ਕ੍ਰਿਪਟੋਕਰੰਸੀ ਬੈਨ ਦੀਆਂ ਚਿੰਤਾਵਾਂ ਵਿਚਾਲੇ ਨਿਰਮਲਾ ਦਾ ਵੱਡਾ ਬਿਆਨ-''ਸਰਕਾਰ ਜਲਦ ਕ੍ਰਿਪਟੋ ''ਤੇ ਪੇਸ਼ ਕਰੇਗੀ ਬਿੱਲ''

Tuesday, Nov 30, 2021 - 02:51 PM (IST)

ਨਵੀਂ ਦਿੱਲੀ- ਕ੍ਰਿਪਟੋਕਰੰਸੀ ਬੈਨ ਦੀਆਂ ਚਿੰਤਾਵਾਂ ਦੇ ਵਿਚਾਲੇ ਅੱਜ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਸੰਸਦ 'ਚ ਕਿਹਾ ਹੈ ਕਿ ਸਰਕਾਰ ਜਲਦ ਹੀ ਕ੍ਰਿਪਟੋਕਰੰਸੀ ਨੂੰ ਲੈ ਕੇ ਬਿੱਲ ਪੇਸ਼ ਕਰਨ ਜਾ ਰਹੀ ਹੈ। ਵਿੱਤ ਮੰਤਰੀ ਨੇ ਸੰਸਦ 'ਚ ਦੱਸਿਆ ਕਿ ਕ੍ਰਿਪਟੋਕਰੰਸੀ ਨੂੰ ਲੈ ਕੇ ਰੇਗੂਲੇਸ਼ਨ 'ਤੇ ਵਿਸਤਾਰ 'ਚ ਚਰਚਾ ਕੀਤੀ ਗਈ ਹੈ। 
ਰਾਜਸਭਾ 'ਚ ਪ੍ਰਸ਼ਨਕਾਲ ਦੇ ਦੌਰਾਨ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਇਹ ਖਤਰੇ ਵਾਲਾ ਖੇਤਰ ਹੈ ਅਤੇ ਪੂਰੇ ਰੈਗੂਲੇਟਰੀ ਫਰੇਮਵਰਕ 'ਚ ਨਹੀਂ ਹੈ। ਉਨ੍ਹਾਂ ਨੇ ਅੱਗੇ ਦੱਸਿਆ ਕਿ ਇਸ ਦੇ ਵਿਗਿਆਪਨ ਨੂੰ ਬੈਨ ਕਰਨ ਨੂੰ ਲੈ ਕੇ ਕੋਈ ਫ਼ੈਸਲਾ ਨਹੀਂ ਲਿਆ ਗਿਆ ਹੈ। ਆਰ.ਬੀ.ਆਈ. ਅਤੇ ਸੇਬੀ ਦੇ ਰਾਹੀਂ ਜਾਗਰੂਕਤਾ ਫੈਲਾਉਣ ਲਈ ਕਦਮ ਚੁੱਕੇ ਗਏ ਹਨ, ਵਿੱਤ ਮੰਤਰੀ ਨੇ ਦੱਸਿਆ ਕਿ ਸਰਕਾਰ ਜਲਦ ਹੀ ਬਿੱਲ ਪੇਸ਼ ਕਰੇਗੀ।
ਕ੍ਰਿਪਟੇ ਦੇ ਵਿਗਿਆਪਨਾਂ 'ਤੇ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਇਥੇ ਏ.ਐੱਸ.ਸੀ.ਆਈ. ਹੈ, ਜੋ ਵਿਗਿਆਪਨਾਂ ਨੂੰ ਕੰਟਰੋਲ ਕਰਦੀ ਹੈ। ਉਨ੍ਹਾਂ ਕਿਹਾ ਕਿ ਇਸ ਦੇ ਸਾਰੇ ਨਿਯਮਾਂ ਨੂੰ ਦੇਿਖਅਾ ਜਾ ਰਿਹਾ ਹੈ। ਉਨ੍ਹਾਂ ਨੇ ਸੰਸਦ 'ਚ ਦੱਸਿਆ ਕਿ ਸਰਕਾਰ ਜਲਦ ਿਬੱਲ ਕੈਬਨਿਟ ਤੋਂ ਬਿੱਲ ਪਾਸ ਕਰਨ ਤੋਂ ਬਾਅਦ ਉਸ ਨੂੰ ਲਿਆਏਗੀ।


Aarti dhillon

Content Editor

Related News