦੀ ਗਿਰਾਵਟ ਆਈ ਹੈ ਅਤੇ ਬਾਜ਼ਾਰ ਦੇ ਬੰਦ ਹੋਣ ਤੋਂ ਬਾਅਦ 2 ਫ਼ੀਸਦੀ ਹੋਰ ਡਿੱਗ ਗਏ।
 


author

Rakesh

Content Editor

Related News