ਹੁਣ ਇਸ ਕੰਪਨੀ ਨੇ ਵੀ ਫੜਿਆ ਛਾਂਟੀ ਦਾ ਰਸਤਾ, ਹਜ਼ਾਰਾਂ ਕਰਮਚਾਰੀ ਹੋਣਗੇ ਬੇਰੋਜ਼ਗਾਰ

Friday, Oct 18, 2024 - 11:12 AM (IST)

ਨਵੀਂ ਦਿੱਲੀ (ਇੰਟ.) - ਐਵੀਏਸ਼ਨ ਸੈਕਟਰ ਦੀ ਦਿੱਗਜ ਕੰਪਨੀ ਏਅਰਬੱਸ ਵੀ ਹੁਣ ਛਾਂਟੀ ਦੇ ਰਸਤੇ ’ਤੇ ਅੱਗੇ ਵਧ ਗਈ ਹੈ। ਕੰਪਨੀ ਕਰੀਬ 2,500 ਲੋਕਾਂ ਨੂੰ ਨੌਕਰੀ ਤੋਂ ਕੱਢਣ ਵਾਲੀ ਹੈ। ਏਅਰਬੱਸ ਦੀ ਮੁੱਖ ਵਿਰੋਧੀ ਬੋਇੰਗ ਪਹਿਲਾਂ ਹੀ ਵੱਡੀ ਛਾਂਟੀ ਦਾ ਐਲਾਨ ਕਰ ਚੁੱਕੀ ਹੈ।

ਕੰਪਨੀ ਨੇ ਡਿਫੈਂਸ ਅਤੇ ਸਪੇਸ ਡਵੀਜ਼ਨ ’ਤੇ ਇਹ ਗਾਜ ਸੁੱਟਣ ਦਾ ਫੈਸਲਾ ਕੀਤਾ ਹੈ। ਇਸ ਡਵੀਜ਼ਨ ’ਚ ਕਰੀਬ 35,000 ਕਰਮਚਾਰੀ ਕੰਮ ਕਰਦੇ ਹਨ। ਕੰਪਨੀ ਦਾ ਕਹਿਣਾ ਹੈ ਕਿ ਵੱਧਦੀ ਲਾਗਤ ਅਤੇ ਡਿਫੈਂਸ ਪ੍ਰਾਜੈਕਟ ’ਚ ਹੋਣ ਵਾਲੀ ਦੇਰੀ ਕਾਰਨ ਇਹ ਸਖਤ ਫੈਸਲਾ ਲੈਣਾ ਪੈ ਰਿਹਾ ਹੈ।

ਸਪੇਸ ਡਵੀਜ਼ਨ ’ਤੇ ਪਵੇਗਾ ਸਭ ਤੋਂ ਮਾੜਾ ਅਸਰ

ਏਅਰਬੱਸ ਇਕ ਦਿੱਗਜ ਜਹਾਜ਼ ਨਿਰਮਾਤਾ ਯੂਰਪੀ ਕੰਪਨੀ ਹੈ। ਏ. ਐੱਫ. ਪੀ. ਅਤੇ ਬਲੂਮਬਰਗ ਨੇ ਸੂਤਰਾਂ ਦੇ ਹਵਾਲੇ ਨਾਲ ਦਾਅਵਾ ਕੀਤਾ ਹੈ ਕਿ ਸਪੇਸ ਡਵੀਜ਼ਨ ’ਤੇ ਇਸ ਫੈਸਲੇ ਦਾ ਸਭ ਤੋਂ ਜ਼ਿਆਦਾ ਅਸਰ ਪੈਣ ਵਾਲਾ ਹੈ। ਇਸ ’ਚ ਫਾਈਟਰ ਏਅਰਕਰਾਫਟ ਅਤੇ ਸਾਈਬਰ ਸਕਿਓਰਿਟੀ ਆਪ੍ਰੇਸ਼ਨਜ਼ ਵੀ ਸ਼ਾਮਲ ਹਨ। ਫਿਲਹਾਲ ਇਸ ਬਾਰੇ ਏਅਰਬੱਸ ਨੇ ਕੁੱਝ ਵੀ ਕਹਿਣ ਤੋਂ ਮਨ੍ਹਾ ਕਰ ਦਿੱਤਾ ਹੈ।

ਰਿਪੋਰਟ ਅਨੁਸਾਰ ਸਪੇਸ ਸੈਕਟਰ ’ਚ ਆਪਣੇ ਪ੍ਰੋਗਰਾਮਾਂ ’ਤੇ ਏਅਰਬੱਸ ਕਰੀਬ 98 ਕਰੋਡ਼ ਡਾਲਰ ਖਰਚ ਕਰ ਰਹੀ ਹੈ। ਇਸ ਪ੍ਰੋਗਰਾਮ ਨੂੰ ਅੱਗੇ ਵਧਾਉਣ ’ਚ ਹੁਣ ਕੰਪਨੀ ਨੂੰ ਮੁਸ਼ਕਿਲ ਆ ਰਹੀ ਹੈ। ਅਜਿਹੇ ’ਚ ਰੀਸਟਰੱਕਚਰਿੰਗ ਸਮੇਤ ਸਾਰੇ ਆਪਸ਼ਨ ’ਤੇ ਧਿਆਨ ਦਿੱਤਾ ਜਾ ਰਿਹਾ ਹੈ।

ਰਿਪੋਰਟ ਅਨੁਸਾਰ, ਏਅਰਬੱਸ ਇਸ ਛਾਂਟੀ ਨੂੰ ਲੈ ਕੇ ਕਰਮਚਾਰੀ ਯੂਨੀਅਨ ਨਾਲ ਵੀ ਗੱਲਬਾਤ ਕਰ ਰਹੀ ਹੈ। ਏਅਰਬੱਸ ਨੂੰ ਯਾਤਰੀ ਅਤੇ ਕਾਰਗੋ ਜਹਾਜ਼ਾਂ ਲਈ ਜਾਣਿਆ ਜਾਂਦਾ ਹੈ। ਹਾਲਾਂਕਿ, ਇਸ ਦੇ ਡਿਫੈਂਸ, ਸਪੇਸ ਅਤੇ ਹੈਲੀਕਾਪਟਰ ਡਵੀਜ਼ਨ ਵੀ ਹਨ।

ਮੇਟਾ ਕਰੇਗਾ ਵ੍ਹਟਸਐਪ ਅਤੇ ਇੰਟਾਗ੍ਰਾਮ ’ਚ ਛਾਂਟੀ!

ਮੇਟਾ ਨੇ ਆਪਣੀਆਂ ਵੱਖ-ਵੱਖ ਡਵੀਜ਼ਨਾਂ ਜਿਵੇਂ ਵ੍ਹਟਸਐਪ, ਇੰਟਾਗ੍ਰਾਮ ਅਤੇ ਰਿਅਲਟੀ ਲੈਬਸ ’ਚ ਕਰਮਚਾਰੀਆਂ ਦੀ ਛਾਂਟੀ ਸ਼ੁਰੂ ਕਰ ਦਿੱਤੀ ਹੈ। ਦਿ ਵਰਜ ਦੀ ਰਿਪੋਰਟ ਮੁਤਾਬਕ, ਕੰਪਨੀ ਇਹ ਕਦਮ ਆਪਣੇ ਖਰਚਿਆਂ ’ਚ ਕਟੌਤੀ ਅਤੇ ਸੰਚਾਲਨ ਨੂੰ ਹੋਰ ਕੁਸ਼ਲ ਬਣਾਉਣ ਲਈ ਉਠਾਅ ਰਹੀ ਹੈ।

ਸੂਤਰਾਂ ਦਾ ਕਹਿਣਾ ਹੈ ਕਿ ਮੇਟਾ ਦੇ ਇਸ ਫੈਸਲੇ ਨਾਲ ਕਈ ਡਿਪਾਰਟਮੈਂਟਸ ਪ੍ਰਭਾਵਿਤ ਹੋਣਗੇ। ਇਸ ਛਾਂਟੀ ਦੀ ਪੁਸ਼ਟੀ ਮੇਟਾ ਦੀ ਥ੍ਰੈਡਸ ਟੀਮ ਨਾਲ ਜੁਡ਼ਨ ਵਾਲੀ ਜੇਨ ਮੈਨਚੁਨ ਵਾਂਗ ਅਤੇ ਕੁੱਝ ਹੋਰ ਕਰਮਚਾਰੀਆਂ ਨੇ ਕੀਤੀ।

ਮੇਟਾ ਦੇ ਪ੍ਰਮੋਟਰ ਡੇਵ ਅਰਨਾਲਡ ਨੇ ਕਿਹਾ ਹੈ ਕਿ ਕੰਪਨੀ ਆਪਣੇ ਲੰਮੀ ਮਿਆਦ ਦੇ ਟੀਚਿਆਂ ਨੂੰ ਧਿਆਨ ’ਚ ਰੱਖਦੇ ਹੋਏ ਆਪਣੇ ਰਿਸੋਰਸਿਜ਼ ਦੀ ਮੁੜ ਵੰਡ ਕਰ ਰਹੀ ਹੈ। ਇਸ ਤਹਿਤ ਟੀਮਾਂ ਨੂੰ ਇਕ ਯੂਨਿਟ ਤੋਂ ਦੂਜੀ ਯੂਨਿਟ ’ਚ ਸ਼ਿਫਟ ਕੀਤਾ ਜਾ ਰਿਹਾ ਹੈ ਅਤੇ ਕਰਮਚਾਰੀਆਂ ਦੇ ਰੋਲਸ ’ਚ ਵੀ ਬਦਲਾਅ ਕੀਤੇ ਜਾ ਰਹੇ ਹਨ। ਡੇਵ ਅਰਨਾਲਡ ਨੇ ਇਹ ਵੀ ਦੱਸਿਆ ਕਿ ਜਦੋਂ ਕਿਸੇ ਅਹੁਦੇ ਨੂੰ ਖਤਮ ਕੀਤਾ ਜਾਂਦਾ ਹੈ, ਤਾਂ ਮੇਟਾ ਪ੍ਰਭਾਵਿਤ ਕਰਮਚਾਰੀਆਂ ਨੂੰ ਨਵੇਂ ਮੌਕੇ ਦੇਣ ਲਈ ਹਰ ਸੰਭਵ ਕੋਸ਼ਿਸ਼ ਕਰਦੀ ਹੈ।


Harinder Kaur

Content Editor

Related News