ਰਸੋਈ ਦਾ ਬਜਟ ਫਿਰ ਵਧਿਆ, ਅਗਸਤ ’ਚ ਮਾਸਾਹਾਰੀ ਥਾਲੀ ਸਭ ਤੋਂ ਜ਼ਿਆਦਾ ਮਹਿੰਗੀ

Tuesday, Sep 08, 2026 - 06:58 PM (IST)

ਰਸੋਈ ਦਾ ਬਜਟ ਫਿਰ ਵਧਿਆ, ਅਗਸਤ ’ਚ ਮਾਸਾਹਾਰੀ ਥਾਲੀ ਸਭ ਤੋਂ ਜ਼ਿਆਦਾ ਮਹਿੰਗੀ

ਬਿਜ਼ਨੈੱਸ ਡੈਸਕ : ਘਰ ਦੀ ਰਸੋਈ ’ਚ ਖਾਣਾ ਤਿਆਰ ਕਰਨਾ ਅਗਸਤ ’ਚ ਥੋੜ੍ਹਾ ਮਹਿੰਗਾ ਹੋ ਗਿਆ। ਪਿਆਜ਼, ਖਾਣ ਵਾਲੇ ਤੇਲ ਅਤੇ ਰਸੋਈ ਗੈਸ ਦੇ ਵਧਦੇ ਭਾਵਾਂ ਨੇ ਖਾਣ ਦੀ ਲਾਗਤ ’ਤੇ ਦਬਾਅ ਵਧਾਇਆ। ਹਾਲਾਂਕਿ, ਆਲੂ ਅਤੇ ਟਮਾਟਰ ਸਸਤੇ ਹੋਣ ਨਾਲ ਸ਼ਾਕਾਹਾਰੀ ਥਾਲੀ ਦੀ ਕੀਮਤ ’ਚ ਜ਼ਿਆਦਾ ਵਾਧਾ ਨਹੀਂ ਹੋਇਆ।

ਇਹ ਵੀ ਪੜ੍ਹੋ : Toll Plaza 'ਤੇ ਕਰੋੜਾਂ ਦੀ ਠੱਗੀ ਦੇ ਵੱਡੇ ਨੈੱਟਵਰਕ ਦਾ ਪਰਦਾਫਾਸ਼, ਮਾਮਲਾ ਜਾਣ ਉੱਡਣਗੇ ਹੋਸ਼

ਕ੍ਰਿਸਿਲ ਇੰਟੈਲੀਜੈਂਸ ਅਨੁਸਾਰ ਅਗਸਤ ’ਚ ਸ਼ਾਕਾਹਾਰੀ ਥਾਲੀ ਦੀ ਲਾਗਤ ਸਾਲਾਨਾ ਆਧਾਰ ’ਤੇ 1 ਫੀਸਦੀ ਵਧ ਕੇ 29.5 ਰੁਪਏ ਹੋ ਗਈ। ਉੱਥੇ ਹੀ ਮਾਸਾਹਾਰੀ ਥਾਲੀ 5 ਫੀਸਦੀ ਮਹਿੰਗੀ ਹੋ ਕੇ 57.5 ਰੁਪਏ ਦੀ ਹੋ ਗਈ।

ਇਹ ਵੀ ਪੜ੍ਹੋ :  ਵੱਡੀ ਖ਼ਬਰ! PNB ਬੈਂਕ 'ਚੋਂ ਮਿਲੇ 17 ਕਰੋੜ ਦੇ ਨਕਲੀ ਨੋਟ, ਅਧਿਕਾਰੀਆਂ ਦੇ ਉੱਡੇ ਹੋਸ਼

ਪਿਆਜ਼ ਬਣਿਆ ਵੱਡਾ ਕਾਰਨ

ਅਗਸਤ ’ਚ ਪਿਆਜ਼ ਦੀ ਕੀਮਤ ਇਕ ਸਾਲ ਪਹਿਲਾਂ ਦੇ 28 ਰੁਪਏ ਤੋਂ ਵਧ ਕੇ ਲੱਗਭਗ 40 ਰੁਪਏ ਪ੍ਰਤੀ ਕਿਲੋ ਹੋ ਗਈ। ਭਾਵ ਇਸ ’ਚ 43 ਫੀਸਦੀ ਦੀ ਤੇਜ਼ੀ ਰਹੀ। ਖਾਣ ਵਾਲੇ ਤੇਲ ਦੇ ਭਾਅ ਵੀ 11 ਫੀਸਦੀ ਅਤੇ ਰਸੋਈ ਗੈਸ ਦੀ ਕੀਮਤ 10 ਫੀਸਦੀ ਵਧੀ।

ਸਬਜ਼ੀਆਂ ਨੇ ਦਿੱਤੀ ਥੋੜ੍ਹੀ ਰਾਹਤ

ਆਲੂ ਦੀ ਕੀਮਤ 12 ਫੀਸਦੀ ਅਤੇ ਟਮਾਟਰ ਦੀ ਕੀਮਤ 28 ਫੀਸਦੀ ਘਟਣ ਨਾਲ ਸ਼ਾਕਾਹਾਰੀ ਥਾਲੀ ਦੀ ਲਾਗਤ ਨੂੰ ਸੀਮਤ ਰੱਖਣ ’ਚ ਮਦਦ ਮਿਲੀ। ਹਾਲਾਂਕਿ, ਮਹੀਨੇ ਦੇ ਦੌਰਾਨ ਪਿਆਜ਼ ਦੇ ਭਾਅ 17 ਫੀਸਦੀ ਵਧੇ।

ਇਹ ਵੀ ਪੜ੍ਹੋ : ਖ਼ੁਸ਼ਖ਼ਬਰੀ ! SBI 'ਚ ਨੌਕਰੀ ਦਾ ਸੁਨਹਿਰੀ ਮੌਕਾ, ਇਨ੍ਹਾਂ ਅਹੁਦਿਆਂ ਲਈ ਬੈਂਕ ਕਰੇਗਾ 12,000 ਭਰਤੀਆਂ

ਅੱਗੇ ਵੀ ਮਹਿੰਗਾ ਰਹਿ ਸਕਦਾ ਹੈ ਪਿਆਜ਼

ਮਾਹਿਰਾਂ ਮੁਤਾਬਕ, ਅਗਲੇ ਦੋ-ਤਿੰਨ ਮਹੀਨਿਆਂ ’ਚ ਪਿਆਜ਼ ਦੀਆਂ ਕੀਮਤਾਂ ਉੱਚੀਆਂ ਰਹਿ ਸਕਦੀਆਂ ਹਨ। ਰਬੀ ਫਸਲ ਦੀ ਘੱਟ ਸਪਲਾਈ ਅਤੇ ਖਰੀਫ ਪਿਆਜ਼ ਦੀ ਆਮਦ ’ਚ ਦੇਰੀ ਇਸ ਦੇ ਮੁੱਖ ਕਾਰਨ ਹਨ। ਦੂਜੇ ਪਾਸੇ, ਚਿਕਨ ਦੇ ਭਾਅ ਸਾਲਾਨਾ ਆਧਾਰ ’ਤੇ 10 ਫੀਸਦੀ ਵਧੇ, ਜਿਸ ਨਾਲ ਮਾਸਾਹਾਰੀ ਥਾਲੀ ਦੀ ਲਾਗਤ ’ਚ ਜ਼ਿਆਦਾ ਵਾਧਾ ਹੋਇਆ।

ਇਹ ਵੀ ਪੜ੍ਹੋ : ਇਲਾਇਚੀ ਦੀਆਂ ਕੀਮਤਾਂ 'ਚ ਭਾਰੀ ਉਛਾਲ; ਇਸ ਕਾਰਨ ਰੇਟ ਹੋਰ ਵਧਣ ਦੇ ਮਿਲ ਰਹੇ ਸੰਕੇਤ
ਇਹ ਵੀ ਪੜ੍ਹੋ
: ਨੇਪਾਲ 'ਚ ਹੜ੍ਹ ਦੇ ਪਾਣੀ ਨਾਲ ਰੁੜ੍ਹ ਕੇ ਆਇਆ ਬੈਂਕ ਦਾ ਨੋਟਾਂ ਨਾਲ ਭਰਿਆ ਟਰੰਕ, ਲੋਕਾਂ ਨੇ ਲੁੱਟੇ ਬੰਡਲ
ਇਹ ਵੀ ਪੜ੍ਹੋ :  ਭਾਰਤ ’ਚ 3 ਵੇਲੇ ਦੀ ਰੋਟੀ-ਸਬਜ਼ੀ ਵਾਲੀ ਥਾਲੀ ਬਦਲੀ, ਇਨ੍ਹਾਂ ਖਾਣ ਵਾਲੀਆਂ ਚੀਜ਼ਾਂ ਦਾ ਵਧਿਆ ਰੁਝਾਨ
ਇਹ ਵੀ ਪੜ੍ਹੋ : 600 ਕਰਮਚਾਰੀਆਂ ਨੂੰ ਲੱਗਾ ਝਟਕਾ, ਵਿਦੇਸ਼ੀ ਕੰਪਨੀ ਨੇ ਅਚਾਨਕ ਨੋਕਰੀਓਂ ਕੱਢ'ਤੇ ਭਾਰਤੀ ਮੁਲਾਜ਼ਮ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News