ਮੁਕੇਸ਼ ਅੰਬਾਨੀ ਨੇ 9 ਸਾਲਾਂ ਤੋਂ ਨਹੀਂ ਵਧਾਈ ਆਪਣੀ ਤਨਖਾਹ

06/29/2017 3:00:39 AM

ਨਵੀਂ ਦਿੱਲੀ — ਰਿਲਾਇੰਸ ਇੰਡਸਟ੍ਰੀਜ਼ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਤੇ ਸਭ ਤੋਂ ਅਮੀਰ ਭਾਰਤੀ ਮੁਕੇਸ਼ ਅੰਬਾਨੀ ਅੱਧੀ ਤੋਂ ਵੀ ਘੱਟ ਸੈਲਰੀ 'ਤੇ ਕੰਮ ਕਰ ਰਹੇ ਹਨ। ਉਨ੍ਹਾਂ ਦੀ ਸਾਲਾਨਾ ਤਨਖਾਹ ਲਗਾਤਾਰ 9ਵੇਂ ਸਾਲ 'ਚ 15 ਕਰੋੜ ਰੁਪਏ 'ਤੇ ਹੀ ਕਾਇਮ ਹੈ। ਇਹੀ ਨਹੀਂ, ਅੰਬਾਨੀ ਨੇ ਸ਼ੇਅਰ ਬਦਲ ਵੀ ਨਹੀਂ ਲਿਆ ਹੈ, ਜੋ ਕੰਪਨੀ ਦੇ ਨਿਰਦੇਸ਼ਕ ਮੰਡਲ ਦੇ ਹੋਰ ਨਿਰਦੇਸ਼ਕਾਂ ਨੂੰ ਮਿਲਿਆ ਹੈ। ਅੰਬਾਨੀ ਨੇ ਆਪਣੀ ਤਨਖਾਹ, ਲਾਭ, ਭੱਤੇ ਅਤੇ ਕਮੀਸ਼ਨ ਨੂੰ 2008-09 ਤੋਂ 15 ਕਰੋੜ ਰੁਪਏ 'ਤੇ ਹੀ ਕਾਇਮ ਰੱਖਿਆ ਹੈ। ਭਾਵ ਉਹ ਸਾਲਾਨਾ ਕਰੀਬ 24 ਕਰੋੜ ਰੁਪਏ ਛੱਡ ਰਹੇ ਹਨ। ਹਾਲਾਂਕਿ ਉਨ੍ਹਾਂ ਦਾ ਮਨਜ਼ੂਰ ਸੈਲਰੀ ਪੈਕੇਜ 28.75 ਕਰੋੜ ਰੁਪਏ ਹੈ।
ਆਰ.ਆਈ.ਐੱਲ 'ਤੇ ਹੋਇਆ 1,96,601 ਕਰੋੜ ਦਾ ਕਰਜ਼ 
ਰਿਲਾਇੰਸ ਇੰਡਸਟ੍ਰੀਜ਼ ਲਿਮਟਿਡ (ਆਰ.ਆਈ.ਐੱਲ) 'ਤੇ ਕੁਲ ਕਰਜ਼ ਵਧ ਕੇ 1,96,601 ਕਰੋੜ ਰੁਪਏ ਹੋ ਗਿਆ ਹੈ। ਇਸ 'ਚ ਜ਼ਿਆਦਾਤਰ ਕਰਜ਼ ਉਸ ਦੇ ਚੌਥੀ ਜਨਰੇਸ਼ਨ ਦੇ ਟੈਲੀਕਾਮ ਵੈਂਚਰ ਰਿਲਾਇੰਸ ਜਿਓ ਲਈ ਲਿਆ ਗਿਆ ਹੈ। ਹੁਣ ਕੰਪਨੀ ਆਪਣੀ ਇੰਟਰੱਸਟ ਲਾਗਤ ਘਟਾਉਣ ਦਾ ਕੰਮ ਕਰ ਰਹੀ ਹੈ। ਕੰਪਨੀ ਦੇ ਸੀ. ਐੱਮ. ਡੀ. ਮੁਕੇਸ਼ ਅੰਬਾਨੀ ਨੇ 2016-17 ਦੀ ਸਾਲਾਨਾ ਰਿਪੋਰਟ 'ਚ ਕਿਹਾ ਕਿ ਕੰਪਨੀ ਨੇ ਇਸ ਲਈ 2.3 ਅਰਬ ਡਾਲਰ ਦੇ ਸਿੰਡੀਕੇਟ ਅਤੇ ਕਲੱਬ ਲੋਨਸ ਦੀ ਰਿਫਾਈਨਾਂਸਿੰਗ ਕੀਤੀ ਹੈ। ਕੰਪਨੀ 'ਤੇ ਫਿਲਹਾਲ (31 ਮਾਰਚ, 2017 ਤੱਕ) 1,96,601 ਕਰੋੜ ਰੁਪਏ ਦਾ ਕਰਜ਼ ਹੈ। ਅੰਬਾਨੀ ਨੇ ਕਿਹਾ ਕਿ ਸਾਲ ਦੌਰਾਨ 1.75 ਅਰਬ ਡਾਲਰ ਦੇ ਸਿੰਡੀਕੇਟ ਲੋਨ ਅਤੇ 55 ਕਰੋੜ ਡਾਲਰ ਦੇ ਕਲੱਬ ਦੇ ਲਾਂਗ ਟਰਮ ਲੋਨ ਨੂੰ ਸਫਲਤਾਪੂਰਵਕ ਰਿਫਾਈਨਾਂਸ ਕੀਤਾ ਹੈ। ਇਸ ਨਾਲ ਕੰਪਨੀ ਨੂੰ ਇੰਟਰੱਸਟ ਲਾਗਤ ਦੇ ਤੌਰ 'ਤੇ ਕਾਫੀ ਬੱਚਤ ਹੋਵੇਗੀ। ਇਹ 2007 ਦੇ ਬਾਅਦ ਤੋਂ ਹੁਣ ਤੱਕ ਦੀ ਸਭ ਤੋਂ ਵੱਡੀ ਅਮਾਊਂਟ ਹੈ।


Related News