ਸੇਵਾਮੁਕਤੀ ਦੇ ਬਾਅਦ ਟੈਕਸ ’ਚ ਲਾਪ੍ਰਵਾਹੀ ਪੈ ਸਕਦੀ ਹੈ ਭਾਰੀ

Thursday, Jan 29, 2026 - 03:07 AM (IST)

ਸੇਵਾਮੁਕਤੀ ਦੇ ਬਾਅਦ ਟੈਕਸ ’ਚ ਲਾਪ੍ਰਵਾਹੀ ਪੈ ਸਕਦੀ ਹੈ ਭਾਰੀ

ਨਵੀਂ ਦਿੱਲੀ  - ਸੇਵਾਮੁਕਤੀ ਦੇ ਬਾਅਦ ਕਈ ਲੋਕ ਮੰਨ ਲੈਂਦੇ ਹਨ ਕਿ ਹੁਣ ਟੈਕਸ ਦੀਆਂ ਪੇਚੀਦਗੀਆਂ ਘੱਟ ਜਾਣਗੀਆਂ, ਪਰ ਇਹ ਇਕ ਵੱਡੀ ਗ਼ਲਤਫ਼ਹਿਮੀ ਹੈ। ਅਸਲ ’ਚ, ਤਨਖ਼ਾਹ ਬੰਦ ਹੋਣ ਦੇ ਬਾਅਦ ਜਦੋਂ ਪੈਨਸ਼ਨ, ਵਿਆਜ ਅਤੇ ਹੋਰ ਸੋਮਿਆਂ ਤੋਂ ਆਮਦਨ ਸ਼ੁਰੂ ਹੁੰਦੀ ਹੈ, ਓਦੋਂ ਟੈਕਸ ਨਾਲ ਜੁੜੀਆਂ ਗ਼ਲਤੀਆਂ ਦੀ ਸੰਭਾਵਨਾ ਵਧ ਜਾਂਦੀ ਹੈ। ਇਹ ਲਾਪ੍ਰਵਾਹੀ ਨਾ ਸਿਰਫ ਟੈਕਸ ਦੇਣਦਾਰੀ ਵਧਾ ਸਕਦੀ ਹੈ ਸਗੋਂ ਜੁਰਮਾਨੇ ਦਾ ਕਾਰਨ ਵੀ ਬਣ ਸਕਦੀ ਹੈ।

ਇਨਕਮ ਟੈਕਸ ਰਿਟਰਨ ਦਾਖ਼ਲ ਨਾ ਕਰਨਾ
ਭਾਵੇਂ ਹੀ ਪੈਨਸ਼ਨ ਅਤੇ ਹੋਰ ਆਮਦਨ ਕਰ ਯੋਗ ਹੱਦ ਤੋਂ ਘੱਟ ਹੋਵੇ, ਫਿਰ ਵੀ ਰਿਟਰਨ ਭਰਨੀ ਜ਼ਰੂਰੀ ਹੈ। ਬੈਂਕ ਵਿਆਜ ’ਤੇ ਟੀ. ਡੀ. ਐੱਸ. (ਟੈਕਸ ਡਿਡਕਟਿਡ ਐਟ ਸੋਰਸ) ਕੱਟਦੇ ਹਨ ਅਤੇ ਰਿਫੰਡ ਪਾਉਣ ਲਈ ਰਿਟਰਨ ਲੋੜੀਂਦੀ ਹੈ।

ਸੇਵਾਮੁਕਤੀ ਲਾਭਾਂ ਦੇ ਟੈਕਸ ਨਿਯਮਾਂ ਦੀ ਜਾਣਕਾਰੀ ਨਾ ਹੋਣਾ
ਸਾਰੇ ਸੇਵਾਮੁਕਤੀ ਲਾਭ ਟੈਕਸ-ਮੁਕਤ ਨਹੀਂ ਹੁੰਦੇ। ਗੈਰ-ਸਰਕਾਰੀ ਕਰਮਚਾਰੀਆਂ ਲਈ ਗ੍ਰੈਚੂਟੀ ਪੂਰੀ ਤਰ੍ਹਾਂ ਟੈਕਸ-ਮੁਕਤ ਨਹੀਂ ਹੁੰਦੀ। ਈ. ਪੀ. ਐੱਫ. ’ਤੇ ਮਿਲਣ ਵਾਲਾ ਵਿਆਜ ਅਤੇ ਐੱਨ. ਪੀ. ਐੱਸ. ਤੋਂ ਮਿਲਣ ਵਾਲੀ ਸਾਲਾਨਾ ਆਮਦਨ ਟੈਕਸ ਯੋਗ ਹੁੰਦੀ ਹੈ।

ਸਾਰੇ ਆਮਦਨ ਸਰੋਤਾਂ ਦੀ ਜਾਣਕਾਰੀ ਨਾ ਦੇਣਾ
ਕਈ ਸੇਵਾਮੁਕਤ ਲੋਕ ਸਲਾਹਕਾਰੀ, ਫ੍ਰੀਲਾਂਸ ਜਾਂ ਮਾਣ-ਭੱਤੇ ਵਰਗੀ ਆਮਦਨ ਨੂੰ ਐਲਾਨ ਕਰਨਾ ਭੁੱਲ ਜਾਂਦੇ ਹਨ, ਜਿਸ ਨਾਲ ਜੁਰਮਾਨਾ ਲੱਗ ਸਕਦਾ ਹੈ।

ਟੀ. ਡੀ. ਐੱਸ. ਛੋਟ ਲਈ ਫਾਰਮ 15ਐੱਚ ਜਮ੍ਹਾ ਨਾ ਕਰਨਾ
60 ਸਾਲ ਤੋਂ ਵੱਧ ਉਮਰ ਦੇ ਸੀਨੀਅਰ ਸਿਟੀਜ਼ਨ ਜੇਕਰ ਟੈਕਸ ਯੋਗ ਹੱਦ ਤੋਂ ਹੇਠਾਂ ਹਨ, ਤਾਂ ਬੈਂਕ ’ਚ ਫਾਰਮ 15ਐੱਚ ਜਮ੍ਹਾ ਕਰ ਕੇ ਟੀ. ਡੀ. ਐੱਸ. ਤੋਂ ਬਚ ਸਕਦੇ ਹਨ।

ਸੀਨੀਅਰ ਸਿਟੀਜ਼ਨਾਂ ਨੂੰ ਮਿਲਣ ਵਾਲੀ ਟੈਕਸ ਛੋਟ ਦਾ ਲਾਭ ਨਾ ਲੈਣਾ
60 ਸਾਲ ਦੀ ਉਮਰ ਦੇ ਬਾਅਦ ਟੈਕਸ ਛੋਟ ਦੀਆਂ ਹੱਦਾਂ ਅਤੇ ਕਟੌਤੀਆਂ ਵਧ ਜਾਂਦੀਆਂ ਹਨ, ਜਿਵੇਂ ਧਾਰਾ 80ਡੀ ਅਤੇ 80ਟੀਟੀਬੀ ਦੇ ਤਹਿਤ ਵਾਧੂ ਛੋਟ।
 


author

Inder Prajapati

Content Editor

Related News