ਦੇਸ਼ ’ਚ ਮੋਬਾਈਲ ਫੋਨ ਮੈਨੂਫੈਕਚਰਿੰਗ 10 ਸਾਲਾਂ ''ਚ 21 ਗੁਣਾ ਹੋਈ, ਬਰਾਮਦ ''ਚ ਆਇਆ ਉਛਾਲ
Monday, Mar 11, 2024 - 10:36 AM (IST)
ਨਵੀਂ ਦਿੱਲੀ (ਭਾਸ਼ਾ) - ਭਾਰਤ 'ਚ ਮੋਬਾਈਲ ਫੋਨ ਮੈਨੂਫੈਕਚਰਿੰਗ ਮੁੱਲ ਦੇ ਲਿਹਾਜ਼ ਨਾਲ ਪਿਛਲੇ 10 ਸਾਲਾਂ 'ਚ 21 ਗੁਣਾ ਹੋ ਕੇ 4.1 ਲੱਖ ਕਰੋੜ ਰੁਪਏ ਹੋ ਗਈ ਹੈ। ਉਦਯੋਗ ਬਾਡੀਜ਼ ਆਈ. ਸੀ. ਈ. ਏ. ਨੇ ਕਿਹਾ ਕਿ ਸਰਕਾਰ ਦੇ ਪੀ. ਐੱਲ. ਆਈ. ਵਰਗੇ ਨੀਤੀਗਤ ਉਪਾਵਾਂ ਨੇ ਸਥਾਨਕ ਉਤਪਾਦਨ ਨੂੰ ਉਤਸ਼ਾਹ ਦੇਣ ਲਈ ਕੌਮਾਂਤਰੀ ਕੰਪਨੀਆਂ ਨੂੰ ਆਕਰਸ਼ਿਤ ਕਰਨ 'ਚ ਅਹਿਮ ਭੂਮਿਕਾ ਨਿਭਾਈ ਹੈ। ਇੰਡੀਆ ਸੈਲੂਲਰ ਐਂਡ ਇਲੈਕਟ੍ਰਾਨਿਕਸ ਐਸੋਸੀਏਸ਼ਨ (ਆਈ. ਸੀ. ਈ. ਏ.) ਨੇ ਕਿਹਾ ਕਿ ਭਾਰਤ ਹੁਣ ਆਪਣੀ ਕੁਲ ਮੋਬਾਈਲ ਫੋਨ ਮੰਗ ਦਾ 97 ਫ਼ੀਸਦੀ ਸਥਾਨਕ ਪੱਧਰ 'ਤੇ ਉਤਪਾਦਿਤ ਕਰਦਾ ਹੈ ਅਤੇ ਚਾਲੂ ਵਿੱਤੀ ਸਾਲ (2023-24) 'ਚ ਕੁਲ ਉਤਪਾਦਨ ਦਾ 30 ਫ਼ੀਸਦੀ ਬਰਾਮਦ ਲਈ ਹੈ।
ਇਹ ਵੀ ਪੜ੍ਹੋ - 70 ਹਜ਼ਾਰ ਰੁਪਏ ਤੱਕ ਪਹੁੰਚ ਸਕਦੀ ਹੈ 'ਸੋਨੇ ਦੀ ਕੀਮਤ'! ਜਾਣੋ ਕੀ ਹਨ ਕਾਰਣ
ਐੱਪਲ ਅਤੇ ਸੈਮਸੰਗ ਦੀ ਅਹਿਮ ਭੂਮਿਕਾ
ਆਈ. ਸੀ. ਈ. ਏ. ਨੇ ਕਿਹਾ,'ਮੋਬਾਈਲ ਫੋਨ ਦਾ ਉਤਪਾਦਨ 2014-15 ਦੇ 18,900 ਕਰੋੜ ਰੁਪਏ ਤੋਂ ਵੱਧ ਕੇ ਚਾਲੂ ਵਿੱਤੀ ਸਾਲ 'ਚ ਅਨੁਮਾਨਿਤ 4,10,000 ਕਰੋੜ ਰੁਪਏ ਹੋ ਗਿਆ, ਜੋ 2000 ਫ਼ੀਸਦੀ ਦਾ ਵਾਧਾ ਹੈ। ਵਿੱਤੀ ਸਾਲ 2014-15 'ਚ ਭਾਰਤ ਤੋਂ ਮੋਬਾਈਲ ਫੋਨ ਦੀ ਬਰਾਮਦ ਸਿਰਫ਼ 1,556 ਕਰੋੜ ਰੁਪਏ ਸੀ। ਉਦਯੋਗ ਨੂੰ ਵਿੱਤੀ ਸਾਲ 2023-24 ਦੇ ਅਖੀਰ ਤਕ 1,20,000 ਕਰੋੜ ਰੁਪਏ ਦੀ ਅਨੁਮਾਨਿਤ ਬਰਾਮਦ ਦੀ ਉਮੀਦ ਹੈ। ਇਸ ਦਾ ਮਤਲਬ ਹੋਵੇਗਾ ਕਿ ਇਕ ਦਹਾਕੇ 'ਚ ਬਰਾਮਦ 'ਚ 7500 ਫ਼ੀਸਦੀ ਦਾ ਵਾਧਾ ਹੋਵੇਗਾ।' ਵਿਨਿਰਮਾਣ 'ਤੇ ਇਕ ਨੋਟ ਅਨੁਸਾਰ ਸਮਾਰਟ ਫੋਨ ਦੇ ਖੇਤਰ 'ਚ ਐਪਲ ਅਤੇ ਸੈਮਸੰਗ ਨੇ ਦੇਸ਼ ਤੋਂ ਮੋਬਾਈਲ ਫੋਨ ਬਰਾਮਦ ਨੂੰ ਉਤਸ਼ਾਹਿਤ ਕਰਨ 'ਚ ਅਹਿਮ ਭੂਮਿਕਾ ਨਿਭਾਈ ਹੈ।
ਇਹ ਵੀ ਪੜ੍ਹੋ - ਵਿਆਹਾਂ ਦੇ ਸੀਜ਼ਨ ਦੌਰਾਨ ਭਾਰਤ 'ਚ ਘੱਟ ਸਕਦੀ ਹੈ ਸੋਨੇ ਦੀ ਮੰਗ, ਵਜ੍ਹਾ ਕਰ ਦੇਵੇਗੀ ਹੈਰਾਨ
ਇਨ੍ਹਾਂ ਦੇਸ਼ਾਂ ਨੂੰ ਮੋਬਾਈਲ ਕੀਤਾ ਜਾ ਰਿਹਾ ਬਰਾਮਦ
ਨੋਟ 'ਚ ਕਿਹਾ ਗਿਆ ਕਿ ਭਾਰਤ ਨਿਰਮਿਤ ਯੰਤਰਾਂ ਨੂੰ ਵੱਡੀ ਮਾਤਰਾ 'ਚ ਬ੍ਰਿਟੇਨ, ਨੀਦਰਲੈਂਡ, ਆਸਟ੍ਰੀਆ ਅਤੇ ਇਟਲੀ ਤੋਂ ਇਲਾਵਾ ਪੱਛਮੀ-ਏਸ਼ੀਆ ਅਤੇ ਉੱਤਰੀ ਅਫਰੀਕਾ ਅਤੇ ਦੱਖਣੀ ਅਮਰੀਕੀ ਬਾਜ਼ਾਰਾਂ 'ਚ ਬਰਾਮਦ ਕੀਤਾ ਜਾ ਰਿਹਾ ਹੈ। ਬਾਡੀਜ਼ ਨੇ ਕਿਹਾ, 'ਚਾਲੂ ਵਿੱਤੀ ਸਾਲ 'ਚ ਉਤਪਾਦਨ ਦਾ 30 ਫ਼ੀਸਦੀ ਹੁਣ ਬਰਾਮਦ ਲਈ ਹੋਵੇਗਾ। ਉਦਯੋਗ ਨੂੰ ਵਿੱਤੀ ਸਾਲ 2023-24 ਦੇ ਅਖੀਰ ਤਕ 1.2 ਲੱਖ ਕਰੋੜ ਰੁਪਏ ਦੀ ਅਨੁਮਾਨਿਤ ਬਰਾਮਦ ਦੀ ਉਮੀਦ ਹੈ।' ਮਈ, 2017 'ਚ ਭਾਰਤ ਸਰਕਾਰ ਨੇ ਮੋਬਾਈਲ ਹੈਂਡਸੈੱਟ ਦੇ ਘਰੇਲੂ ਉਤਪਾਦਨ ਨੂੰ ਉਤਸ਼ਾਹਿਤ ਕਰਨ ਲਈ ਪੜਾਅਬੱਧ ਵਿਨਿਰਮਾਣ ਪ੍ਰੋਗਰਾਮ (ਪੀ. ਐੱਮ. ਪੀ.) ਦਾ ਐਲਾਨ ਕੀਤਾ ਸੀ।
ਇਹ ਵੀ ਪੜ੍ਹੋ - LPG ਸਿਲੰਡਰ ਤੋਂ ਲੈ ਕੇ FASTag KYC ਤੱਕ, ਮਾਰਚ ਮਹੀਨੇ ਹੋਣਗੇ ਇਹ ਵੱਡੇ ਬਦਲਾਅ, ਜੇਬ੍ਹ 'ਤੇ ਪਵੇਗਾ ਅਸਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8