ਦੂਰਸੰਚਾਰ ਸੇਵਾਵਾਂ ਦੀਆਂ ਦਰਾਂ ਲਾਜ਼ੀਕਲ ਨਹੀਂ, ਵਧਾਉਣ ਦੀ ਲੋੜ : ਸੁਨੀਲ ਮਿੱਤਲ

11/23/2020 1:19:49 AM

ਨਵੀਂ ਦਿੱਲੀ (ਭਾਸ਼ਾ)–ਦੂਰਸੰਚਾਰ ਸੇਵਾ ਪ੍ਰੋਵਾਈਡਰ ਕੰਪਨੀ ਭਾਰਤੀ ਏਅਰਟੈੱਲ ਦੇ ਚੇਅਰਮੈਨ ਸੁਨੀਲ ਮਿੱਤਲ ਦਾ ਕਹਿਣਾ ਹੈ ਕਿ ਹਾਲੇ ਮੋਬਾਈਲ ਸੇਵਾਵਾਂ ਦੀਆਂ ਦਰਾਂ ਲਾਜ਼ੀਕਲ ਨਹੀਂ ਹਨ। ਉਨ੍ਹਾਂ ਨੇ ਕਿਹਾ ਕਿ ਮੌਜੂਦਾ ਦਰਾਂ ’ਤੇ ਬਾਜ਼ਾਰ ’ਚ ਬਣੇ ਰਹਿਣਾ ਮੁਸ਼ਕਲ ਹੈ, ਅਖੀਰ ਦਰਾਂ ’ਚ ਵਾਧਾ ਸਹੀ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਇਸ ਬਾਰੇ ਕੋਈ ਫੈਸਲਾ ਲੈਣ ਤੋਂ ਪਹਿਲਾਂ ਬਾਜ਼ਾਰ ਦੇ ਹਾਲਾਤਾਂ ਨੂੰ ਦੇਖਿਆ ਜਾਏਗਾ। ਮਿੱਤਲ ਨੇ ਇਕ ਇੰਟਰਵਿਊ ਦੌਰਾਨ ਇਹ ਗੱਲਾਂ ਕਹੀਆਂ।

ਅਗਲੀ ਪੀੜ੍ਹੀ ਦੇ 5ਜੀ ਨੈੱਟਵਰਕ ’ਚ ਚੀਨ ਦੀ ਦੂਰਸੰਚਾਰ ਯੰਤਰ ਨਿਰਮਾਤਾਵਾਂ ਨੂੰ ਹਿੱਸੇਦਾਰੀ ਦੀ ਮਨਜ਼ੂਰੀ ਮਿਲੇਗੀ ਜਾਂ ਨਹੀਂ, ਇਸ ਬਾਰੇ ਪੁੱਛੇ ਜਾਣ ’ਤੇ ਮਿੱਤਲ ਨੇ ਕਿਹਾ ਕਿ ਵੱਡਾ ਸਵਾਲ ਦੇਸ਼ ਦੇ ਫੈਸਲੇ ਦਾ ਹੈ। ਦੇਸ਼ ਜੋ ਵੀ ਫੈਸਲਾ ਲਵੇਗਾ, ਹਰ ਕੋਈ ਉਸ ਨੂੰ ਸਵੀਕਾਰ ਕਰੇਗਾ। ਉਨ੍ਹਾਂ ਨੇ ਕਿਹਾ ਕਿ ਜਿਥੋਂ ਤੱਕ ਦੂਰਸੰਚਾਰ ਸੇਵਾਵਾਂ ਦੀਆਂ ਦਰਾਂ ਦਾ ਸਵਾਲ ਹੈ, ਕੰਪਨੀ ਨੇ ਇਸ ਬਾਰੇ ਆਪਣਾ ਰੁਖ ਸਪੱਸ਼ਟ ਕਰ ਦਿੱਤਾ ਹੈ। ਏਅਰਟੈੱਲ ਮਜ਼ਬੂਤੀ ਨਾਲ ਇਹ ਮੰਨਦੀ ਹੈ ਕਿ ਦਰਾਂ ’ਚ ਵਾਧਾ ਕੀਤਾ ਜਾਣਾ ਚਾਹੀਦਾ ਹੈ। ਮਿੱਤਲ ਨੇ ਕਿਹਾ ਕਿ ਮੌਜੂਦਾ ਦਰਾਂ ਟਿਕਾਊ ਨਹੀਂ ਹਨ ਪਰ ਏਅਰਟੈੱਲ ਬਿਨਾਂ ਬਾਜ਼ਾਰ ਦੇ ਜਾਂ ਰੈਗੁਲੇਟਰ ਦੇ ਕਦਮ ਚੁੱਕੇ ਖੁਦ ਪਹਿਲ ਨਹੀਂ ਕਰ ਸਕਦੀ ਹੈ।

ਉਦਯੋਗ ਜਗਤ ਨੂੰ ਇਕ ਸਮੇਂ ’ਤੇ ਦਰਾਂ ਵਧਾਉਣ ਦੀ ਲੋੜ ਹੋਵੇਗੀ। ਸਾਨੂੰ ਅਜਿਹਾ ਕਰਦੇ ਸਮੇਂ ਬਾਜ਼ਾਰ ਦੇ ਹਾਲਾਤਾਂ ਨੂੰ ਦੇਖਣਾ ਹੋਵੇਗਾ। ਮਿੱਤਲ ਤੋਂ ਇਹ ਪੁੱਛਿਆ ਗਿਆ ਸੀ ਕਿ ਭਾਰਤੀ ਬਾਜ਼ਾਰ ’ਚ ਦੂਰਸੰਚਾਰ ਸੇਵਾਵਾਂ ਦੀਆਂ ਦਰਾਂ ਵਧਾਉਣ ਲਈ ਕੀ ਸਮਾਂ ਬੇਵੱਸ ਲਗਦਾ ਹੈ ਅਤੇ ਕੀ ਏਅਰਟੈੱਲ ਇਸ ਦਿਸ਼ਾ ’ਚ ਪਹਿਲ ਕਰੇਗੀ ਜਾਂ ਮੁਕਾਬਲੇਬਾਜ਼ਾਂ ਦੇ ਕਦਮ ਚੁੱਕਣ ਦੀ ਉਡੀਕ ਕਰੇਗੀ? ਜ਼ਿਕਰਯੋਗ ਹੈ ਕਿ ਮਿੱਤਲ ਨੇ ਇਸ ਸਾਲ ਅਗਸਤ ’ਚ ਇਸ ਬਾਰੇ ਟਿੱਪਣੀ ਕੀਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ 160 ਰੁਪਏ ’ਚ ਇਕ ਮਹੀਨੇ ਲਈ 16 ਜੀ. ਬੀ. ਡਾਟਾ ਦੇਣਾ ਤ੍ਰਾਸਦੀ ਹੈ। ਕੰਪਨੀ ਦਾ ਕਹਿਣਾ ਹੈ ਕਿ ਟਿਕਾਊ ਕਾਰੋਬਾਰ ਲਈ ਪ੍ਰਤੀ ਗਾਹਕ ਔਸਤ ਮਾਲੀਏ ਨੂੰ ਪਹਿਲਾਂ 200 ਰੁਪਏ ਅਤੇ ਹੌਲੀ-ਹੌਲੀ ਵਧ ਕੇ 300 ਰੁਪਏ ਤੱਕ ਪਹੁੰਚਾਉਣਾ ਚਾਹੀਦਾ ਹੈ।

ਸਤੰਬਰ ਤਿਮਾਹੀ ’ਚ ਭਾਰਤੀ ਏਅਰਟੈੱਲ ਦਾ ਪ੍ਰਤੀ ਗਾਹਕ ਔਸਤ ਮਾਲੀਆ (ਏ. ਆਰ. ਪੀ. ਯੂ.) 162 ਰੁਪਏ ਰਿਹਾ ਸੀ। ਇਹ ਮਾਲੀਆ ਇਸ ਤੋਂ ਪਹਿਲਾਂ ਜੂਨ 2020 ਤਿਮਾਹੀ ’ਚ 128 ਰੁਪਏ ਅਤੇ ਜੂਨ 2019 ਤਿਮਾਹੀ ’ਚ 157 ਰੁਪਏ ਰਿਹਾ ਸੀ। ਮਿੱਤਲ ਨੇ ਇਕ ਵਾਰ ਮੁੜ ਦੂਰਸੰਚਾਰ ਖੇਤਰ ’ਚ ਟੈਕਸ ਦੀਆਂ ਉੱਚੀਆਂ ਦਰਾਂ ਅਤੇ ਵੱਧ ਫੀਸਾਂ ਦੀ ਗੱਲ ਦੋਹਰਾਈ। ਉਨ੍ਹਾਂ ਨੇ ਕਿਹਾ ਕਿ ਦੂਰਸੰਚਾਰ ਖੇਤਰ ਵੱਧ ਪੂੰਜੀ ਲਗਾਉਣ ਵਾਲਾ ਖੇਤਰ ਹੈ। ਇਸ ’ਚ ਨੈੱਟਵਰਕ, ਸਪੈਕਟ੍ਰਮ, ਟਾਵਰ ਅਤੇ ਤਕਨਾਲੌਜੀ ’ਚ ਲਗਾਤਾਰ ਨਿਵੇਸ਼ ਕਰਦੇ ਰਹਿਣ ਦੀ ਲੋੜ ਹੁੰਦੀ ਹੈ।


Karan Kumar

Content Editor

Related News